ਅੰਮ੍ਰਿਤਸਰ : ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਅਦਾਲਤ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਖਿਲਾਫ ਅੱਜ ਬਿਕਰਮ ਮਜੀਠੀਆ ਅਦਾਲਤ ਵਿੱਚ ਪੇਸ਼ ਹੋਏ, ਪਰ ਸੰਜੇ ਸਿੰਘ ਅੱਜ ਪੇਸ਼ ਨਹੀਂ ਹੋਏ। ਇਸ ਸਬੰਦੀ ਗੱਲਬਾਤ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਕਿਸੇ ਕਾਰਨਾਂ ਕਰਕੇ ਅੱਜ ਸੰਜੇ ਸਿੰਘ ਅਦਾਲਤ ਵਿੱਚ ਪੇਸ਼ ਨਹੀਂ ਹੋਏ ਨਹੀਂ ਤਾਂ ਅੱਜ ਹੀ ਕੇਸ ਦਾ ਨਿਪਟਾਰਾ ਹੋ ਜਾਣਾ ਸੀ। ਉਨ੍ਹਾਂ ਕਿਹਾ ਕਿ ਮਾਣਯੋਗ ਅਦਾਲਤ ਵੱਲੋਂ ਕੇਸ ਵਿੱਚ ਅਗਲੀ ਤਰੀਕ ਪਾ ਦਿੱਤੀ ਗਈ ਹੈ।
ਇਸ ਮੌਕੇ ਬੋਲਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਖਿਲਾਫ ਅਰਵਿੰਦ ਕੇਜਰੀਵਾਲ ਨੇ ਵੀ ਬਿਆਨ ਦਿੱਤਾ ਸੀ, ਪਰ ਉਨ੍ਹਾਂ ਨੇ ਇਸ ਸਬੰਧੀ ਮੁਆਫੀ ਮੰਗ ਲਈ ਸੀ, "ਹੁਣ ਆਮ ਆਦਮੀ ਪਾਰਟੀ ਦਾ ਸਪੇਅਰ ਬਚਿਆ ਹੈ, ਜੇਕਰ ਇਹ ਵੀ ਆ ਜਾਂਦਾ ਤਾਂ ਗੱਲ ਕਿਸੇ ਸਿਰੇ ਲੱਗਣੀ ਸੀ"।
ਕੀ ਹੈ ਮਾਮਲਾ : ਦੱਸ ਦਈਏ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਪੰਜਾਬ ਸਰਕਾਰ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ’ਤੇ ਨਸ਼ਾ ਵੇਚਣ ਦੇ ਦੋਸ਼ ਲਾਏ ਸਨ। ਇਸ ਤੋਂ ਬਾਅਦ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ‘ਆਪ’ ਨੇਤਾ ਸੰਜੇ ਸਿੰਘ, ਆਸ਼ੀਸ਼ ਖੇਤਾਨ ’ਤੇ ਮਾਣਹਾਨੀ ਦਾ ਕੇਸ ਦਰਜ ਕਰਵਾਇਆ। ਹਾਲਾਂਕਿ ਇਸ ਮਾਮਲੇ ਵਿੱਚ ਆਸ਼ੀਸ਼ ਖੇਤਾਨ ਤੇ ਅਰਵਿੰਦ ਕੇਜਰੀਵਾਲ ਨੇ ਮੁਆਫੀ ਮੰਗ ਲਈ ਸੀ, ਪਰ ਸੰਜੇ ਸਿੰਘ ਨਾਲ ਅਜੇ ਵੀ ਇਹ ਕੇਸ ਜਾਰੀ ਹੈ।
- Faridkot central Jail: SSP ਫਰੀਦਕੋਟ ਦੀ ਅਗਵਾਈ ਵਿੱਚ 250 ਮੁਲਾਜ਼ਮਾਂ ਨੇ ਫਰੀਦਕੋਟ ਮਾਡਰਨ ਜੇਲ੍ਹ ਦੀ ਕੀਤੀ ਚੈਕਿੰਗ
- ਜਗਤਾਰ ਸਿੰਘ ਹਵਾਰਾ ਨੂੰ ਵਿਅਕਤੀਗਤ ਤੌਰ 'ਤੇ ਅਦਾਲਤ 'ਚ ਪੇਸ਼ ਕਰਨ ਦੇ ਹੁਕਮ, ਹੁਣ ਤੱਕ ਹੁੰਦੀ ਰਹੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ, ਜਾਣੋਂ ਕਿਉਂ
- ਲੋੜਵੰਦਾਂ ਨੂੰ ਘਰ ਬਣਾਉਣ ਲਈ ਸੀਐੱਮ ਮਾਨ ਨੇ ਵੰਡੀ 101 ਕਰੋੜ ਰੁਪਏ ਦੀ ਰਾਸ਼ੀ, ਕਿਹਾ- ਨਹੀਂ ਕੀਤਾ ਕੋਈ ਅਹਿਸਾਨ ਇਹ ਸਰਕਾਰ ਦੀ ਡਿਊਟੀ
ਐਨਆਈਏ ਦੀ ਰੇਡ ਸਬੰਧੀ ਚਰਚਾ: ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੋ ਵੱਖ-ਵੱਖ ਥਾਵਾਂ ਉਤੇ ਐਨਆਈਏ ਦੀਆਂ ਰੇਡਾਂ ਹੋ ਰਹੀਆਂ ਹਨ, ਇਹ ਸਭ ਤੋਂ ਜ਼ਿਆਦਾ ਪੰਜਾਬ ਵਿੱਚ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਤੇ ਨਾ ਕਿਤੇ ਸਾਨੂੰ ਲੱਗਦਾ ਹੈ ਕਿ ਇਹ ਸਿੱਖ ਭਾਈਚਾਰੇ ਨੂੰ ਟਾਰਗੇਟ ਤਾਂ ਨਹੀਂ ਕੀਤਾ ਜਾ ਰਿਹਾ ਹੈ। ਖਾਲਸਾ ਏਡ ਉਤੇ ਰੇਡ ਨੂੰ ਲੈ ਕੇ ਮਜੀਠੀਆ ਨੇ ਕਿਹਾ ਕਿ ਖਾਲਸਾ ਏਡ ਨੇ ਕਰੋਨਾ ਸਮੇਂ, ਕਿਸੇ ਵੀ ਕੁਦਰਤੀ ਆਪਦਾ ਸਮੇਂ ਸਭ ਤੋਂ ਅਹਿਮ ਰੋਲ ਅਦਾ ਕੀਤਾ ਹੈ। ਉਨ੍ਹਾਂ ਕਿਹਾ ਅਸੀਂ ਗਲਤ ਦੀ ਮਦਦ ਨਹੀਂ ਕਰਦੇ ਪਰ ਬੇਕਸੂਰਿਆਂ ਨੂੰ ਤੰਗ ਕਰਨਾ ਗਲਤ ਹੈ।
ਆਮ ਆਦਮੀ ਪਾਰਟੀ ਨੂੰ ਸਵਾਲ: ਉਨ੍ਹਾਂ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਕਿਹਾ ਕਿ ਆਪ ਨੂੰ ਸਵਾਲ ਹੈ ਕਿ ਤੁਸੀਂ ਕਹਿੰਦੇ ਸੀ ਕੇ ਉਪ ਮੁੱਖ ਮੰਤਰੀ ਦਲਿਤ ਚਿਹਰੇ ਤੋਂ ਬਣਾਉਣਾ ਸੀ ਤੇ ਨਾਭੇ ਤੋਂ ਵਿਧਾਇਕ ਦੇਵ ਮਾਨ ਨੇ ਬਿਆਨ ਦਿੱਤਾ ਸੀ ਕਿ ਉਹ ਉਪ ਮੁੱਖ ਮੰਤਰੀ ਦੇ ਅਹੁਦੇ ਲਈ ਸਮਰਥ ਹੈ। ਦੇਵ ਮਾਨ ਦੇ ਇਸ ਬਿਆਨ ਦਾ ਇਨਾਮ ਦਿੰਦਿਆਂ ਭਗਵੰਤ ਮਾਨ ਨੇ ਉਨ੍ਹਾਂ ਨੂੰ ਮੀਟਿੰਗਾਂ ਵਿੱਚ ਬੁਲਾਉਣਾ ਛੱਡ ਦਿੱਤਾ ਹੈ। ਸੂਬੇ ਦੀਆਂ ਮੀਟਿੰਗਾਂ ਵਿੱਚ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਬੁਲਾਉਣਾ ਛੱਡ ਦਿੱਤਾ। ਕੀ ਦਲਿਤ ਭਾਈਚਾਰੇ ਪ੍ਰਤੀ ਆਪ ਦੀ ਇਹ ਭਾਵਨਾ ਹੈ? ਉਨ੍ਹਾਂ ਕਿਹਾ ਕਿ ਦੇਵ ਮਾਨ ਖਿਲਾਫ ਹੋ ਰਹੀ ਕਾਰਵਾਈ ਦਲਿਤ ਭਾਈਚਾਰੇ ਨਾਲ ਆਪ ਦੀ ਹਮਦਰਦੀ ਨੂੰ ਦਰਸਾਉਂਦੀ ਹੈ।
ਵੀਆਈਪੀ ਕਲਚਰ ਉਤੇ ਘੇਰੀ ਸਰਕਾਰ: ਵੀਆਈਪੀ ਕਲਚਰ ਉਤੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਪੰਜਾਬ ਵਿੱਚ ਵੀਆਈਪੀ ਕਲਚਰ ਖਤਮ ਦੂਜਿਆਂ ਲਈ ਹੋਇਆ ਹੈ, ਪਰ ਬੀਤੇ ਦਿਨੀਂ ਪਟਿਆਲਾ ਵਿਖੇ ਬੀਬਾ ਗੁਰਪ੍ਰੀਤ ਕੌਰ ਮੁੱਖ ਮੰਤਰੀ ਦੀ ਪਤਨੀ ਇਕ ਧਾਰਮਿਕ ਪ੍ਰੋਗਰਾਮ ਉਤੇ ਆਏ ਸੀ, ਜਿਨ੍ਹਾਂ ਅੱਜੇ ਤਿੰਨ ਪਾਈਲਟ ਜਿਪਸੀਆਂ, ਬੁਲਟ ਪਰੂਫ ਗੱਡੀਆਂ ਤੇ ਪਿੱਛੇ 8 ਗੱਡੀਆਂ ਦਾ ਕਾਫਲਾ ਸੀ। ਉਨ੍ਹਾਂ ਕਿਹਾ ਕਿ ਮੇਰਾ ਸੀਐਮ ਮਾਨ ਨੂੰ ਸਵਾਲ ਹੈ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਤੁਸੀਂ ਕਿਸੇ ਨੂੰ ਸਕਿਉਰਿਟੀ ਦੇਣੀ ਨਹੀਂ, ਤੁਸੀਂ ਤਾਂ ਆਮ ਸੀ ਖਾਸ ਨਹੀਂ। ਉਨ੍ਹਾਂ ਕਿਹਾ ਕਿ ਹਰਿਆਣਾ ਜਾਂ ਹਿਮਾਚਲ ਦੇ ਮੁੱਖ ਮੰਤਰੀ ਕੋਲ ਇੰਨੀ ਸਕਿਉਰਿਟੀ ਨਹੀਂ ਜਿੰਨੀ ਮੁੱਖ ਮੰਤਰੀ ਦੀ ਪਤਨੀ ਕੋਲ ਹੈ।