ਅੰਮ੍ਰਿਤਸਰ: ਪੰਜਾਬ ਪੁਲਿਸ ਕਾਂਸਟੇਬਲ ਦਾ ਰਿਜ਼ਲਟ ਆਏ ਨੂੰ ਅਜੇ ਕੁਝ ਦਿਨ ਹੀ ਹੋਏ ਹਨ ਕਿ ਇਸ ਭਰਤੀ ਦੇ ਰਿਜ਼ਲਟ ਵਿੱਚ ਵੱਡੇ ਘਪਲੇ ਦੇ ਇਲਜ਼ਾਮ ਨੌਜਵਾਨਾਂ ਵੱਲੋਂ ਲਗਾਏ ਜਾ ਰਹੇ ਹਨ, ਜਿਸ ਤਹਿਤ ਹੀ ਅੰਮ੍ਰਿਤਸਰ ਦੇ ਗੋਲਡਨ ਗੇਟ ਉਪਰ ਪੰਜਾਬ ਪੁਲਿਸ ਦੀ ਕਾਂਸਟੇਬਲ ਦੀ ਭਰਤੀ ਸੰਬਧੀ ਪੇਪਰ ਦੇਣ ਵਾਲੇ ਉਮੀਦਵਾਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਜਿਸ ਵਿੱਚ ਉਹਨਾ ਮੰਗ ਕੀਤੀ ਹੈ ਕਿ ਉਹਨਾ ਨੂੰ ਪੂਰੇ ਨੰਬਰ ਹਾਸਿਲ ਕਰਨ ਤੋਂ ਬਾਅਦ ਨੌਕਰੀ ਕਿਉਂ ਨਹੀ ਦਿੱਤੀ ਗਈ। ਇਸ ਸੰਬਧੀ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀਆ ਨੇ ਦੱਸਿਆ ਕਿ ਉਹਨਾ ਵੱਲੌ 50 ਫੀਸਦੀ ਤੋਂ ਜਿਆਦਾ ਅੰਕ ਪ੍ਰਾਪਤ ਕਰਨ ਤੋਂ ਬਾਅਦ ਵੀ ਪੰਜਾਬ ਸਰਕਾਰ ਵੱਲੋਂ ਇਨਸਾਫ਼ ਨਹੀ ਕੀਤਾ ਜਾ ਰਿਹਾ।
ਇਸ ਤੋਂ ਇਲਾਵਾਂ ਉਨ੍ਹਾਂ ਕਿਹਾ ਕਿ 30 ਤੋਂ 35 ਫੀਸਦੀ ਨੰਬਰ ਲੈਣ ਵਾਲੇ ਉਮੀਦਵਾਰਾਂ ਨੂੰ ਲਿਸਟ ਵਿੱਚ ਸ਼ਾਮਿਲ ਕੀਤਾ ਗਿਆ ਹੈ। ਜਿਸਦੇ ਰੋਸ ਵਜੋਂ ਅਸੀਂ ਅੰਮ੍ਰਿਤਸਰ ਦੇ ਐਂਟਰੀ ਪੁਆਇੰਟ ਗੋਲਡਨ ਗੇਟ 'ਤੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਹ ਧਰਨਾ ਉਦੋਂ ਤੱਕ ਚੱਲੇਗਾ, ਜਦੋ ਤੱਕ ਸਰਕਾਰ ਸਾਡੀਆਂ ਮੰਗਾ ਨੂੰ ਨਹੀ ਮੰਨ ਨਹੀ ਲੈਂਦੀ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਪਹੁੰਚੇ, ਅੰਮ੍ਰਿਤਸਰ ਪੁਲਿਸ ਦੇ ਏ.ਸੀ.ਪੀ ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮਸਲਾ ਚੰਡੀਗੜ੍ਹ ਹਾਈ ਅਥਾਰਟੀ ਨਾਲ ਸਬੰਧਤ ਹੈ। ਜਿਸਦੇ ਚੱਲਦੇ ਇਹਨਾਂ ਉਮੀਦਵਾਰਾਂ ਨੂੰ ਜਿਲ੍ਹਾਂ ਪੱਧਰ 'ਤੇ ਰੋਸ ਪ੍ਰਦਰਸ਼ਨ ਕਰਨ ਦਾ ਕੋਈ ਤੁਕ ਨਹੀਂ ਬਣਦਾ ਅਤੇ ਪੁਲਿਸ ਪ੍ਰਸ਼ਾਸ਼ਨ ਇਹਨਾ ਨੂੰ ਹਾਈਵੇ ਜਾਮ ਨਹੀ ਕਰਨ ਦੇਵੇਗਾ। ਜੇਕਰ ਇਹਨਾਂ ਆਪਣੀ ਮੰਗਾਂ ਸਰਕਾਰ ਤੱਕ ਪਹਿਚਾਣਿਆ ਹਨ ਤੇ ਇਹ ਡੀ.ਸੀ ਸਾਹਿਬ ਨੂੰ ਮਿਲ ਸਕਦੇ ਹਨ।
ਇਹ ਵੀ ਪੜੋ:- ਹਰਜਿੰਦਰ ਸਿੰਘ ਧਾਮੀ ਬਣੇ SGPC ਦੇ ਨਵੇਂ ਪ੍ਰਧਾਨ