ETV Bharat / state

Book Fair at Khalsa College : ਖ਼ਾਲਸਾ ਕਾਲਜ 'ਚ ਸ਼ੁਰੂ ਹੋਇਆ 5 ਰੋਜ਼ਾ 'ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ' ਮੇਲਾ

author img

By

Published : Feb 14, 2023, 8:59 PM IST

ਖ਼ਾਲਸਾ ਕਾਲਜ ਵਿਖੇ 5 ਰੋਜ਼ਾ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ ਅੱਜ ਸ਼ੁਰੂ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਵਿਖੇ ਹਰ ਸਾਲ ਹੋਣ ਵਾਲਾ ਸਾਹਿਤ ਉਤਸਵ ਅਤੇ ਪੁਸਤਕ ਮੇਲਾ ਸਮੁੱਚੇ ਪੰਜਾਬੀਆਂ ਲਈ ਵਿਸ਼ੇਸ਼ ਆਕਰਸ਼ ਅਤੇ ਖਿੱਚ ਦਾ ਕੇਂਦਰ ਬਣ ਚੁੱਕਾ ਹੈ।

Book Fair started today at Khalsa College 5 days Amritsar
Book Fair at Khalsa College : ਖ਼ਾਲਸਾ ਕਾਲਜ 'ਚ ਸ਼ੁਰੂ ਹੋਇਆ 5 ਰੋਜ਼ਾ ‘ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ' ਮੇਲਾ

ਅੰਮ੍ਰਿਤਸਰ: ਖ਼ਾਲਸਾ ਕਾਲਜ ਵਿਖੇ 5 ਰੋਜ਼ਾ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ ਅੱਜ ਸ਼ੁਰੂ ਹੋਇਆ। ਇਸ ਸਾਹਿਤ ਉਤਸਵ ਦੇ ਪ੍ਰੋਗਰਾਮ ਦੀ ਸ਼ੁਰੂਆਤ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪਹੁੰਚੇ। ਖ਼ਾਲਸਾ ਕਾਲਜ ਵਿਖੇ 14 ਤੋਂ 18 ਫਰਵਰੀ ਤੱਕ ‘ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ 2023’ ਪ੍ਰੋਗਰਾਮ ਅੱਜ ਸੁਰੂ ਹੋਇਆ। ਦੱਸਣਯੋਗ ਹੈ ਕਿ ਸਾਲ 2015 ਤੋਂ ਹਰ ਸਾਲ ਹੋਣ ਵਾਲਾ ਸਾਹਿਤ ਉਤਸਵ ਅਤੇ ਪੁਸਤਕ ਮੇਲਾ ਸਮੁੱਚੇ ਪੰਜਾਬੀਆਂ ਲਈ ਵਿਸ਼ੇਸ਼ ਆਕਰਸ਼ ਅਤੇ ਖਿੱਚ ਦਾ ਕੇਂਦਰ ਬਣ ਚੁੱਕਾ ਹੈ।

ਇਹ ਵੀ ਪੜ੍ਹੋ :Police Raid in Amritsar: ਅੰਮ੍ਰਿਤਸਰ ਵਿੱਚ ਅਚਾਨਕ ਘਰਾਂ ਵਿੱਚ ਆ ਵੜੀ ਪੁਲਿਸ, ਨਸ਼ਾ ਲੱਭਣ ਲਈ ਪੁਲਿਸ ਨੇ ਫਰੋਲਿਆ ਘਰਾਂ ਦਾ ਕੋਨਾ-ਕੋਨਾ

ਪੁਸਤਕ ਰਿਲੀਜ਼ ਕੀਤੀ ਗਈ: ਇਸ ਪ੍ਰੋਗਰਾਮ 'ਚ ਮੁੱਖ ਮਹਿਮਾਨ ਜਥੇਦਾਰ ਸ੍ਰੀ ਅਕਾਲ ਤਖਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਇਸ ਸਮਾਗਮ ਦੀ ਪ੍ਰਧਾਨਗੀ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਰੀਬਨ ਕੱਟ ਕੇ ਕੀਤੀ ਗਈ ਇਸ ਸਮਾਗਮ ’ਚ ਕਾਲਜ ਦਾ ਖੋਜ ਰਸਾਲਾ ‘ਸੰਵਾਦ’ ਕਾਲਜ ਬਾਰੇ ਕੌਫੀਟੇਬਲ ਪੁਸਤਕ ‘ਬੀਕਨ ਆਫ ਲਾਈਟ’,ਹਰਭਜਨ ਸਿੰਘ ਚੀਮਾ ਦੀ ਪੁਸਤਕ ‘ਮਹਾਰਾਜਾ ਰਣਜੀਤ ਸਿੰਘ ਸਿੱਖ ਰਾਜ ਦੀਆਂ ਬਾਤਾਂ’, ਡਾ. ਹਰਦੇਵ ਸਿੰਘ ਪੁਸਤਕ ‘ਭਾਈ ਨੰਦ ਲਾਲ ਦੀਆਂ ਰਚਨਾਵਾਂ ਅਤੇ ਸਿੱਖ ਫਲਸਫਾ’ ਅਤੇ ਡਾ. ਅਜੈਪਾਲ ਸਿੰਘ ਢਿਲੋਂ ਦੀ ਪੁਸਤਕ ‘ਅਜਮਲ’ ਰਿਲੀਜ਼ ਕੀਤੀ ਗਈ|

ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ: ਹਰਭਜਨ ਸਿੰਘ ਚੀਮਾ ਦੀ ਪੁਸਤਕ ‘ਮਹਾਰਾਜਾ ਰਣਜੀਤ ਸਿੰਘ ਸਿੱਖ ਰਾਜ ਦੀਆਂ ਬਾਤਾਂ’, ਡਾ. ਹਰਦੇਵ ਸਿੰਘ ਪੁਸਤਕ ‘ਭਾਈ ਨੰਦ ਲਾਲ ਦੀਆਂ ਰਚਨਾਵਾਂ ਅਤੇ ਸਿੱਖ ਫਲਸਫਾ’ ਅਤੇ ਡਾ. ਅਜੈਪਾਲ ਸਿੰਘ ਢਿਲੋਂ ਦੀ ਪੁਸਤਕ ‘ਅਜਮਲ’ ਰਿਲੀਜ਼ ਕੀਤੀਆਂ ਗਈ। ਜ਼ਿਕਰਯੋਗ ਹੈ ਕਿ 16 ਫਰਵਰੀ ਨੂੰ ਪੇਟਿੰਗ ਦੀ ਲਾਈਵ ਵਰਕਸ਼ਾਮ ਹੋਵੇਗੀ ਜਿਸ ਵਿੱਚ ਕੌਮਾਂਤਰੀ ਚਿਤਰਕਾਰ ਸਿਧਾਰਥ ਦਰਸ਼ਕਾਂ ਦੇ ਰੂਬਰੂ ਹੋਣਗੇ। ਰੱਬੀ ਸ਼ੇਰਗਿੱਲ ‘ਬੁੱਲ੍ਹਾ ਕੀ ਜਾਣਾ ਮੈਂ ਕੌਣ’ ਪ੍ਰੋਗਰਾਮ ਪੇਸ਼ ਕਰਨਗੇ ਅਤੇ ਸ਼ਾਮ ਨੂੰ ਸ਼ਰਧਾ ਦੁਆਰਾ ਨਿਰਦੇਸ਼ਿਤ ਨਾਟਕ ਅਫਸਾਨਾ ਦਿਖਾਇਆ ਜਾਵੇਗਾ। ਇਸ ਦਿਨ ਮਾਣ ਪੰਜਾਬੀਆਂ ਦਾ ਅਤੇ ਅੰਤਰ-ਰਾਸ਼ਟਰੀ ਸਾਹਿਤਕ ਮੰਚ, ਯੂ. ਕੇ. ਵੱਲੋਂ ਕਵੀ ਦਰਬਾਰ ਵੀ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.