ਅੰਮ੍ਰਿਤਸਰ: ਅੱਜ ਰਾਹੁਲ ਗਾਂਧੀ ਕਾਂਗਰਸ ਦੇ ਐਲਾਨੇ ਗਏ ਉਮੀਦਵਾਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਏ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਆਏ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ ਕਾਂਗਰਸੀ ਉਮੀਦਵਾਰਾਂ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਪੰਜਾਬ ਵਿੱਚ ਮੁੜ ਕਾਂਗਰਸ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਹੈ।
ਕਾਂਗਰਸੀ ਆਗੂ ਅਤੇ ਹਲਕਾ ਕਾਦੀਆਂ ਤੋਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਹੁਤ ਜਲਦ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਮੇਸ਼ਾ ਹੀ ਕੋਈ ਵੱਡਾ ਲੀਡਰ ਗੁਰੂ ਘਰ ਨਤਮਸਤਕ ਹੋਣ ਲਈ ਆਉਂਦਾ ਹੈ ਤੇ ਚੜਦੀ ਕਲਾ ਵਿਚ ਆਉਂਦਾ ਹੈ। ਉਨ੍ਹਾਂ ਮਜੀਠੀਆ ਦੇ ਬਾਰੇ ਕਿਹਾ ਕਿ ਹਰ ਉਮੀਦਵਾਰ ਪੂਰੀ ਤਿਆਰੀ ਕਰ ਕੇ ਆਉਂਦਾ, ਚੁਣੌਤੀ ਕੋਣ ਕਿਸ ਨੂੰ ਦਵੇਗਾ, ਇਹ ਤਾਂ ਸਿੱਧੂ ਨੂੰ ਪਤਾ ਹੋਵੇਗਾ ਜਾਂ ਮਜੀਠੀਆ ਨੂੰ ਪਤਾ ਹੋਵੇਗਾ। ਉਨ੍ਹਾਂ ਕਿਹਾ ਕਿ ਸਭ ਤੋਂ ਜ਼ਰੂਰੀ ਹੈ ਮੈਨੀਫੈਸਟੋ, ਜੋ ਜਲਦੀ ਹੀ ਰਿਲੀਜ਼ ਕੀਤਾ ਜਾਵੇਗਾ। 2017 ਵਿੱਚ 90 ਫ਼ੀਸਦੀ ਵਾਅਦੇ ਕਾਂਗਰਸ ਪਾਰਟੀ ਨੇ ਪੂਰੇ ਕੀਤੇ ਹਨ। ਬਾਜਵਾ ਨੇ ਕਿਹਾ ਕਿ ਥੋੜਾ ਬਹੁਤ ਰਹਿ ਵੀ ਜਾਂਦਾ, ਵਾਹਿਗੁਰੂ ਨੇ ਮੇਹਰ ਕੀਤੀ ਤੇ ਬਾਕੀ ਰਹਿੰਦੇ ਵਾਅਦੇ ਵੀ ਇਸ ਵਾਰ ਪੂਰੇ ਹੋਣਗੇ।
ਹਲਕਾ ਅੰਮ੍ਰਿਤਸਰ ਉੱਤਰੀ ਤੋਂ ਸੁਨੀਲ ਦੱਤੀ ਨੇ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ 'ਆਪ' ਪਾਰਟੀ ਦਾ ਕੋਈ ਵਜੂਦ ਨਹੀਂ ਹੈ। ਕੇਜਰੀਵਾਲ ਧੋਖੇਬਾਜ਼ ਆਦਮੀ ਹਨ, ਉਹ ਲੋਕਾਂ ਨੂੰ ਧੋਖਾ ਦਿੰਦੇ ਹਨ। ਭਗਵੰਤ ਮਾਨ ਬਾਰੇ ਗੱਲਬਾਤ ਕਰਦੇ ਹੋਏ ਉਮੀਦਵਾਰਾਂ ਨੇ ਕਿਹਾ ਕਿ ਭਗਵੰਤ ਮਾਨ ਦਾ ਸਿਰਫ਼ ਤੇ ਸਿਰਫ਼ ਸੰਗਰੂਰ ਵਿੱਚ ਹੀ ਲੋਕਾਂ ਨਾਲ ਪਿਆਰ ਹੈ, ਬਾਕੀ ਭਗਵੰਤ ਮਾਨ ਨੂੰ ਕੋਈ ਨਹੀਂ ਜਾਣਦਾ।
ਇਸ ਤੋਂ ਇਲਾਵਾ ਹਲਕਾ ਲੁਧਿਆਣਾ ਗਿਲਾਂ ਤੋਂ ਉਮੀਦਵਾਰ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਲੋਕ ਪਿਆਰ ਕਰਦੇ ਹਨ ਤੇ ਉਹ ਵੱਡੀ ਲੀਡ ਤੋਂ ਆਪਣੇ ਹਲਕੇ ਤੋਂ ਜਿੱਤਣਗੇ । ਉਨ੍ਹਾਂ ਕਿਹਾ ਕਿ ਅਕਾਲੀ ਦਲ ਕੋਲ ਕੋਈ ਹੋਰ ਉਮੀਦਵਾਰ ਨਹੀਂ ਮਿਲਿਆ ਤੇ ਦੂਜੀ ਜਗ੍ਹਾ ਉੱਤੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਖੜਾ ਕਰ ਦਿੱਤਾ ਹੈ, ਪਰ ਨਵਜੋਤ ਸਿੱਧੂ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ।
ਇਹ ਵੀ ਪੜ੍ਹੋ: ਰਾਹੁਲ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਛਕਿਆ ਲੰਗਰ