ETV Bharat / state

Clash over bus travel: ਮੁਫ਼ਤ ਸਫ਼ਰ ਨੂੰ ਲੈਕੇ ਹੰਗਾਮਾ, 50 ਸੀਟਰ ਬੱਸ ਦੇ ਵਿੱਚ ਧੱਕੇ ਦੇ ਨਾਲ ਚੜ੍ਹੀਆਂ 150 ਦੇ ਕਰੀਬ ਔਰਤਾਂ, ਦੇਖੋ ਵੀਡੀਓ

ਅੰਮ੍ਰਿਤਸਰ ਬੱਸ ਸਟੈਂਡ 'ਤੇ ਸਰਕਾਰੀ ਬੱਸ 'ਚ ਮਹਿਲਾਵਾਂ ਦੇ ਬੈਠਣ ਨੂੰ ਲੈ ਕੇ ਕਾਫੀ ਗਹਿਮਾ ਗਹਿਮੀ ਹੋ ਗਈ। ਇੱਕ ਪਾਸੇ ਔਰਤਾਂ ਨੇ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਤਾਂ ਦੂਜੇ ਪਾਸੇ ਬੱਸ ਡਰਾਈਵਰਾਂ ਨੇ ਇਸ ਵਿੱਚ ਔਰਤਾਂ ਦੀ ਗਲਤੀ ਦੱਸੀ। ਬੱਸ ਕੰਡਕਟਰ ਨੇ ਦੱਸਿਆ ਕਿ 50 ਸੀਟਰ ਬੱਸ ਦੇ ਵਿੱਚ ਧੱਕੇ ਦੇ ਨਾਲ ਹੀ 150 ਦੇ ਕਰੀਬ ਮਹਿਲਾਵਾਂ ਬੈਠਣ ਦੀ ਕੋਸ਼ਿਸ਼ ਕਰ ਰਹੀਆਂ ਸਨ। (Amritsar bus stand clash for free traveling)

Clash over free travel for women at Amritsar bus stand,conductor pushes women away
ਅੰਮ੍ਰਿਤਸਰ ਬੱਸ ਸਟੈਂਡ 'ਤੇ ਮੁਫ਼ਤ ਸਫ਼ਰ ਨੂੰ ਲੈਕੇ ਹੰਗਾਮਾ
author img

By ETV Bharat Punjabi Team

Published : Oct 2, 2023, 8:23 AM IST

ਅੰਮ੍ਰਿਤਸਰ ਬੱਸ ਸਟੈਂਡ 'ਤੇ ਮੁਫ਼ਤ ਸਫ਼ਰ ਨੂੰ ਲੈਕੇ ਹੰਗਾਮਾ

ਅੰਮ੍ਰਿਤਸਰ : ਬੱਸ ਵਿੱਚ ਔਰਤਾਂ ਦੇ ਮੁਫ਼ਤ ਸਫ਼ਰ ਨੂੰ ਲੈਕੇ ਅੰਮ੍ਰਿਤਸਰ ਵਿਖੇ ਇੱਕ ਵਾਰ ਫਿਰ ਤੋਂ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਦਰਅਸਲ ਪੰਜਾਬ ਵਿੱਚ ਔਰਤਾਂ ਨੂੰ ਦਿੱਤ ਜਾਣ ਵਾਲਾ ਮੁਫਤ ਬੱਸ ਸਫ਼ਰ ਹੁਣ ਨਿਤ ਦਿਨ ਦਾ ਕਾਟੋ ਕਲੇਸ਼ ਬਣ ਗਿਆ। ਕੀਤੋਂ ਨਾ ਕੀਤੋਂ ਬੱਸ ਡਰਾਈਵਰਾਂ ਅਤੇ ਔਰਤਾਂ ਦੇ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆ ਹੀ ਜਾਂਦੀਆਂ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਬੱਸ ਸਟੈਂਡ ਵਿੱਚ ਹੋਇਆ, ਜਿੱਥੇ ਕਿ ਇੱਕ ਸਰਕਾਰੀ ਬੱਸ ਦੇ ਵਿੱਚ ਮਹਿਲਾਵਾਂ ਦੇ ਬੈਠਣ ਨੂੰ ਲੈ ਕੇ ਕਾਫੀ ਗਹਿਮਾਂ ਗਹਿਮੀ ਹੋ ਗਈ ਅਤੇ ਇਸ ਦੌਰਾਨ ਬੱਸ ਡਰਾਈਵਰ ਤੇ ਬੱਸ ਕੰਡਕਟਰ ਵੱਲੋਂ ਬੱਸ ਦੇ ਦਰਵਾਜ਼ੇ ਹੀ ਬੰਦ ਕਰ ਦਿੱਤੇ ਗਏ। ਜਿਸ ਨੂੰ ਲੈ ਕੇ ਖੂਬ ਹੰਗਾਮਾ ਦੇਖਣ ਨੂੰ ਮਿਲਿਆ, ਬੱਸ ਵਿੱਚ ਸਫ਼ਰ ਕਰਨ ਵਾਲੀਆਂ ਮਹਿਲਾਵਾਂ ਨੇ ਦੱਸਿਆ ਕਿ ਸਰਕਾਰੀ ਬੱਸਾਂ ਦੇ ਡਰਾਈਵਰ ਜਾਣ ਬੁੱਝ ਕੇ ਬੱਸ ਦੇ ਦਰਵਾਜ਼ੇ ਬੰਦ ਕਰ ਦਿੰਦੇ ਹਨ ਅਤੇ ਮਹਿਲਾਵਾਂ ਨੂੰ ਬੱਸ ਵਿੱਚ ਨਹੀਂ ਬੈਠਣ ਦਿੰਦੇ।

ਔਰਤਾਂ ਨੂੰ ਮਾਰੇ ਜਾਂਦੇ ਹੈ ਧੱਕੇ : ਔਰਤਾਂ ਨੇ ਕਿਹਾ ਕਿ ਸਰਕਾਰੀ ਬੱਸਾਂ ਵਾਲੇ ਹੁਣ ਔਰਤਾਂ ਨੂੰ ਵੇਖ ਕੇ ਬੱਸ ਰੋਕਦੇ ਨਹੀਂ ਹਨ। ਉਹਨਾਂ ਨੇ ਕਿਹਾ ਕਿ ਹੁਣ ਬੱਸਾਂ ਬਾਹਰੋਂ ਬਾਹਰ ਲੈ ਜਾਂਦੇ ਹਨ, ਡਰਾਈਵਰ ਬੱਸ ਅੱਡੇ ਦੇ ਅੰਦਰ ਬੱਸ ਲੈ ਕੇ ਨਹੀਂ ਆਉਂਦੇ, ਜਿਸ ਕਾਰਨ ਅੱਡੇ ਅੰਦਰ ਇੰਤਜ਼ਾਰ ਕਰਦਿਆਂ ਸਵਾਰੀਆਂ ਖੱਜਲ ਖੁਆਰ ਹੁੰਦੀਆਂ ਹਨ।

ਬੱਸ ਮੁਲਾਜ਼ਮਾਂ ਨੇ ਰੱਖਿਆ ਆਪਣਾ ਪੱਖ: ਦੂਜੇ ਪਾਸੇ ਜਦੋਂ ਇਸ ਦੌਰਾਨ ਬੱਸ ਕੰਡਕਟਰ ਨੇ ਦੱਸਿਆ ਕਿ 50 ਸੀਟਰ ਬੱਸ ਦੇ ਵਿੱਚ ਧੱਕੇ ਦੇ ਨਾਲ ਹੀ 150 ਦੇ ਕਰੀਬ ਮਹਿਲਾਵਾਂ ਬੈਠਣ ਦੀ ਕੋਸ਼ਿਸ਼ ਕਰਦੀਆਂ ਹਨ। ਜਿਨ੍ਹਾਂ ਨੂੰ ਬੜੀ ਮੁਸ਼ਕਿਲ ਨਾਲ ਥੱਲੇ ਉਤਾਰਿਆ ਜਾਂਦਾ ਹੈ ਅਤੇ ਜਦੋਂ ਬੱਸ ਪੂਰੀ ਭਰ ਜਾਵੇ ਫਿਰ ਵੀ ਮਹਿਲਾਵਾਂ ਬੱਸ ਵਿੱਚ ਵੜਨ ਦੀ ਕੋਸ਼ਿਸ਼ ਕਰਦੀਆਂ ਹਨ। ਜਿਸ ਨਾਲ ਮਹਿਲਾਵਾਂ ਦੇ ਕਈ ਵਾਰ ਸੱਟਾਂ ਲੱਗਣ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਹਨ ਅਤੇ ਬਾਅਦ ਵਿੱਚ ਉਸ ਦੀ ਜ਼ਿੰਮੇਵਾਰੀ ਬੱਸ ਡਰਾਈਵਰ ਤੇ ਬੱਸ ਕੰਡਕਟਰ ਦੇ ਸਿਰ ਮੜ੍ਹ ਦਿੱਤੀ ਜਾਂਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.