ਅੰਮ੍ਰਿਤਸਰ: ਅੱਜ ਸ਼ਾਮ ਕਸਬਾ ਰਈਆ ਤੇ ਜੀ ਟੀ ਰੋਡ ਨੇੜੇ ਸਥਿਤ ਸ਼ਹੀਦ ਜਸਕਰਨ ਗੈਸ ਏਜੰਸੀ ਦੇ ਦਫਤਰ ਤੋਂ 2 ਅਣਪਛਾਤੇ ਵਿਅਕਤੀਆਂ ਵਲੋਂ ਪਿਸਤੌਲ ਦੀ ਨੋਕ ਤੇ ਹਜਾਰਾਂ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।
ਗੈਸ ਏਜੰਸੀ ਮੋਲੀਅਰ ਮੈਨੇਜਰ ਸਮੇਤ ਕਾਲੀਆਂ ਨੇ ਦੱਸਿਆ ਕਿ ਸ਼ਾਮ ਕਰੀਬ ਚਾਰ ਵੱਜ ਕੇ 20 ਮਿੰਟ ਤੇ ਉਹ ਆਪਣੇ ਦਫਤਰ 'ਚ ਮੌਜੂਦ ਸੀ ਜਿਸ ਦੌਰਾਨ ਬਾਇਕ ਸਵਾਰ ਲੜਕੇ ਪਿਸਤੌਲ ਸਣੇ ਉਨ੍ਹਾਂ ਦੇ ਦਫ਼ਤਰ 'ਚ ਆਏ। ਜਿਨ੍ਹਾਂ ਵਿੱਚੋ ਇਕ ਲੜਕਾ ਉਨ੍ਹਾਂ ਦੇ ਦਫ਼ਤਰ ਸਥਿਤ ਕੈਬਿਨ ਵਿਚ ਆਇਆ ਅਤੇ ਪਿਸਤੌਲ ਤਾਨ ਕੇ ਉਨ੍ਹਾਂ ਕੋਲ ਪਈ ਕਰੀਬ 75 ਹਜ਼ਾਰ ਦੀ ਨਕਦੀ ਖੋਹ ਲਈ ਇਸੇ ਦੌਰਾਨ ਦੂਸਰੇ ਨੌਜਵਾਨ ਨੇ ਕੈਬਿਨ ਦੇ ਬਾਹਰ ਦਫ਼ਤਰ 'ਚ ਬੈਠੇ ਸਟਾਫ ਕੋਲੋ ਵੀ 10 ਹਜ਼ਾਰ ਰੁਪਏ ਖੋਹ ਲਏ ਹਨ।
ਸੀਸੀਟੀਵੀ ਡੀਵੀਆਰ ਵੀ ਨਾਲ ਲੈ ਗਏ। ਉਨ੍ਹਾਂ ਕਿਹਾ ਕਿ ਲੁਟੇਰਿਆਂ ਨੇ ਬੇਖੌਫ ਹੁੰਦਿਆਂ ਇਸੇ ਦੌਰਾਨ ਦਫ਼ਤਰ ਵਿੱਚ ਇੱਕ ਇੱਕ ਕਰਕੇ ਆਏ 2 ਗਾਹਕਾਂ ਨੂੰ ਵੀ ਪਿਸਤੌਲ ਦੀ ਨੋਕ ਤੇ ਦਫ਼ਤਰ ਅੰਦਰ ਚੁੱਪ ਚਾਪ ਬੈਠਣ ਦੀ ਤਾਕੀਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਉਹ ਆਪਣੀ ਕਾਰਵਾਈ ਕਰ ਰਹੇ ਹਨ।
ਡੀਐਸਪੀ ਬਾਬਾ ਬਕਾਲਾ ਸਾਹਿਬ ਹਰਕ੍ਰਿਸ਼ਨ ਸਿੰਘ ਨੇ ਕਿਹਾ ਕਿ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਨਜ਼ਦੀਕੀ ਸੀਸੀਟੀਵੀ ਕੈਮਰਿਆਂ ਤੋਂ ਫੁਟੇਜ ਲੈ ਲੁਟੇਰਿਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਜਲਦ ਹੀ ਦੋਸ਼ੀਆ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਕਮਾਲ, ਹੁਣ ਪਿਆਜ਼ ਕੱਢਣ ਲਈ ਵਰਤੀ ਜਾਵੇਗੀ ਇਹ ਮਸ਼ੀਨ