ETV Bharat / state

ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ - ਮੀਰੀ ਪੀਰੀ ਦਿਵਸ

ਅੱਜ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਸਿਧਾਂਤ ਨੂੰ ਸਮਰਪਿਤ ਮੀਰੀ ਪੀਰੀ ਦਿਵਸ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਕਈ ਸਿਆਸੀ ਆਗੂਆਂ ਨੇ ਸੰਗਤ ਨੂੰ ਵਧਾਈ ਦਿੱਤੀ ਹੈ।

ਫ਼ੋਟੋ।
ਫ਼ੋਟੋ।
author img

By

Published : Jun 30, 2020, 9:57 AM IST

ਅੰਮ੍ਰਿਤਸਰ: ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਸਿਧਾਂਤ ਨੂੰ ਸਮਰਪਿਤ ਅੱਜ ਮੀਰੀ ਪੀਰੀ ਦਿਵਸ ਹੈ। ਅੱਜ ਦੇ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆ ਗਈਆ ਸਨ। ਮੀਰੀ ਪੀਰੀ ਦਾ ਸਿਧਾਂਤ ਧਰਮ ਦੀ ਸ਼ਕਤੀ ਨੂੰ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੇ ਰਾਹ ਉੱਤੇ ਤੋਰਨਾ ਸੀ।

ਮੀਰੀ ਤੇ ਪੀਰੀ ਦੋਵੇਂ ਫਾਰਸੀ ਭਾਸ਼ਾ ਦੇ ਸ਼ਬਦ ਹਨ। ਮੀਰੀ ਦਾ ਅਰਥ ਹੈ ਅਮੀਰੀ ਜਾਂ ਬਾਦਸ਼ਾਹ, ਹੁਕਮ ਕਰਨ ਵਾਲਾ, ਮੁਖੀ। ਪੀਰੀ ਦਾ ਭਾਵ ਧਾਰਮਿਕ ਜਾਂ ਅਧਿਆਤਮਕ ਖੇਤਰ ਵਿਚ ਅਗਵਾਈ, ਜੋ ਵਿਅਕਤੀ ਅਧਿਆਤਮਕ ਜੀਵਨ ਜਿਊਂਦਿਆਂ, ਤਿਆਗੀ, ਵਿਰਕਤ ਤੇ ਨਿਰਵਿਰਤ ਮਾਰਗ 'ਤੇ ਚਲਦਾ ਹੈ ਉਹ ਪੀਰ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਮੀਰੀ ਪੀਰੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸ਼ਬਦ ਕੀਰਤਨ ਗਾਇਨ ਕੀਤਾ ਜਾ ਰਿਹਾ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਸਮੂਹ ਸੰਗਤ ਨੂੰ ਮੀਰੀ ਪੀਰੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ।

  • ਭਗਤੀ ਤੇ ਸ਼ਕਤੀ ਦੇ ਪ੍ਰਤੀਕ ਮੀਰੀ-ਪੀਰੀ ਦਿਵਸ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਅੱਜ ਦੇ ਪਾਵਨ ਦਿਹਾੜੇ 'ਤੇ ਹੀ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੋ ਤਲਵਾਰਾਂ ਧਾਰਨ ਕਰਕੇ ਸਿੱਖਾਂ ਨੂੰ ਸੰਤ-ਸਿਪਾਹੀ ਬਣਾਇਆ ਸੀ ਤੇ ਉਨ੍ਹਾਂ ਨੂੰ ਬਾਣੀ ਦੇ ਨਾਲ-ਨਾਲ ਬਾਣੇ ਨਾਲ ਜੁੜਨ ਦਾ ਸੁਨੇਹਾ ਦਿੱਤਾ ਸੀ। #MiriPiriDiwas pic.twitter.com/yCm9KSkoWU

    — Capt.Amarinder Singh (@capt_amarinder) June 30, 2020 " class="align-text-top noRightClick twitterSection" data=" ">

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਟਵਿੱਟਰ ਰਾਹੀਂ ਸੰਗਤ ਨੂੰ ਮੀਰੀ ਪੀਰੀ ਦਿਵਸ ਦੀ ਵਧਾਈ ਦਿੱਤੀ ਹੈ।

  • ਮੀਰੀ ਤੇ ਪੀਰੀ ਦਾ ਸਿਧਾਂਤ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਇੱਕ ਅਦੁੱਤੀ ਸੰਕਲਪ ਹੈ। ਹਰ ਸਿੱਖ ਨੂੰ ਸੰਤ ਤੇ ਸਿਪਾਹੀ ਵਜੋਂ ਸੰਸਾਰਿਕ ਤੇ ਆਤਮਿਕ ਦੋਵੇਂ ਪੱਖਾਂ ਤੋਂ ਸਮਰੱਥ ਹੋਣ ਦੀ ਸੇਧ ਦਿੰਦੇ, ਮੀਰੀ ਪੀਰੀ ਦਿਵਸ ਦੀਆਂ ਸਮੂਹ ਸਾਧ ਸੰਗਤ ਨੂੰ ਵਧਾਈਆਂ।#MiriPiriDiwas #GuruHargobindSahibJi pic.twitter.com/ltHQVgfnNn

    — Harsimrat Kaur Badal (@HarsimratBadal_) June 30, 2020 " class="align-text-top noRightClick twitterSection" data=" ">

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕਰਦਿਆਂ ਸਮੂਹ ਸੰਗਤ ਨੂੰ ਮੀਰੀ ਪੀਰੀ ਦਿਵਸ ਦੀ ਵਧਾਈ ਦਿੱਤੀ।

  • ਸਿੱਖ ਪੰਥ ਦੇ ਨਿਆਰੇਪਨ ਦੇ ਪ੍ਰਤੀਕ ਮੀਰੀ ਪੀਰੀ ਦਿਵਸ ਦੀ ਸਮੂਹ ਸੰਗਤ ਨੂੰ ਵਧਾਈ। ਮੀਰੀ ਤੇ ਪੀਰੀ ਦੇ ਸੰਕਲਪ ਰਾਹੀਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦੁਨਿਆਵੀ ਤੌਰ 'ਤੇ ਸਵੈਮਾਣ ਤੇ ਚੜ੍ਹਦੀਕਲਾ ਦੀ ਜੀਵਨ ਜਾਚ ਨਾਲ ਅਧਿਆਤਮਕ ਤੌਰ 'ਤੇ ਵੀ ਚੇਤੰਨ ਤੇ ਅਡੋਲ ਰਹਿਣ ਦੀ ਪ੍ਰੇਰਨਾ ਦਿੱਤੀ। #MiriPiriDivas pic.twitter.com/kCoDxzzgze

    — Sukhbir Singh Badal (@officeofssbadal) June 30, 2020 " class="align-text-top noRightClick twitterSection" data=" ">

ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਸਮੂਹ ਸੰਗਤ ਨੂੰ ਵਧਾਈ ਦਿੱਤੀ ਹੈ।

  • ਛੇਵੇਂ ਪਾਤਸ਼ਾਹ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੀਆਂ ਦੋ ਤੇਗਾਂ ਧਾਰਨ ਕਰਦਿਆਂ ਸੰਤ-ਸਿਪਾਹੀ ਦੀ ਸਾਂਝੀ ਵਿਚਾਰਧਾਰਾ ਦਾ ਆਗਾਜ਼ ਕਰਕੇ ਸਮੁੱਚੇ ਸਿੱਖ ਪੰਥ ਨੂੰ ਬੰਦਗ਼ੀ ਦੇ ਨਾਲ ਜ਼ਬਰ-ਜ਼ੁਲਮ ਖਿਲਾਫ਼ ਡਟਣ ਲਈ ਵੀ ਤਿਆਰ ਕੀਤਾ। ਮੀਰੀ-ਪੀਰੀ ਦਿਵਸ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। #MiriPiriDivas pic.twitter.com/FoO7EwT9uQ

    — Bikram Majithia (@bsmajithia) June 30, 2020 " class="align-text-top noRightClick twitterSection" data=" ">

ETV Bharat Logo

Copyright © 2024 Ushodaya Enterprises Pvt. Ltd., All Rights Reserved.