ਅੰਮ੍ਰਿਤਸਰ: ਸਿਟੀ ਵਿਜ਼ਟਰ ਇਨਫਰਮੇਸ਼ਨ ਐਂਡ ਰਿਕਾਰਡ ਮੈਨੇਜਮੈਂਟ ਸਿਸਟਮ (CVIRMS) ਨਾਂ ਦਾ ਪਾਇਲਟ ਪ੍ਰੋਜੈਕਟ ਅੰਮ੍ਰਿਤਸਰ (Amritsar)ਪੁਲਿਸ ਕਮਿਸ਼ਨਰੇਟ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਇਸ ਨਾਲ ਅੰਮ੍ਰਿਤਸਰ ਉੱਤਰੀ ਭਾਰਤ ਦਾ ਅਜਿਹਾ ਪਹਿਲਾ ਸ਼ਹਿਰ ਬਣ ਜਾਵੇਗਾ ਜਿਸ ਕੋਲ ਸੈਲਾਨੀਆਂ ਦੇ ਨਾਲ ਨਾਲ ਵਾਹਨਾਂ ਅਤੇ ਕਰਮਚਾਰੀਆਂ ਦੀ ਨਿਗਰਾਨੀ ਕਰਨ ਲਈ ਇੱਕ ਸੌਫਟਵੇਅਰ ਹੋਵੇਗਾ।
ਸਾਰੇ ਹੋਟਲਾਂ, ਰੇਹੜੀਆਂ, ਹਥਿਆਰਾਂ ਦੇ ਡੀਲਰ, ਵਰਤੇ ਹੋਏ ਵਾਹਨ ਵੇਚਣ ਵਾਲੇ ਡੀਲਰ, ਸੁਰੱਖਿਆ ਏਜੰਸੀਆਂ ਅਤੇ ਛੋਟੇ ਉਦਯੋਗਿਕ ਅਦਾਰਿਆਂ ਵਿੱਚ ਜਿੱਥੇ 10 ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ ਇਸ ਸੋਫਟਵੇਅਰ ਵਿੱਚ ਰਜਿਸਟਰ ਹੋਣਾ ਜ਼ਰੂਰੀ ਹੈ। ਛੋਟੇ ਉਦਯੋਗਿਕ ਉੱਦਮਾਂ ਵਿੱਚ ਇਸ ਪ੍ਰਣਾਲੀ ਅਧੀਨ ਐਂਟਰੀਆਂ (ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਵੋਟਰ ਕਾਰ ਆਦਿ) ਹੋਣੀਆਂ ਚਾਹੀਦੀਆਂ ਹਨ।
Hospitality Industry ਨੂੰ ਵੀ ਇਸਦਾ ਲਾਭ ਹੋਵੇਗਾ। ਕਿਉਂਕਿ ਇੱਕ ਵਾਰ ਰਜਿਸਟਰਡ ਹੋਣ ਨਾਲ ਇਹ ਰਜਿਸਟਰਡ ਹੋਟਲਾਂ ਅਤੇ ਹੋਰ ਸਥਾਪਨਾਵਾਂ ਨੂੰ ਜਾਇਜ਼ ਠਹਿਰਾਏਗਾ ਅਤੇ ਵਿਜ਼ਟਰ ਦੇ ਪਿਛਲੇ ਰਿਕਾਰਡ ਦੀ ਮੌਕੇ 'ਤੇ ਤਸਦੀਕ ਕੀਤੀ ਜਾ ਸਕਦੀ ਹੈ।
ਇਸ ਨਾਲ ਸਮਾਜ ਵਿਰੋਧੀ ਅਨਸਰਾਂ ਦੀ ਗ਼ੈਰ-ਕਨੂੰਨੀ ਪਨਾਹ ਨੂੰ ਰੋਕਣ ਵਿੱਚ ਸਹਾਇਤਾ ਮਿਲੇਗੀ। ਸੀ.ਵੀ.ਆਈ.ਆਰ.ਐਮ.ਐਸ ਨੂੰ ਪੀ.ਪੀ.ਪੀ ਮਾਡਲ 'ਤੇ ਵਿਕਸਤ ਕੀਤਾ ਜਾ ਰਿਹਾ ਹੈ। ਇਸ ਵਿੱਚ ਐਮਰਜੈਂਸੀ ਜਿਵੇਂ ਕਿ ਚੋਰੀ, ਅੱਗ ਦੀਆਂ ਘਟਨਾਵਾਂ, ਅਤੇ ਰੀਅਲ ਟਾਈਮ ਵਿੱਚ ਕਾਰਜਸ਼ੀਲਤਾ ਦੀ ਰਿਪੋਰਟ ਕਰਨ ਦੀ ਵਿਲੱਖਣ ਵਿਸ਼ੇਸ਼ਤਾ ਵੀ ਹੈ। ਇਸ ਤੋਂ ਇਲਾਵਾ ਇਹ ਭਵਿੱਖ ਵਿੱਚ ਲੋੜ ਅਨੁਸਾਰ ਉੱਨਤ ਸੁਰੱਖਿਆ ਵਿਸ਼ੇਸ਼ਤਾਵਾਂ ਸ਼ਾਮਲ ਕਰਨ ਦੀ ਸਮਰੱਥਾ ਰੱਖਦਾ ਹੈ।
ਜਿਕਰਯੋਗ ਹੈ ਕਿ ਇਸ ਪ੍ਰੋਜੈਕਟ ਦੇ ਤਹਿਤ ਹੁਣ ਤੱਕ ਲਗਭਗ 2500 ਗਾਹਕਾਂ ਦੀ ਐਂਟਰੀ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ:- ਅੱਜ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ