ETV Bharat / state

ਪੁਰਾਣੀ ਰੰਜਿਸ਼ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਚੱਲਿਆ ਗੋਲੀਆਂ, ਨੌਜਵਾਨ ਨੇ ਭੱਜ ਕੇ ਬਚਾਈ ਜਾਨ

author img

By

Published : May 21, 2023, 4:08 PM IST

ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਦੇ ਅਧੀਨ ਪੈਂਦੇ ਸੈਮੀ ਥਾਣਾ ਕੋਟ ਖ਼ਾਲਸਾ ਦੇ ਇਲਾਕਾ ਗੁਰੂ ਨਾਨਕ ਪੂਰਾ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਕੁੱਝ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਜਿਸਦੇ ਚੱਲਦੇ ਸ਼ਿਵਮ ਨਾਂ ਦੇ ਨੌਜਵਾਨ ਨੇ ਭੱਜ ਕੇ ਆਪਣੀ ਜਾਨ ਬਚਾਈ।

Bullets fired over old enmity in Amritsars Guru Nanak Pura
Bullets fired over old enmity in Amritsars Guru Nanak Pura

ਪੁਰਾਣੀ ਰੰਜਿਸ਼ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਚੱਲਿਆ ਗੋਲੀਆਂ, ਨੌਜਵਾਨ ਨੇ ਭੱਜ ਕੇ ਬਚਾਈ ਜਾਨ

ਅੰਮ੍ਰਿਤਸਰ: ਪੰਜਾਬ ਵਿੱਚ ਜਿੱਥੇ ਨਿੱਤ ਦਿਨ ਗੋਲੀਆਂ ਚੱਲਣ ਦੀਆਂ ਘਟਨਾਵਾਂ ਵੱਧ ਰਹੀਆਂ ਹਨ, ਉੱਥੇ ਹੀ ਪੰਜਾਬ ਪੁਲਿਸ ਵੱਲੋਂ ਇਹਨਾਂ ਘਟਨਾਵਾਂ ਉੱਤੇ ਸ਼ਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਅਜਿਹਾ ਹੀ ਗੋਲੀ ਚੱਲਣ ਦਾ ਮਾਮਲਾ ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਦੇ ਅਧੀਨ ਪੈਂਦੇ ਸੈਮੀ ਥਾਣਾ ਕੋਟ ਖ਼ਾਲਸਾ ਦੇ ਇਲਾਕਾ ਗੁਰੂ ਨਾਨਕ ਪੂਰਾ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਕੁੱਝ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਜਿਸਦੇ ਚੱਲਦੇ ਸ਼ਿਵਮ ਨਾਂ ਦੇ ਨੌਜਵਾਨ ਨੇ ਭੱਜ ਕੇ ਆਪਣੀ ਜਾਨ ਬਚਾਈ।

ਇਸ ਮੌਕੇ ਸ਼ਿਵਮ ਨਾਂ ਦੇ ਨੌਜਵਾਨਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂ ਕੰਮ ਤੋਂ ਘਰ ਆਈਆ ਅਤੇ ਕੁੱਝ ਨੌਜਵਾਨਾਂ ਨੇ ਮੇਰਾ ਨਾਂ ਲੈਕੇ ਮੇਰੇ ਉਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਦੱਸਿਆ ਕਿ ਇਹ ਕੁੱਝ ਨੌਜਵਾਨਾਂ ਦਾ ਇੱਕ ਗੈਂਗ ਹੈ, ਇਨ੍ਹਾਂ ਦੇ ਖਿਲਾਫ਼ ਪਹਿਲਾਂ ਵੀ ਮਾਮਲੇ ਦਰਜ਼ ਹਨ। ਸ਼ਿਵਮ ਨੇ ਕਿਹਾ ਇਨ੍ਹਾਂ ਨੌਜਵਾਨਾਂ ਵਲੋਂ ਮੇਰੇ ਦੋਸਤ ਨਾਲ ਕੁੱਟਮਾਰ ਕੀਤੀ ਸੀ ਤੇ ਮੈਂ ਉਸਦੇ ਨਾਲ ਪੁਲਿਸ ਥਾਣੇ ਗਿਆ ਸੀ, ਜਿਸ ਦੇ ਚੱਲਦੇ ਉਹਨਾਂ ਨੇ ਮੇਰੇ ਉੱਤੇ ਗੋਲੀਆਂ ਚਲਾਈਆਂ ਹਨ। ਇਸ ਦੌਰਾਨ ਹੀ ਪੁਲਿਸ ਅਧਿਕਾਰੀ ਵੀ ਮੌਕੇ ਉੱਤੇ ਪੁੱਜੇ, ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਇਸ ਮੌਕੇ ਅਜੇ ਧਵਨ ਨੇ ਦੱਸਿਆ ਕਿ ਹਰਸ਼ ਨਾ ਦੇ ਨੌਜਵਾਨ ਤੇ ਉਸਦੇ ਕੁੱਝ ਸਾਥੀਆਂ ਨੇ ਸ਼ਰਾਬ ਪੀਤੀ ਹੋਈ ਸੀ, ਅਸੀਂ ਉਨ੍ਹਾਂ ਦੀ ਗਲੀ ਵਿੱਚੋਂ ਲੰਘ ਰਹੇ ਸੀ, ਜਿਸ ਦੌਰਾਨ ਸਾਡੇ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ, ਸਾਡੇ ਦਾਤਰ ਵੀ ਮਾਰੇ, ਇਸਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ। ਇਸ ਮੌਕੇ ਪੁਲਿਸ ਅਧਿਕਾਰੀ ਮੋਹਿਤ ਕੁਮਾਰ ਨੇ ਦੱਸਿਆ ਕਿ ਸ਼ਿਵਮ ਉਰਫ ਸ਼ਿਵ ਪੁੱਤਰ ਵਰਿੰਦਰ ਸਿੰਘ ਵਾਸੀ ਮਕਾਨ ਨੰ: 2242 ਗਲੀ ਨੰ: 11 ਗੁਰੂ ਨਾਨਕਪੁਰਾ ਕੋਟ ਖਾਲਸਾ ਅੰਮ੍ਰਿਤਸਰ ਮੁਤਲਕ 10-12 ਨੌਜਵਾਨਾ ਵੱਲੋ ਉਸ ਦੇ ਘਰ ਆ ਕੇ ਹਵਾਈ ਫਾਇਰ ਕਰਨ ਸਬੰਧੀ ਦਰਜ ਰਜਿਸਟਰ ਕੀਤਾ ਗਿਆ ਸੀ।

ਜਿਸ ਵਿੱਚ ਹਰਸ਼ਦੀਪ ਸਿੰਘ, ਗਗਨਦੀਪ ਸਿੰਘ ਅਤੇ ਅਰਸ਼ਦੀਪ ਸਿੰਘ ਉਰਫ਼ ਹਰਮਨ ਦੀ ਪਹਿਚਾਣ ਮੁਦਈ ਵੱਲੋਂ ਕੀਤੀ ਗਈ। ਜੋ ਮੁਕੱਦਮਾ ਹਜਾ ਦੀ ਤਫਤੀਸ਼ ਦੌਰਾਨ ਮੁੱਖਬਰ ਦੀ ਇਤਲਾਹ ਉੱਤੇ ਐਸ.ਆਈ ਜਗਬੀਰ ਸਿੰਘ ਵੱਲੋਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਅਰਸ਼ਦੀਪ ਸਿੰਘ ਉਰਫ਼ ਹਰਮਨ ਪੁੱਤਰ ਹਰਜਿੰਦਰ ਸਿੰਘ ਵਾਸੀ ਗਲੀ ਨੰਬਰ 08 ਨੇੜੇ ਜੋਤੀ ਕੇਂਦਰ ਹਸਪਤਾਲ ਦਸ਼ਮੇਸ਼ ਨਗਰ ਕੋਟ ਖਾਲਸਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸ ਪਾਸੋ ਵਾਰਦਾਤ ਵਿੱਚ ਸ਼ਾਮਲ ਬਾਕੀ ਨੌਜਵਾਨਾਂ ਬਾਰੇ ਅਤੇ ਹਰਸ਼ਦੀਪ ਸਿੰਘ ਅਤੇ ਗਗਨਦੀਪ ਸਿੰਘ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਇਨ੍ਹਾਂ ਪਾਸੋਂ ਵਾਰਦਾਤ ਵਿੱਚ ਵਰਤਿਆ ਗਿਆ ਪਿਸਟਲ ਬ੍ਰਾਮਦ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.