ਅੰਮ੍ਰਿਤਸਰ: 10 ਮਾਰਚ ਤੋਂ ਪੰਜਾਬ ਵਿੱਚ ਨਵੀਂ ਸਰਕਾਰ ਨੇ ਪੈਰ ਰੱਖੇ ਅਤੇ ਇਸ ਸਰਕਾਰ ਤੋਂ ਹਰ ਇੱਕ ਨੂੰ ਨਵੀਂ ਉਮੰਗ ਅਤੇ ਨਵੀਂ ਉਮੀਦ ਹੈ, ਇਸੇ ਤਰ੍ਹਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਇਕ ਬਹੁਤ ਹੀ ਵੱਡਾ ਫੈਸਲਾ ਲਿਆ ਗਿਆ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਹੁਣ ਆਮ ਲੋਕਾਂ ਲਈ ਘਰ ਘਰ ਵਿਚ ਰਾਸ਼ਨ ਪੁੱਜੇਗਾ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਲੋਕਾਂ ਦੇ ਹਿੱਤਾਂ ਦਾ ਧਿਆਨ ਰੱਖਦੇ ਹੋਏ ਸੀਐਮ ਭਗਵੰਤ ਮਾਨ ਵੱਲੋਂ ਇਕ ਬਹੁਤ ਹੀ ਵਧੀਆ ਅਤੇ ਵੱਡਾ ਫ਼ੈਸਲਾ ਦਿੱਤਾ ਗਿਆ ਹੈ ਦੱਸ ਦੇਈਏ ਕਿ ਅਜੇ 14-15 ਦਿਨ ਹੀ ਹੋਏ ਆਮ ਆਦਮੀ ਪਾਰਟੀ ਸਰਕਾਰ ਬਣੀ ਨੂੰ ਅਤੇ ਭਗਵੰਤ ਮਾਨ ਪੰਜਾਬ ਦੇ ਸੀਐਮ ਭਗਵੰਤ ਮਾਨ ਵੱਲੋਂ ਬਹੁਤ ਹੀ ਵੱਡੇ ਵੱਡੇ ਫੈਸਲੇ ਲਏ ਜਾ ਰਹੇ ਹਨ।
ਸਭ ਤੋਂ ਪਹਿਲਾਂ ਉਨ੍ਹਾਂ ਨੇ ਪੰਜਾਬ ਵਿੱਚ 25 ਹਜ਼ਾਰ ਨੌਕਰੀਆਂ ਨੂੰ ਹਰੀ ਝੰਡੀ ਦਿੱਤੀ ਗਈ ਹੈ, ਉਸ ਤੋਂ ਬਾਅਦ ਸਾਬਕਾ ਵਿਧਾਇਕਾਂ ਨੂੰ ਇਕ ਪੈਨਸ਼ਨ ਹੀ ਦੇਣ ਦਾ ਐਲਾਨ ਕੀਤਾ ਹੈ ਅਤੇ ਉਸ ਤੋਂ ਬਾਅਦ ਅੱਜ ਫ਼ੈਸਲਾ ਲਿਆ ਗਿਆ ਹੈ। ਘਰ ਘਰ ਰਾਸ਼ਨ ਪਹੁੰਚਾਉਣ ਦਾ ਇਹ ਬਹੁਤ ਹੀ ਵਧੀਆ ਅਤੇ ਇਕ ਚੰਗਾ ਉਪਰਾਲਾ ਕੀਤਾ ਗਿਆ ਹੈ।
ਇਸ 'ਤੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਦੱਸਿਆ ਕਿ ਭਗਵੰਤ ਮਾਨ ਨੇ ਜਿਹੜਾ ਫ਼ੈਸਲਾ ਲਿਆ ਹੈ ਬਹੁਤ ਹੀ ਵਧੀਆ ਫੈਸਲਾ ਹੈ ਅਤੇ ਜਿਹੜਾ ਘਰ ਘਰ ਵਿਚ ਰਾਸ਼ਨ ਪੁੱਜੇਗਾ ਅਤੇ ਕੰਟਰੋਲ ਰੇਟ 'ਤੇ ਹਰੇਕ ਵਿਅਕਤੀ ਨੂੰ ਇਹ ਰਾਸ਼ਨ ਮਿਲੇਗਾ, ਕਿਉਂਕਿ ਦੁਕਾਨਦਾਰ ਆਪਣੇ ਮਨਚਾਹੇ ਰੇਟ ਲਗਾ ਕੇ ਰਾਸ਼ਨ ਵੇਚਦੇ ਸਨ। ਜਿਸ ਦੇ ਚਲਦੇ ਹੁਣ ਉਨ੍ਹਾਂ 'ਤੇ ਵੀ ਲਗਾਮ ਲੱਗੇਗੀ।
ਉਹਨੂੰ ਵੱਧ ਰੇਟਾਂ 'ਤੇ ਨਹੀਂ ਵੇਚ ਸਕਣਗੇ ਕਿਉਂਕਿ ਜਦੋਂ ਸਰਕਾਰ ਵੱਲੋਂ ਘਰ ਘਰ ਰਾਸ਼ਨ ਪਹੁੰਚਾਇਆ ਜਾਵੇਗਾ ਅਤੇ ਉਹ ਆਪਣੀ ਮਨਮਾਨੀ ਨਹੀਂ ਕਰ ਸਕਣਗੇ।ਪਰ ਉੱਥੇ ਹੀ ਡਿਪੂ ਹੋਲਡਰਾਂ 'ਚ ਵੀ ਰੋਸ ਵੇਖਣ ਨੂੰ ਪਾਇਆ ਜਾ ਰਿਹਾ ਹੈ।
ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡਾ ਜਿਹੜਾ ਇੱਕੋ ਇਕ ਕਣਕ ਦਾ ਕੋਟਾ ਰਹਿ ਗਿਆ ਹੈ ਉਹ ਵੀ ਪੰਜਾਬ ਸਰਕਾਰ ਬੰਦ ਕਰਨ 'ਤੇ ਤੁਲੀ ਹੋਈ ਹੈ। ਅੰਮ੍ਰਿਤਸਰ ਵਾਸੀਆਂ ਨੇ ਕਿਹਾ ਕਿ ਇਹ ਡਿੱਪੂਆਂ ਵਾਲਿਆਂ ਦੀ ਕਾਲਾਬਾਜ਼ਾਰੀ ਬੰਦ ਹੋਵੇਗੀ ਅਤੇ ਹੁਣ ਹਰੇਕ ਸ਼ਹਿਰਵਾਸੀਆਂ ਨੂੰ ਕੰਟਰੋਲ ਰੇਟ 'ਤੇ ਮਿਲੇਗੀ।
ਇਹ ਵੀ ਪੜ੍ਹੋ:ਪੰਜਾਬ ਹੱਕੀ ਮੰਗਾਂ ਲਈ ਮਜਬੂਤੀ ਨਾਲ ਲੜੇਗਾ:ਭਗਵੰਤ ਮਾਨ