ਅੰਮ੍ਰਿਤਸਰ: ਕ੍ਰਿਸਚੀਅਨ ਧਰਮ ਤੋਂ ਸਿੱਖੀ ਵਿੱਚ ਧਰਮ ਪਰਿਵਰਤਨ ਕਰ ਚੁੱਕੇ ਵਿੱਕੀ ਥੌਮਸ ਦੀਆਂ ਹੁਣ ਮੁਸ਼ਕਲਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਲਗਾਤਾਰ ਹੀ ਵਿੱਕੀ ਥੌਮਸ ਵੱਲੋਂ ਸੋਸ਼ਲ ਮੀਡੀਆ ਤੇ ਬਿਆਨਬਾਜ਼ੀ ਕੀਤੀ ਜਾਂਦੀ ਹੈ।
ਜਿਸ ਨਾਲ ਕਿ ਵਿੱਕੀ ਥੌਮਸ ਦੇ ਖੁਦ ਦੇ ਲੱਖਾਂ ਫੋਲੋਅਰਜ਼ ਹਨ ਤੇ ਪਿਛਲੇ ਦਿਨੀਂ ਹੋਲੇ ਮਹੁੱਲੇ ਦੌਰਾਨ ਆਨੰਦਪੁਰ ਸਾਹਿਬ ਕ੍ਰਿਸਚੀਅਨ ਭਾਈਚਾਰੇ ਵੱਲੋਂ ਵਾਸਤੇ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਹੁਣ ਵਿੱਕੀ ਥੌਮਸ ਦੀਆਂ ਮੁਸ਼ਕਿਲਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਜਿਸ ਤੋਂ ਬਾਅਦ ਸਮੂਹ ਕ੍ਰਿਸਚੀਅਨ ਭਾਈਚਾਰੇ ਵੱਲੋਂ ਅੰਮ੍ਰਿਤਸਰ ਆਈ.ਜੀ ਬਾਰਡਰ ਰੇਂਜ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਤੇ ਵਿੱਕੀ ਥੌਮਸ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਸੀਹ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਅੱਜ ਸਰਬ ਪਾਰਟੀ ਦੇ ਮਸੀਹੀ ਆਗੂਆਂ ਤੇ ਵੱਖ-ਵੱਖ ਮਸੀਹੀ ਜਥੇਬੰਦੀਆਂ ਦੇ ਆਗੂਆਂ ਤੇ ਪਾਸਟਰ ਐਸੋਸੀਏਸ਼ਨ ਤੇ ਆਲ ਇੰਡੀਆ ਕ੍ਰਿਸਚੀਅਨ ਸਮਾਜ ਭਲਾਈ ਦਲ ਦੇ ਆਗੂਆਂ ਵੱਲੋਂ ਬਾਰਡਰ ਰੇਂਜ ਆਈਜੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਵਿੱਕੀ ਥੌਮਸ ਨਾਮ ਦੇ ਵਿਅਕਤੀ ਵੱਲੋਂ ਨਿਹੰਗ ਸਿੰਘ ਦੇ ਬਾਣੇ ਵਿੱਚ ਇਸਾਈ ਪਾਦਰੀ ਪ੍ਰਾਫਿਟ ਬਜਿੰਦਰ ਸਿੰਘ ਦਾ ਸੀਸ ਧੜ ਤੋਂ ਅੱਡ ਕਰ ਦੇਣ ਦੀ ਧਮਕੀ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਅਜਿਹੀ ਧਮਕੀ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਜਿਸ ਦੇ ਚੱਲਦੇ ਪੁਲਿਸ ਪ੍ਰਸ਼ਾਸਨ ਕੋਲ ਫਿੱਕੀ ਥੌਮਸ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਅਗਰ 2-3 ਦਿਨ ਦੇ ਵਿੱਚ ਵਿੱਕੀ ਥੌਮਸ ਦੇ ਖ਼ਿਲਾਫ਼ ਪੁਲਿਸ ਪ੍ਰਸ਼ਾਸਨ ਨਗਰ ਕੋਈ ਵੀ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਪੂਰੇ ਪੰਜਾਬ ਵਿਚੋਂ ਕ੍ਰਿਸਚਨ ਭਾਈਚਾਰਾ ਸੜਕਾਂ 'ਤੇ ਆਵੇਗਾ ਤੇ ਰੋਸ ਪ੍ਰਦਰਸ਼ਨ ਕਰੇਗਾ।
ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਬਹੁ ਧਰਮੀ ਦੇਸ਼ ਹੈ ਅਤੇ ਇਸ ਦੇਸ਼ ਦੇ ਵਿੱਚ ਧਰਮ ਪਰਿਵਰਤਨ ਕਰਨ ਦਾ ਅਧਿਕਾਰ ਹਰ ਇੱਕ ਨੂੰ ਹੈ। ਲੇਕਿਨ ਕਿਸੇ ਦੇ ਧਰਮ ਦੇ ਉੱਤੇ ਟਿੱਪਣੀ ਕਰਨ ਦਾ ਅਧਿਕਾਰ ਕਿਸੇ ਨੂੰ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿੱਕੀ ਥੌਮਸ ਨੇ ਅਗਰ ਗਲਤੀ ਕੀਤੀ ਤੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਉਸ ਨੂੰ ਬਣਦੀ ਸਜ਼ਾ ਦਿੱਤੀ ਜਾਵੇ।
ਜ਼ਿਕਰਯੋਗ ਹੈ ਕਿ ਵਿੱਕੀ ਥੌਮਸ ਕੇਰਲਾ ਦਾ ਰਹਿਣ ਵਾਲਾ ਹੈ ਤੇ ਕ੍ਰਿਸਚੀਅਨ ਭਾਈਚਾਰੇ ਨਾਲ ਸੰਬੰਧਤ ਹੈ। ਲੇਕਿਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਉਸ ਦਾ ਲਗਾਵ ਸਿੱਖ ਧਰਮ ਨਾਲ ਵੱਧਦਾ ਗਿਆ। ਜਿਸ ਤੋਂ ਬਾਅਦ ਉਸਨੇ ਕ੍ਰਿਸਚੀਅਨ ਧਰਮ ਛੱਡ ਕੇ ਸਿੱਖੀ ਧਰਮ ਅਪਣਾਇਆ ਤੇ ਪਿਛਲੇ ਦਿਨੀਂ ਆਨੰਦਪੁਰ ਸਾਹਿਬ ਹੋਲੇ-ਮਹੱਲੇ ਤੇ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਹੁਣ ਵਿੱਕੀ ਥੌਮਸ ਦੀਆਂ ਮੁਸ਼ਕਲਾਂ ਵੱਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਹੁਣ ਆਉਣ ਵਾਲੇ ਸਮੇਂ ਵਿੱਚ ਦੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਵਿੱਕੀ ਥੌਮਸ ਦੇ ਖ਼ਿਲਾਫ਼ ਕੀ ਕਾਰਵਾਈ ਅਮਲ ਵਿੱਚ ਲਿਆਉਂਦਾ ਹੈ।
ਇਹ ਵੀ ਪੜੋ:- 'ਦਿ ਕਸ਼ਮੀਰ ਫਾਈਲਜ਼' ਦਾ ਅਸਰ, ਅਨੁਪਮ ਖੇਰ ਦੀ ਇੱਥੇ ਹੋ ਰਹੀ ਹੈ ਪੂਜਾ, ਦੇਖੋ ਵੀਡੀਓ