ਅੰਮ੍ਰਿਤਸਰ: ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਨੇ 65 ਘੰਟਿਆਂ ਵਿੱਚ ਪਾਕਿਸਤਾਨੀ ਸਰਹੱਦ ਤੋਂ ਭਾਰਤੀ ਖੇਤਰ ਵਿੱਚ ਦਾਖਲ ਹੋਏ ਦੂਜੇ ਡਰੋਨ ਨੂੰ ਮਾਰ ਗਿਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਬੀਐਸਐਫ ਵਲੋਂ ਡੇਗਿਆ ਡਰੋਨ ਦੇ ਨਾਲ ਡਿਲੀਵਰੀ ਲਈ ਲਿਆਂਦੀ ਖੇਪ ਵੀ ਬਰਾਮਦ ਹੋਈ ਹੈ, ਪਰ ਸੁਰੱਖਿਆ ਕਾਰਨਾਂ ਕਰਕੇ ਖੇਪ ਨੂੰ ਅਜੇ ਤੱਕ ਨਹੀਂ ਖੋਲ੍ਹਿਆ ਗਿਆ ਹੈ।
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਤੋਂ ਇਹ ਡਰੋਨ ਅੰਮ੍ਰਿਤਸਰ ਸਰਹੱਦ ਨਾਲ ਲੱਗਦੇ ਪਿੰਡ ਰਾਣੀਆ ਵੱਲ ਆਇਆ ਸੀ। ਬੀਐਸਐਫ ਦੀ ਬਟਾਲੀਅਨ 22 ਦੇ ਜਵਾਨ ਗਸ਼ਤ ’ਤੇ ਸਨ। ਰਾਤ 9.15 ਵਜੇ ਡਰੋਨ ਦੀ ਆਵਾਜ਼ ਸੁਣ ਕੇ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਰੋਸ਼ਨੀ ਬੰਬ ਵੀ ਸੁੱਟੇ ਗਏ। ਜਿਸ ਤੋਂ ਬਾਅਦ ਦੋ ਗੋਲੀਆਂ ਡਰੋਨ ਨੂੰ ਲੱਗੀਆਂ। ਆਵਾਜ਼ ਬੰਦ ਹੋਣ ਤੋਂ ਬਾਅਦ ਜਵਾਨਾਂ ਨੇ ਨੇੜਲੇ ਖੇਤਾਂ ਵਿੱਚ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਨੂੰ ਰਾਣੀਆ ਪਿੰਡ ਦੇ ਖੇਤਾਂ ਵਿੱਚ ਇੱਕ ਡਰੋਨ ਡਿੱਗਿਆ ਮਿਲਿਆ।
-
Punjab | BSF troops of 22 battalion thwarted a drone intrusion attempt at around 9.15pm by shooting down an Octa-copter (8 propellers) in BOP (Border out post) Rania in Amritsar. Drone is approx 12 kg in weight. A consignment was also recovered. Further details shall follow: BSF pic.twitter.com/UdUctCDfun
— ANI (@ANI) October 16, 2022 " class="align-text-top noRightClick twitterSection" data="
">Punjab | BSF troops of 22 battalion thwarted a drone intrusion attempt at around 9.15pm by shooting down an Octa-copter (8 propellers) in BOP (Border out post) Rania in Amritsar. Drone is approx 12 kg in weight. A consignment was also recovered. Further details shall follow: BSF pic.twitter.com/UdUctCDfun
— ANI (@ANI) October 16, 2022Punjab | BSF troops of 22 battalion thwarted a drone intrusion attempt at around 9.15pm by shooting down an Octa-copter (8 propellers) in BOP (Border out post) Rania in Amritsar. Drone is approx 12 kg in weight. A consignment was also recovered. Further details shall follow: BSF pic.twitter.com/UdUctCDfun
— ANI (@ANI) October 16, 2022
ਡਰੋਨ ਬਰਾਮਦ ਹੋਣ ਤੋਂ ਬਾਅਦ ਬੀਐਸਐਫ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ 8 ਪ੍ਰੋਪੈਲਰ ਦੇ ਨਾਲ ਇੱਕ ਆਕਟਾ-ਕਾਪਟਰ DJI ਮੈਟ੍ਰਿਕਸ ਹੈ। ਜਿਸ ਦੇ ਦੋ ਪ੍ਰੋਪੈਲਰ ਗੋਲੀਆਂ ਲੱਗਣ ਨਾਲ ਨੁਕਸਾਨੇ ਗਏ। ਪੂਰੇ ਡਰੋਨ ਦਾ ਕੁੱਲ ਵਜ਼ਨ 12 ਕਿਲੋ ਦੇ ਕਰੀਬ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਇੱਕ ਖੇਪ ਵੀ ਬੰਨ੍ਹੀ ਹੋਈ ਸੀ। ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਬੀਐਸਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਖੇਪ ਬਰਾਮਦ ਕਰ ਲਈ ਗਈ ਹੈ। ਕਾਲੇ ਰੰਗ ਦੇ ਬੈਗ ਦੇ ਅੰਦਰੋਂ ਦੋ ਚਿੱਟੇ ਰੰਗ ਦੇ ਪੈਕਟ ਨਿਕਲੇ ਹਨ, ਜਿਨ੍ਹਾਂ 'ਤੇ NK SPORTS ਲਿਖਿਆ ਹੋਇਆ ਹੈ। ਪਰ ਹਾਲੇ ਇਹ ਪੈਕੇਟ ਨਹੀਂ ਖੋਲ੍ਹੇ ਜਾਣਗੇ। ਜ਼ਰੂਰੀ ਨਹੀਂ ਕਿ ਇਸ 'ਚ ਹੈਰੋਇਨ ਹੀ ਹੋਵੇ। ਇਸ ਵਿੱਚ ਬੰਬ ਜਾਂ ਕੋਈ ਸੰਵੇਦਨਸ਼ੀਲ ਪਦਾਰਥ ਵੀ ਹੋ ਸਕਦਾ ਹੈ। ਤਸਦੀਕ ਤੋਂ ਬਾਅਦ ਖੇਪ ਨੂੰ ਖੋਲ੍ਹਿਆ ਜਾਵੇਗਾ। ਤਦ ਹੀ ਇਸ ਬਾਰੇ ਸਪੱਸ਼ਟ ਕਿਹਾ ਜਾ ਸਕਦਾ ਹੈ।
ਬੀਐਸਐਫ ਜਵਾਨਾਂ ਨੂੰ ਪਿਛਲੇ 65 ਘੰਟਿਆਂ ਵਿੱਚ ਡਰੋਨ ਨੂੰ ਡੇਗਣ ਦੀ ਇਹ ਦੂਜੀ ਸਫ਼ਲਤਾ ਮਿਲੀ ਹੈ। ਇਸ ਤੋਂ ਪਹਿਲਾਂ 14 ਅਕਤੂਬਰ ਨੂੰ ਸਵੇਰੇ 4.30 ਵਜੇ ਫੌਜੀਆਂ ਨੇ ਡਰੋਨ ਨੂੰ ਡੇਗ ਦਿੱਤਾ ਸੀ। ਇਸ ਡਰੋਨ ਨੂੰ ਅਜਨਾਲਾ ਅਧੀਨ ਪੈਂਦੇ ਬੀਓਪੀ ਸ਼ਾਹਪੁਰ ਵਿੱਚ ਡੇਗਿਆ ਗਿਆ ਸੀ।
ਇਹ ਵੀ ਪੜ੍ਹੋ: 22 ਸਾਲ ਬਾਅਦ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਅੱਜ ਹੋਵੇਗੀ ਚੋਣ, ਖੜਗੇ ਅਤੇ ਥਰੂਰ ਵਿਚਾਲੇ ਮੁਕਾਬਲਾ