ETV Bharat / state

ਅੰਮ੍ਰਿਤਸਰ 'ਚ ਲੋਕਾਂ ਨੂੰ ਵੋਟ ਪ੍ਰਤੀ ਜਾਗਰੂਕ ਕਰਨ ਲਈ ਮੋਬਾਈਲ ਵੈਨ ਰਵਾਨਾ

ਸੂਬੇ ਵਿੱਚ 19 ਮਈ ਨੂੰ ਹੋਣ ਵਾਲੀਆਂ ਵੋਟਾਂ ਲਈ ਚੋਣ ਕਮਿਸ਼ਨ ਨੇ ਮਤਦਾਨ ਸਬੰਧੀ ਆਮ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਸਬੰਧੀ ਜਾਗਰੂਕ ਕਰਨ ਦੇ ਮਕਸਦ ਨਾਲ ਜਾਗਰੂਕਤਾ ਵੈਨਾਂ ਤਿਆਰ ਕੀਤੀਆਂ ਹਨ।

ਜਾਗਰੂਕਤਾ ਵੈਨ।
author img

By

Published : Apr 21, 2019, 4:51 PM IST

ਅੰਮ੍ਰਿਤਸਰ: ਚੋਣ ਕਮਿਸ਼ਨ ਵਲੋਂ ਤਿਆਰ ਕੀਤੀਆਂ ਗਈਆਂ ਵੈਨਾਂ ਵੋਟਰਾਂ ਨੂੰ ਵੋਟ ਦੇ ਹੱਕ ਦਾ ਨਿਰਪੱਖਤਾ, ਨਿਡਰਤਾ, ਬਿਨਾਂ ਲਾਲਚ ਤੇ ਭੈਅ ਨਾਲ ਇਸਤੇਮਾਲ ਕਰਨ ਲਈ ਜਾਗਰੂਕ ਕਰਨਗੀਆਂ। ਇਹ ਮੋਬਾਈਲ ਵੈਨ ਅੰਮ੍ਰਿਤਸਰ ਦੇ 11 ਵਿਧਾਨ ਸਭਾ ਹਲਕਿਆਂ 'ਚ 22 ਦਿਨਾਂ ਲਈ ਵੱਖ-ਵੱਖ ਖੇਤਰਾਂ ਦਾ ਦੌਰਾ ਕਰੇਗੀ।

ਵੀਡੀਓ।

ਇਸ ਜਾਗਰੂਕਤਾ ਵੈਨ ਨੂੰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਸਥਾਨਕ ਸਰਕਟ ਹਾਊਸ ਤੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਇਹ ਜਾਗਰੂਕਤਾ ਵੈਨ ਹਰੇਕ ਹਲਕੇ ਵਿੱਚ 2 ਦਿਨ ਰਹੇਗੀ ਤੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰ 'ਚ ਜਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ 'ਚ ਮਤਦਾਨ ਕੇਂਦਰਾਂ 'ਤੇ ਜਾ ਕੇ ਮਤਦਾਨ ਲਈ ਪ੍ਰੇਰਿਤ ਕਰੇਗੀ।

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਢਿੱਲੋਂ ਨੇ ਕਿਹਾ ਕਿ 22 ਅਪ੍ਰੈਲ ਤੋਂ ਪੰਜਾਬ ਵਿੱਚ ਸੱਤਵੇਂ ਗੇੜ ਦੀਆਂ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋ ਜਾਵੇਗਾ ਅਤੇ 22 ਅਪ੍ਰੈਲ ਸਵੇਰੇ 11 ਵਜੇ ਤੋਂ ਲੈ ਕੇ 29 ਅਪ੍ਰੈਲ ਤੱਕ ਉਮੀਦਵਾਰ ਆਪਣੇ ਕਾਗਜ਼ ਦਾਖ਼ਲ ਕਰ ਸਕਣਗੇ।

Download link

ਵੋਟਰ ਚੇਤਨਾ ਸਬੰਧੀ ਜਾਗਰੂਕਤਾ ਵੈਨ ਰਵਾਨਾ
- 22 ਦਿਨ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਵੋਟਰਾਂ ਨੂੰ ਕਰੇਗੀ ਜਾਗਰੂਕ
- ਵੋਟ ਦੇ ਹੱਕ ਦਾ ਨਿਰਪੱਖਤਾ ਤੇ ਨਿੱਡਰਤਾ,ਬਿਨਾਂ ਲਾਲਚ,ਭੈਅ ਨਾਲ ਇਸਤੇਮਾਲ ਕਰਨ ਦਾ ਦੇਵੇਗੀ ਸੁਨੇਹਾ

ਚੋਣ ਕਮਿਸ਼ਨ ਵੱਲੋਂ 19 ਮਈ ਨੂੰ ਰਾਜ 'ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਮਤਦਾਨ ਸਬੰਧੀ ਆਮ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਸਬੰਧੀ ਜਾਗਰੂਕ ਕਰਨ ਦੇ ਮੰਤਵ ਨਾਲ ਤਿਆਰ ਕੀਤੀਆਂ ਗਈਆਂ ਵੋਟਰ ਜਾਗਰੂਕਤਾ ਵੈਨਾਂ ਅੱਜ ਤੋਂ ਜ਼ਿਲ•ੇ 'ਚ ਕਾਰਜਸ਼ੀਲ ਹੋ ਗਈਆਂ ਹਨ।
ਅੰਮ੍ਰਿਤਸਰ ਜ਼ਿਲ•ੇ ਦੇ ਵੋਟਰਾਂ ਨੂੰ ਆਪਣੇ ਵੋਟ ਦੇ ਹੱਕ ਦਾ ਨਿਰਪੱਖਤਾ ਤੇ ਨਿੱਡਰਤਾ, ਬਿਨਾਂ ਲਾਲਚ, ਭੈਅ ਨਾਲ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨ ਵਾਲੀਆਂ ਇਹ ਮੋਬਾਇਲ ਵੈਨ ਅੰਮ੍ਰਿਤਸਰ ਦੇ 11ਵਿਧਾਨ ਸਭਾ ਹਲਕਿਆਂ 'ਚ 22 ਦਿਨ ਲਈ ਵੱਖ-ਵੱਖ ਖੇਤਰਾਂ  ਦਾ ਦੌਰਾ ਕਰੇਗੀ। 
ਜਾਗਰੂਕਤਾ ਵੈਨ ਨੂੰ ਅੱਜ ਜ਼ਿਲ•ਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰ: ਸਿਵਦੁਲਾਰ ਸਿੰਘ ਢਿਲੋ ਨੇ ਸਥਾਨਕ ਸਰਕਟ ਹਾਊਸ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ•ਾਂ ਕਿਹਾ ਕਿ ਇਹ ਜਾਗਰੂਕਤਾ ਵੈਨ ਹਰੇਕ ਹਲਕੇ ਵਿਚ 2 ਦਿਨ ਰਹੇਗੀ  ਅਤੇ ਸਾਰੇ ਵਿਧਾਨ ਸਭਾ ਹਲਕਿਆਂ  ਦੇ ਵੱਖ-ਵੱਖ ਪਿੰਡਾਂ ਅਤੇ ਸਹਿਰ 'ਚ ਜਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ 'ਚ ਮਤਦਾਨ ਕੇਂਦਰਾਂ 'ਤੇ ਜਾ ਕੇ ਮਤਦਾਨ ਲਈ ਪ੍ਰੇਰਿਤ ਕਰੇਗੀ। 
ਉਨ•ਾਂ ਦੱਸਿਆ ਕਿ ਐੱਲ. ਈ. ਡੀ. ਸਕਰੀਨ ਅਤੇ ਆਡੀਓ-ਵੀਡੀਓ ਨਾਲ ਲੈੱਸ ਇਹ ਵੈਨ ਚੋਣ ਕਮਿਸ਼ਨ ਵੱਲੋਂ ਚੋਣ ਅਮਲ ਨਾਲ ਸਬੰਧਤ ਮੋਬਾਇਲ ਐਪਸ ਜਿਵੇਂ ਸੀ-ਵਿਜਿਲ, ਵੋਟਰ ਹੈਲਪਲਾਈਨ, ਪੀ ਡਬਲਯੂ ਡੀ ਐਪ, 1950 ਅਤੇ ਸੁਵਿਧਾ ਐਪ ਬਾਰੇ ਵੀ ਵਿਸਥਾਰ 'ਚ ਦੱਸੇਗੀ। 
ਜ਼ਿਲਾ• ਚੋਣ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰਨ ਅਤੇ ਦੁਨੀਆਂ ਦੇ ਸਭ ਤੋ ਵੱਡੇ ਲੋਕਤੰਤਰ ਦਾ ਹਿੱਸਾ ਬਣਨ। ਉਨਾਂ• ਕਿਹਾ ਕਿ ਸਾਡੇ ਸੰਵਿਧਾਨ ਨੇ ਹਰੇਕ ਬਾਲਗ ਨੂੰ ਵੋਟ ਦਾ ਅਧਿਕਾਰ ਦਿੱਤਾ ਹੋਇਆ ਹੈ ਅਤੇ ਸਾਡਾ ਫਰਜ਼ ਵੀ ਬਣਦਾ ਹੈ ਕਿ ਅਸੀਂ ਆਪਣੇ ਅਧਿਕਾਰ ਦਾ ਇਸਤੇਮਾਲ ਬਿਨਾਂ ਕਿਸੇ ਲਾਲਚ,ਭੈਅ ਅਤੇ ਜਾਤ-ਪਾਤ ਤੋਂ ਉਪਰ ਉਠ ਕੇ ਕਰੀਏ ਤਾਂ ਹੀ ਅਸੀ ਦੇਸ਼ ਵਿਚ ਇਕ ਚੰਗੀ ਸਰਕਾਰ ਦਾ ਨਿਰਮਾਣ ਕਰ ਸਕਦੇ ਹਾਂ। 
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਢਿਲੋ ਨੇ ਦੱਸਿਆ ਕਿ 22 ਅਪਰੈਲ ਤੋ ਪੰਜਾਬ ਵਿਚ 7 ਵੇ ਫੇਜ਼ ਦੀਆਂ ਚੋਣਾਂ ਦਾ ਨੋਟਿਫਿਕੇਸ਼ਨ ਜਾਰੀ  ਹੋ ਜਾਵੇਗਾ ਅਤੇ 22 ਅਪਰੈਲ ਤੋ ਸਵੇਰੇ 11 ਵਜੋ ਤੋ ਲੈ ਕੇ 29 ਅਪਰੈਲ ਤੱਕ ਉਮੀਦਵਾਰ ਆਪਣੇ ਕਾਗਜ਼ ਦਾਖਲ ਕਰ ਸਕਣਗੇ

ਬਾਈਟ। . ਡਿਪਟੀ ਕਮਿਸ਼ਨਰ ਸ੍ਰ: ਸਿਵਦੁਲਾਰ ਸਿੰਘ ਢਿਲੋ ..

ETV Bharat Logo

Copyright © 2024 Ushodaya Enterprises Pvt. Ltd., All Rights Reserved.