ਅੰਮ੍ਰਿਤਸਰ : ਅਕਾਲੀ ਦਲ ਸਰਕਾਰ ਵੇਲੇ ਪ੍ਰਕਾਸ਼ ਸਿੰਘ ਬਾਦਲ ਗ਼ਰੀਬ ਲੋਕਾਂ ਦੇ ਨੀਲੇ ਕਾਰਡਾਂ ਤੇ ਆਟਾ ਦਾਲ ਸਕੀਮ ਲੈ ਕੇ ਆਏ ਸੀ। ਲੇਕਿਨ ਉਸ ਵਿੱਚ ਡੀਪੂ ਹੋਲਡਰਾਂ ਵੱਲੋਂ ਕਾਫ਼ੀ ਘਪਲੇ ਕੀਤੇ ਜਾ ਰਹੇ ਸਨ। ਜਿਸ ਦੇ ਚੱਲਦੇ 2017 ਵਿੱਚ ਪੰਜਾਬ ਚ ਬਣੀ ਕਾਂਗਰਸ ਸਰਕਾਰ ਨੇ ਇਸ ਵਿੱਚ ਤਬਦੀਲੀ ਕਰਦੇ ਹੋਏ ਆਨਲਾਈਨ ਅੰਗੂਠਾ ਲਗਾ ਕੇ ਆਪਣੀ ਕਣਕ ਡੀਪੂ ਹੋਲਡਰਾਂ ਕੋਲ ਲਿਜਾਣ ਦੀ ਸਕੀਮ ਸਾਹਮਣੇ ਲਿਆਂਦੀ ਤਾਂ ਜੋ ਕਿ ਘਪਲੇਬਾਜ਼ੀ ਨਾ ਹੋ ਸਕੇ।
ਇਸ ਦੇ ਉਲਟ ਹੁਣ ਡੀਪੂ ਹੋਲਡਰਾਂ ਵੱਲੋਂ ਬਹੁਤ ਸਾਰੇ ਘਪਲੇ ਕੀਤੇ ਜਾ ਰਹੇ ਹਨ। ਇਸ ਸੰਬੰਧੀ ਅੱਜ ਬਹੁਜਨ ਸਮਾਜ ਪਾਰਟੀ ਦੇ ਜ਼ਿਲਾ ਪ੍ਰਧਾਨ ਤਰਸੇਮ ਸਿੰਘ ਭੋਲਾ ਵੱਲੋਂ ਇੱਕ ਡੀਪੂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਕੀਮ ਸ਼ੁਰੂ ਕੀਤੀ ਹੈ ਕਿ ਪਰਿਵਾਰ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਡੀਪੂ ਤੇ ਜਾ ਕੇ ਅੰਗੂਠਾ ਲਗਾ ਕੇ ਕਣਕ ਲੈ ਸਕਦਾ ਹੈ।
ਡੀਪੂ ਹੋਲਡਰਾਂ ਵੱਲੋਂ ਡੀਪੂ ਇੰਸਪੈਕਟਰਾਂ ਨਾਲ ਮਿਲ ਕੇ ਇੱਕ ਪਰਿਵਾਰਿਕ ਮੈਂਬਰ ਦੇ ਪੰਜ ਛੇ ਅਣਪਛਾਤੇ ਲੋਕ ਇੱਕ ਕਾਰਡ ਵਿੱਚ ਐਡ ਕੀਤੇ ਹੋਏ ਹਨ। ਜਿਸ ਦੌਰਾਨ ਕੋਈ ਪਰਿਵਾਰਕ ਆਪਣੀ ਕਣਕ ਲੈਣ ਜਾਂਦਾ ਹੈ ਤਾਂ ਉਸ ਨੂੰ ਡੀਪੂ ਹੋਲਡਰ ਇਹ ਕਹਿ ਕੇ ਮੋੜ ਦਿੰਦੇ ਹਨ ਕਿ ਤੁਹਾਡੀ ਕਣਕ ਤੁਹਾਡੇ ਕਿਸੇ ਹੋਰ ਪਰਿਵਾਰਕ ਮੈਂਬਰ ਨੇ ਅੰਗੂਠਾ ਲਗਾ ਕੇ ਘਟਾ ਦਿੱਤੀ ਹੈ ਜਾਂ ਇਹ ਕਹਿ ਦਿੰਦੇ ਹਨ ਕਿ ਤੁਹਾਡਾ ਨਾਮ ਕੱਟਿਆ ਗਿਆ। ਜਿਸ ਤੋਂ ਬਾਅਦ ਹੁਣ ਤਰਸੇਮ ਸਿੰਘ ਭੋਲਾ ਵੱਲੋਂ ਡੀਪੂ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਡੀਪੂਆਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ
ਦੂਜੇ ਪਾਸੇ ਮੋਹਕਮਪੁਰਾ ਥਾਣੇ ਦੇ ਐਸ.ਐਚ.ਓ ਸੁਖਦੇਵ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਡੀਪੂ ਹੋਲਡਰ ਤੇ ਡੀਪੂ ਇੰਸਪੈਕਟਰ ਦੀ ਇੰਨਕੁਆਰੀ ਖੋਲ੍ਹ ਕੇ ਜਾਂਚ ਕੀਤੀ ਜਾਏਗੀ ਅਗਰ ਜਾਂਚ ਚ ਦੋਸ਼ੀ ਪਾਏ ਗਏ ਤੇ ਇਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਨਵਜੋਤ ਸਿੱਧੂ ਦੇ ਇਲਾਕੇ ਦਾ ਕਾਗਜ਼ੀ ਵਿਕਾਸ
ਦੂਜੇ ਪਾਸੇ ਇਸ ਸਬੰਧੀ ਡੀਪੂ ਹੋਲਡਰ ਵਿਸ਼ਾਲ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਜਿੰਨੇ ਵੀ ਪਰਿਵਾਰਿਕ ਮੈਂਬਰਾਂ ਦੇ ਰਾਸ਼ਨ ਕਾਰਡ ਮੌਜੂਦ ਹਨ ਉਹ ਉਨ੍ਹਾਂ ਨੂੰ ਕਣਕ ਮੁਹੱਈਆ ਕਰਵਾਉਂਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਨਕੁਆਰੀ ਉਹ ਡਰਨ ਵਾਲੇ ਨਹੀਂ ਅਤੇ ਇੰਨਕੁਆਰੀ ਦਾ ਸ਼ਾਮਿਲ ਹੋਣ ਨੂੰ ਤਿਆਰ ਹਨ।