ਅੰਮ੍ਰਿਤਸਰ: ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਦੇ ਨਸ਼ਾ ਤਸਕਰਾਂ ਵੱਲੋਂ ਡਰੋਨ ਜ਼ਰੀਏ ਭੇਜੀ ਹੈਰੋਇਨ ਬਰਾਮਦ ਕੀਤਾ ਹੈ। ਜਾਣਕਾਰੀ ਦਿੰਦੇ ਹੋਇਆ ਬੀਐਸਐਫ ਦੇ ਅਧਿਕਾਰੀਆਂ ਵਲੋਂ ਟਵੀਟ ਵੀ ਸਾਂਝਾ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ ਅੰਮ੍ਰਿਤਸਰ ਦੇ ਪਿੰਡ ਰਾਏ ਵਿੱਚ ਅੱਜ ਸਵੇਰੇ 1:30 ਵਜੇ ਦੀ ਕਰੀਬ ਬੀਐਸਐਫ ਨੇ ਇੱਕ ਸ਼ੱਕੀ ਡਰੋਨ ਦੀ ਆਵਾਜ਼ ਸੁਣਦੇ ਹੋਏ ਉਸ ਨੂੰ ਰੋਕਣ ਦੀ ਕਾਰਵਾਈ ਕੀਤੀ। ਇਸ ਦੌਰਾਨ ਪਾਕਿਸਤਾਨੀ ਡਰੋਨ ਦੇ ਸਰਹੱਦ ਅੰਦਰ ਦਾਖਲ ਹੋਣ ਦੀ ਤੇ ਕੁਝ ਸੁੱਟਣ ਦੀ ਆਵਾਜ਼ ਆਈ ਜਿਸ ਤੋਂ ਬਾਅਦ ਤੁਰੰਤ ਸਰਚ ਅਭਿਆਨ ਚਲਾਇਆ ਗਿਆ।
-
𝐒𝐞𝐢𝐳𝐮𝐫𝐞 𝐨𝐟 𝐇𝐞𝐫𝐨𝐢𝐧
— BSF PUNJAB FRONTIER (@BSF_Punjab) June 9, 2023 " class="align-text-top noRightClick twitterSection" data="
Depth deployed troops of @BSF_Punjab heard the sound of #Pakistani drone & dropping by it . On searching 1 big packet containing 5.260 kg heroin has been recovered near Village Rai, District - #Amritsar#AlertBSF#BSFagainstdrugs @ANI pic.twitter.com/8qA26baHUN
">𝐒𝐞𝐢𝐳𝐮𝐫𝐞 𝐨𝐟 𝐇𝐞𝐫𝐨𝐢𝐧
— BSF PUNJAB FRONTIER (@BSF_Punjab) June 9, 2023
Depth deployed troops of @BSF_Punjab heard the sound of #Pakistani drone & dropping by it . On searching 1 big packet containing 5.260 kg heroin has been recovered near Village Rai, District - #Amritsar#AlertBSF#BSFagainstdrugs @ANI pic.twitter.com/8qA26baHUN𝐒𝐞𝐢𝐳𝐮𝐫𝐞 𝐨𝐟 𝐇𝐞𝐫𝐨𝐢𝐧
— BSF PUNJAB FRONTIER (@BSF_Punjab) June 9, 2023
Depth deployed troops of @BSF_Punjab heard the sound of #Pakistani drone & dropping by it . On searching 1 big packet containing 5.260 kg heroin has been recovered near Village Rai, District - #Amritsar#AlertBSF#BSFagainstdrugs @ANI pic.twitter.com/8qA26baHUN
ਇਸ ਦੌਰਾਨ ਡੂੰਘਾਈ ਨਾਲ ਤੈਨਾਤ ਪੁਲਿਸ ਨਾਕਾ ਪਾਰਟੀ ਵੀ ਬੀ.ਐਸ.ਐਫ ਪਾਰਟੀ ਨਾਲ ਜੁੜ ਗਈ ਅਤੇ ਇਲਾਕੇ ਵਿੱਚ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਦੌਰਾਨ ਪਿੰਡ ਕੱਕੜ, ਜ਼ਿਲ੍ਹਾ ਅੰਮ੍ਰਿਤਸਰ ਦੇ ਬਾਹਰਵਾਰ ਖੇਤਾਂ ਵਿੱਚੋਂ ਇੱਕ ਪੀਲੇ ਰੰਗ ਦੀ ਚਿਪਕਣ ਵਾਲੀ ਟੇਪ ਵਿੱਚ ਲਪੇਟਿਆ ਹੋਇਆ ਇੱਕ ਵੱਡਾ ਪੈਕੇਟ, 01 ਹਰੇ ਰੰਗ ਦੀ ਨਾਈਲੋਨ ਦੀ ਰੱਸੀ ਅਤੇ ਹੁੱਕ ਸਮੇਤ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ।
ਕਰੀਬ 5 ਕਿਲੋਂ ਹੈਰੋਇਨ ਬਰਾਮਦ: ਡਰੋਨ ਦੀ ਆਵਾਜ਼ ਸੁਣਨ ਤੋਂ ਬਾਅਦ ਤਲਾਸ਼ੀ ਕਰਦੇ ਹੋਏ ਬੀਐਸਐਫ ਦੇ ਜਵਾਨਾਂ ਨੂੰ ਪਿੰਡ ਰਾਏ ਵਿੱਚ ਇਕ ਪੈਕੇਟ ਬਰਾਮਦ ਹੋਇਆ। ਇਸ ਪੈਕੇਟ ਦੀ ਜਦੋਂ ਜਾਂਚ ਕੀਤੀ ਗਈ ਤਾਂ, ਉਸ ਚੋਂ 5.260 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਸ ਨੂੰ ਜ਼ਬਤ ਕਰ ਲਿਆ ਗਿਆ ਹੈ। ਅੰਮ੍ਰਿਤਸਰ ਸੈਕਟਰ ਵਿੱਚ ਬੀ.ਐਸ.ਐਫ ਅਤੇ ਪੰਜਾਬ ਪੁਲਿਸ ਦੇ ਸਮੇਂ ਸਿਰ ਸਾਂਝੇ ਯਤਨਾਂ ਸਦਕਾ ਪਾਬੰਦੀਸ਼ੁਦਾ ਵਸਤੂਆਂ ਦੀ ਤਸਕਰੀ ਕਰਨ ਦੀ ਪਾਕਿਸਤਾਨ ਦੀ ਇੱਕ ਹੋਰ ਨਾਪਾਕ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ।
ਬੀਤੇ ਦਿਨ ਆਧੁਨਿਕ ਤਕਨੀਕਾਂ ਨਾਲ ਲੈਸ ਡਰੋਨ ਹੋਇਆ ਸੀ ਬਰਾਮਦ: ਇਸ ਤੋ ਪਹਿਲਾਂ ਬੀਤੇ ਦਿਨ ਵੀ ਪਾਕਿਸਤਾਨੀ ਡਰੋਨ ਭਾਰਤ ਦੀ ਸਰਹੱਦ ਅੰਦਰ ਦਾਖਲ ਹੋਇਆ। ਇਸ ਤੋਂ ਬਾਅਦ ਪੁਲਿਸ ਨਾਕਾ ਪਾਰਟੀ ਅਤੇ ਬੀਐਸਐਫ ਦੇ ਸਾਂਝੇ ਆਪ੍ਰੇਸ਼ਨ ਨੇ ਇਲਾਕੇ ਵਿੱਚ ਸਾਂਝੀ ਤਲਾਸ਼ੀ ਸ਼ੁਰੂ ਕੀਤੀ। ਤਲਾਸ਼ੀ ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਭੈਣੀ ਰਾਜਪੂਤਾਨਾ ਦੇ ਨਾਲ ਲੱਗਦੇ ਖੇਤਾਂ ਵਿੱਚੋਂ ਟੁੱਟੀ ਹਾਲਤ ਵਿੱਚ ਇੱਕ ਡਰੋਨ ਬਰਾਮਦ ਹੋਇਆ। ਬਰਾਮਦ ਕੀਤਾ ਗਿਆ ਡਰੋਨ ਮਾਡਲ ਇੱਕ DJI Matrice 300RTK ਸੀਰੀਜ਼ ਕਵਾਡਕਾਪਟਰ ਰਿਹਾ। ਚੌਕਸੀ ਬੀਐਸਐਫ ਜਵਾਨਾਂ ਨੇ ਅੰਮ੍ਰਿਤਸਰ ਸੈਕਟਰ ਵਿੱਚ ਇੱਕ ਹੋਰ ਪਾਕਿਸਤਾਨੀ ਡਰੋਨ ਨੂੰ ਢੇਰ ਕਰ ਦਿੱਤਾ।
ਤਰਨਤਾਰਨ ਤੋਂ ਹੈਰੋਇਨ ਬਰਾਮਦ ਹੋਈ ਸੀ: ਇੱਕ ਹੋਰ ਘਟਨਾ ਵਿੱਚ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਬੀਤੇ ਦਿਨ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਵਾਨ 'ਚ ਪਾਕਿਸਤਾਨ ਵਲੋਂ ਡਰੋਨ ਘੁਸਪੈਠ ਕਾਰਨ, ਇਲਾਕੇ ਦੀ ਘੇਰਾਬੰਦੀ ਕੀਤੀ ਗਈ। ਸਰਚ ਦੌਰਾਨ ਬੀਐਸਐਫ ਨੇ ਇਕ ਸਖ਼ਸ਼ ਨੂੰ ਦੇਖਿਆ ਜੋ, ਉਨ੍ਹਾਂ ਨੂੰ ਦੇਖ ਕੇ ਡਰੋਨ ਰਾਹੀਂ ਸੁੱਟੀ ਹੈਰੋਇਨ ਦੀ ਖੇਪ ਤੇ ਆਪਣੀ ਬਾਈਕ ਛੱਡ ਕੇ ਭੱਜ ਗਏ। ਇਸ ਦੌਰਾਨ ਬੀਐਸਐਫ ਨੇ 2.5 ਕਿਲੋ ਹੈਰੋਇਨ ਅਤੇ ਮੋਟਰਸਾਇਕਲ ਨੂੰ ਜ਼ਬਤ ਕਰ ਲਿਆ ਸੀ।
5 ਜੂਨ ਨੂੰ ਵੀ ਹੈਰੋਇਨ ਬਰਾਮਦ: ਇਸ ਤੋਂ ਪਹਿਲਾਂ, ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰਤਨਖੁਰਦ ਵਿਖੇ ਫੌਜ ਨੇ ਇੱਕ ਪਾਕਿਸਤਾਨੀ ਡਰੋਨ, ਜੋ ਕਿ ਨਸ਼ੀਲਾ ਪਦਾਰਥ ਸੁੱਟਣ ਲਈ ਸਰਹੱਦ ਪਾਰ ਕਰ ਕੇ ਭਾਰਤ 'ਚ ਭੇਜਿਆ ਗਿਆ ਸੀ। ਉਸ ਨੂੰ ਫਾਇਰਿੰਗ ਕਰ ਕੇ ਢੇਰ ਕੀਤਾ ਗਿਆ ਸੀ। ਫੌਜ ਨੇ ਇਸ ਕਾਰਵਾਈ ਤੋਂ ਬਾਅਦ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਵੀ ਚਲਾਈ ਜਿਸ ਮਗਰੋਂ ਨੂੰ ਫੌਜ ਨੂੰ ਡਰੋਨ ਨਾਲ ਬੰਨ੍ਹਿਆ ਇਕ ਪੈਕੇਟ ਮਿਲਿਆ, ਜਿਸ ਚੋਂ 3 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਹੋਈ।