ਅੰਮ੍ਰਿਤਸਰ: ਜਾਨਵਰਾਂ ਵਿੱਚ ਅਕਸਰ ਹੀ ਬਿਮਾਰੀਆਂ ਫੈਲਣ ਨਾਲ ਬਹੁਤ ਸਾਰੇ ਕੀਮਤੀ ਜਾਨਵਾਰ ਮੌਤ ਦੀ ਘਾਟ ਉਤਰ ਜਾਂਦੇ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਅਧੀਨ ਆਉਂਦੇ ਗੁਰੂ ਨਾਨਕ ਕਲੋਨੀ ਦੇ ਇੱਕ ਡੇਅਰੀ ਫਾਰਮ ਵਿੱਚ ਭਿਆਨਕ ਬਿਮਾਰੀ ਨਾਲ 2 ਦੁਧਾਰੂ ਮੱਝਾਂ ਦੇ ਮਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਦਿੰਦੇ ਹੋਏ ਡੇਅਰੀ ਫਾਰਮ ਮਾਲਿਕ ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਡੇਅਰੀ ਫਾਰਮ ਦਾ ਕੰਮ ਕਰਦੇ ਹਨ ਅਤੇ ਉਹਨਾਂ ਕੋਲ ਤਕਰੀਬਨ 15-20 ਮੱਝਾਂ ਹਨ,ਉਹਨਾਂ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਉਹਨਾਂ ਦੀਆਂ ਮੱਝਾਂ ਨੂੰ ਲਹੂ ਮੂਤਰ ਹੋਇਆ ਅਤੇ ਪਤਾ ਨਹੀਂ ਲੱਗਿਆ ਕਿ ਬਿਮਾਰੀ ਹੈ, ਜਿਸ ਕਾਰਨ ਉਹਨਾਂ ਦੀਆਂ ਲੱਖਾਂ ਦੀਆਂ ਮੱਝਾਂ ਦੀ ਮੌਤ ਹੋ ਗਈ।
ਉਥੇ ਹੀ ਡੇਅਰੀ ਫਾਰਮ ਮਾਲਿਕ ਨੇ ਕਿਹਾ ਕਿ ਸਾਡੇ ਇਲਾਕੇ ਵਿੱਚ ਵੈਨਟਰੀ ਡਾਕਟਰਾਂ ਦੀ ਵੀ ਕਮੀ ਹੈ ਅਤੇ ਜਿਸ ਕਰਕੇ ਸਾਨੂੰ ਜਾਗੂਰਕਤਾ ਦੀ ਕਮੀ ਹੈ। ਜੇਕਰ ਸਾਨੂੰ ਮੌਕੇ ਤੋਂ ਪਹਿਲਾਂ ਡਾਕਟਰ ਜਾ ਬਿਮਾਰੀ ਦੀ ਸਹੀ ਜਾਣਕਾਰੀ ਮਿਲ ਜਾਂਦੀ ਤਾਂ ਮੱਝਾਂ ਦੀ ਮੌਤ ਨਾ ਹੁੰਦੀ। ਇਸ ਕਰਕੇ ਜਤਿੰਦਰ ਸਿੰਘ ਨੇ ਪੰਜਾਬ ਸਰਕਾਰ ਕੋਲੋਂ ਡਾਕਟਰੀ ਭਰਤੀ ਅਤੇ ਕਿਸਾਨ ਵੀਰਾਂ ਅਤੇ ਡੇਅਰੀ ਫਾਰਮਾਂ ਵਾਸਤੇ ਜਾਗੂਰਤਾ ਕੈਂਪ ਲਾਉਣ ਦੀ ਵੀ ਅਪੀਲ ਕੀਤੀ ਹੈ। ਜਿਸ ਨਾਲ ਸਾਨੂੰ ਸਮੇਂ-ਸਮੇਂ 'ਤੇ ਸਹੀ ਜਾਣਕਾਰੀ ਮਿਲ ਸਕੇ ਅਤੇ ਇਸ ਨਾਲ ਕਿਸਾਨ ਤੇ ਡੇਅਰੀ ਫਾਰਮਰ ਆਪਣੇ ਜਾਨਵਰਾਂ ਦਾ ਸਮੇਂ ਨਾਲ ਇਲਾਜ ਕਰਵਾ ਸਕਣਗੇ।
ਇਸ ਮੌਕੇ ਵੈਨਟਰੀ ਡਾਕਟਰ ਹਰਿੰਦਰ ਸੰਧੂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਯੂਰੀਆ ਦੀ ਵੱਧ ਮਾਤਰਾ ਅਤੇ ਲਹੂ ਮੂਤਰ ਦੀ ਬਿਮਾਰੀ ਨਾਲ ਸ਼ਾਇਦ ਇਨ੍ਹਾਂ ਮੱਝਾਂ ਦੀ ਮੌਤ ਹੋਈ ਹੈ। ਉਥੇ ਹੀ ਉਹਨਾਂ ਕਿਹਾ ਕਿ ਜ਼ਿਆਦਾਤਰ ਡੇਅਰੀ ਫਾਰਮਰ ਪਸ਼ੂਆਂ ਨੂੰ ਜਰੂਰੀ ਤੱਤ ਨਹੀਂ ਦਿੰਦੇ, ਡੇਅਰੀ ਫਾਰਮਰਾਂ ਅਤੇ ਕਿਸਾਨਾਂ ਨੂੰ ਜਾਗਰੂਕ ਹੋਣ ਦੀ ਵੀ ਜਰੂਰਤ ਹੈ।
ਇਹ ਵੀ ਪੜੋ:- ਸਲਮਾਨ ਖਾਨ ਨੂੰ ਸੱਪ ਨੇ ਡੰਗਿਆ, ਜਾਣੋ ਕਿਵੇਂ ਹੈ ਹੁਣ ਸਿਹਤ