ਅੰਮ੍ਰਿਤਸਰ: ਕਹਿੰਦੇ ਹਨ ਕਿ ਡਾਕਟਰ ਰੱਬ ਦਾ ਰੂਪ ਹੁੰਦੇ ਹਨ ਅਤੇ ਸਾਨੂੰ ਜਦੋਂ ਵੀ ਕੋਈ ਸਰੀਰਕ ਤਕਲੀਫ ਜਾਂ ਬਿਮਾਰੀ ਹੁੰਦੀ ਹੈ ਤਾਂ ਤੁਰੰਤ ਸਾਡਾ ਧਿਆਨ ਡਾਕਟਰ ਦੀ ਵੱਲ ਜਾਂਦਾ ਹੈ। ਕੁੱਝ ਗੈਰ ਸਮਾਜਿਕ ਵਿਅਕਤੀ ਇਸ ਚੀਜ ਨੂੰ ਭੁੱਲ ਕੇ ਕਥਿਤ ਤੌਰ 'ਤੇ ਡਾਕਟਰਾਂ ਲਈ ਵੀ ਹਿੰਸਕ ਹੋ ਚੁੱਕੇ ਹਨ, ਜੋ ਕਿ ਨਿੰਦਨਯੋਗ ਹੈ।
ਜਿਕਰਯੋਗ ਹੈ ਕਿ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਐਮਰਜੈਂਸੀ ਮੈਡੀਕਲ ਅਫਸਰ ਡਾ: ਭਵਨੀਤ ਸਿੰਘ ਉੱਪਰ ਕੀਤੇ ਗਏ ਕਾਤਲਾਨਾ ਹਮਲੇ ਦੀ ਗੂੰਜ ਚਾਹੇ ਚੰਡੀਗੜ੍ਹ ਮੁੱਖ ਮੰਤਰੀ ਦੇ ਦਫ਼ਤਰ ਪਹੁੰਚ ਚੁੱਕੀ ਹੈ। ਪ੍ਰਸ਼ਾਸ਼ਨ ਵੱਲੋਂ ਭਰੋਸਾ ਮਿਲਣ ਤੋਂ ਉਪਰੰਤ ਅੰਮ੍ਰਿਤਸਰ ਸਿਵਲ ਹਸਪਤਾਲ ਵਿੱਚ ਚਾਰ-ਚਾਰ ਦੀ ਸ਼ਿਫਟ ਨਾਲ ਪੁਲਿਸ ਮੁਲਾਜਮ ਅਤੇ ਇੱਕ ਸਬ ਇੰਸਪੈਕਟਰ ਸਮੇਤ ਪੀਸੀਆਰ ਤੈਨਾਤ ਕੀਤੀ ਗਈ ਹੈ।
ਅੰਮ੍ਰਿਤਸਰ ਦਿਹਾਤੀ ਅਧੀਂਨ ਵੀ ਸੁਰੱਖਿਆ ਨੂੰ ਲੈ ਕੇ ਮੈਡੀਕਲ ਅਫਸਰ 'ਤੇ ਹੋਏ ਕਾਤਲਾਨਾ ਹਮਲੇ ਦੇ ਵਿਰੋਧ ਵਿੱਚ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਸਟਾਫ ਨੇ ਦੋ ਘੰਟੇ ਲਈ ਮੁਕੰਮਲ ਹੜਤਾਲ ਕਰਦਿਆਂ, ਸਮੂਹ ਮੁਲਾਜਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਉਕਤ ਮਾਮਲੇ ਚ ਠੋਸ ਕਾਰਵਾਈ ਦੀ ਮੰਗ ਕੀਤੀ ਹੈ।