ETV Bharat / state

ਬੀਐਸਐਫ ਅਧਿਕਾਰੀਆਂ ਵੱਲੋਂ ਪਾਕਿਸਤਾਨ ਰੇਂਜਰਾਂ ਨਾਲ ਮਨਾਈ ਦੀਵਾਲੀ - ਮਠਿਆਈ ਵੰਡ ਕੇ ਦੀਵਾਲੀ

ਦੀਵਾਲੀ ਦੇਸ਼ ਭਰ 'ਚ ਮਨਾਈ ਜਾ ਰਹੀ ਹੈ। ਇਸ ਦੇ ਚੱਲਦਿਆਂ ਅਟਾਰੀ ਵਾਹਗਾ ਸਰਹੱਦ 'ਤੇ ਭਾਰਤ ਪਾਕਿ ਦੇ ਫੌਜੀਆਂ ਵਲੋਂ ਵੀ ਮਠਿਆਈ ਵੰਡ ਕੇ ਦੀਵਾਲੀ ਦਾ ਤਿਓਹਾਰ ਮਨਾਇਆ ਗਿਆ।

ਬੀਐਸਐੱਫ ਅਧਿਕਾਰੀਆਂ ਵੱਲੋਂ ਪਾਕਿਸਤਾਨ ਰੇਂਜਰਾਂ ਨਾਲ ਮਨਾਈ ਦੀਵਾਲੀ

author img

By

Published : Oct 24, 2022, 2:26 PM IST

ਅੰਮ੍ਰਿਤਸਰ: ਦੇਸ਼ ਭਰ 'ਚ ਦੀਵਾਲੀ ਦਾ ਤਿਓਹਾਰ ਮਾਨਇਆ ਜਾ ਰਿਹਾ ਹੈ। ਉਥੇ ਹੀ ਭਾਰਤੀ ਫੌਜ ਅਤੇ ਪਾਕਿਸਤਾਨ ਫੌਜ ਦੇ ਅਧਿਕਾਰੀਆਂ ਵਲੋਂ ਵੀ ਦੀਵਾਲੀ ਮਨਾਈ ਜਾ ਰਹੀ ਹੈ। ਪਿਛਲੇ ਕਾਫੀ ਲੰਮੇ ਸਮੇਂ ਤੋਂ ਬਾਅਦ ਇਸ ਸਾਲ ਦੀਵਾਲੀ ਦੇ ਤਿਉਹਾਰ 'ਤੇ ਅੱਜ ਪਾਕਿਸਤਾਨ ਰੇਂਜਰਾਂ ਨੂੰ ਮਿਠਾਈ ਦੇ ਕੇ ਬੀਐਸਐਫ ਅਧਿਕਾਰੀਆਂ ਨੇ ਆਪਣੀ ਖੁਸ਼ੀ ਵਿੱਚ ਸ਼ਾਮਿਲ ਕੀਤਾ।

ਪਹਿਲਾਂ ਆਜ਼ਾਦੀ ਦੇ ਮੌਕੇ 'ਤੇ ਪਾਕਿਸਤਾਨ ਰੇਂਜਰਾਂ ਨੂੰ ਬੀਐਸਐਫ ਅਧਿਕਾਰੀ ਮਿਠਾਈ ਭੇਂਟ ਕਰਦੇ ਸਨ ਤੇ ਪਾਕਿਸਤਾਨੀ ਰੇਂਜਰ ਬੀਐਸਐਫ ਅਧਿਕਾਰੀਆਂ ਨੂੰ ਮਿਠਾਈ ਦੇ ਕੇ ਆਪਣੀ ਖ਼ੁਸ਼ੀ ਵਿੱਚ ਸ਼ਾਮਲ ਕਰਦੇ ਸੀ। ਉੱਥੇ ਹੀ ਅੱਜ ਫਿਰ ਦੀਵਾਲੀ ਦੇ ਤਿਉਹਾਰ 'ਤੇ ਬੀਐਸਐਫ ਵੱਲੋਂ ਦੋਸਤੀ ਨੂੰ ਮਜ਼ਬੂਤ ਕਰਨ ਲਈ ਇਕ ਕਦਮ ਹੋਰ ਅੱਗੇ ਵਧਾਇਆ ਗਿਆ ਹੈ।

ਬੀਐਸਐੱਫ ਅਧਿਕਾਰੀਆਂ ਵੱਲੋਂ ਪਾਕਿਸਤਾਨ ਰੇਂਜਰਾਂ ਨਾਲ ਮਨਾਈ ਦੀਵਾਲੀ

ਇਸ ਮੌਕੇ 'ਤੇ ਪਾਕਿਸਤਾਨ ਰੇਂਜਰਜ਼ ਦੇ ਵਿੰਗ ਕਮਾਂਡਰ ਮੁਹੰਮਦ ਹਸਨ ਨੇ ਬੀਐਸਐਫ ਕਮਾਂਡਰ ਜਸਬੀਰ ਸਿੰਘ ਕੋਲੋਂ ਮਿਠਾਈ ਲੈ ਕੇ ਤੇ ਹੱਥ ਮਿਲਾ ਕੇ ਦੀਵਾਲੀ ਦੀ ਵਧਾਈ ਦਿੱਤੀ। ਇਸ ਮੌਕੇ ਬੀਐਸਐਫ ਤੇ ਪਾਕਿਸਤਾਨ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਇਹ ਰਿਵਾਜ ਚੱਲਦਾ ਆ ਰਿਹਾ ਹੈ ਕਿ ਪਾਕਿਸਤਾਨ ਰੇਂਜਰਾਂ ਵੱਲੋਂ 14 ਅਗਸਤ ਨੂੰ ਆਪਣੀ ਆਜ਼ਾਦੀ ਦਿਹਾੜੇ ਮੌਕੇ ਅਤੇ ਬੀਐਸਐਫ ਵੱਲੋਂ 15 ਅਗਸਤ ਨੂੰ ਆਪਣੀ ਆਜ਼ਾਦੀ ਦੇ ਦਿਹਾੜੇ ਮੌਕੇ 'ਤੇ ਇਕ ਦੂਜੇ ਨੂੰ ਮਠਿਆਈ ਦਿੱਤੀ ਜਾਂਦੀ ਹੈ।

ਇਸ ਵਾਰ ਬੀਐਸਐਫ ਰੇਂਜਰਾਂ ਨੇ ਦੀਵਾਲੀ ਦੇ ਤਿਉਹਾਰ ਤੇ ਮਿਠਾਈ ਭੇਂਟ ਕਰ ਦੋਸਤੀ ਦਾ ਇੱਕ ਹੋਰ ਕਦਮ ਅੱਗੇ ਵਧਾਇਆ ਹੈ ਇਸ ਮੌਕੇ ਬੀਐਸਐਫ ਅਧਿਕਾਰੀ ਜਸਬੀਰ ਸਿੰਘ ਨੇ ਸਮੂਹ ਦੇਸ਼ ਵਾਸੀਆਂ ਨੂੰ ਦੀਵਾਲੀ ਦੇ ਪਾਵਨ ਤਿਉਹਾਰ ਦੀ ਲੱਖ ਲੱਖ ਵਧਾਈ ਦਿੱਤੀ।

ਇਹ ਵੀ ਪੜ੍ਹੋ: ਅਣਸੁਖਾਵੀਂ ਘਟਨਾ ਤੋਂ ਬਚਣ ਲਈ ਬਾਜ਼ਾਰਾਂ ਤੋਂ ਬਾਹਰ ਲੱਗੀ ਪਟਾਖਾ ਮਾਰਕੀਟ

ETV Bharat Logo

Copyright © 2025 Ushodaya Enterprises Pvt. Ltd., All Rights Reserved.