ਅੰਮ੍ਰਿਤਸਰ: ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ 'ਚ ਰੱਖੀ ਇਕ ਪ੍ਰੈਸ ਵਾਰਤਾ ਨੂੰ ਸੰਬੋਧਿਤ ਕਰਦਿਆਂ ਕਿਹਾ, ਕਿ ਬੀਤੇ ਦਿਨੀ ਹਰਿਆਣਾ ਵਿਖੇ ਕਿਸਾਨਾਂ ਵੱਲੋ ਕੀਤੇ ਇਕੱਠ ਵਿੱਚ ਸਿੱਖ ਸੰਗਤਾਂ ਵੀ ਸ਼ਾਮਿਲ ਸਨ। ਜਿੱਥੇ ਹਰਿਆਣਾ ਦੀ ਇੱਕ ਸੰਸਥਾ ਦੇਵਸ਼ੈਨਾ ਦੇ ਮੈਬਰਾਂ ਵੱਲੋ ਗਾਤਰੇ ਪਾ ਕੇ ਮਾਹੌਲ ਖਰਾਬ ਕੀਤਾ ਗਿਆ ਅਤੇ ਪਰਚੇ ਕਿਸਾਨਾਂ ਅਤੇ ਸਿੱਖਾਂ 'ਤੇ ਦਰਜ ਕਰਵਾਏ ਗਏ।
ਜੋ ਕਿ ਸਾਰੀ ਘਟਨਾ ਹਿੰਦੂ ਸਿੱਖ ਭਾਈਚਾਰੇ ਵਿੱਚ ਵਿਤਕਰਾ ਪੈਦਾ ਕਰਨ ਲਈ ਕੀਤੀ ਜਾ ਰਹੀ ਹੈ। ਜਿਸਦੇ ਚੱਲਦੇ ਅਸੀਂ ਹਰਿਆਣਾ ਸਰਕਾਰ ਨੂੰ ਬੇਨਤੀ ਕਰਦੇ ਹਾ, ਕਿ ਉਹ ਇਹਨਾਂ ਘਟਨਾਵਾਂ ਅਤੇ ਦੇਵ ਸ਼ੈਨਾ ਵਰਗੀਆਂ ਸੰਸਥਾਵਾਂ 'ਤੇ ਅੰਕੁਸ਼ ਲਗਾਉਣ ਨਹੀ ਤਾਂ ਆਉਣ ਵਾਲੇ ਸਮੇਂ ਵਿੱਚ ਜੇਕਰ ਮਾਹੌਲ ਖਰਾਬ ਹੁੰਦਾ ਹੈ, ਤਾਂ ਇਸਦੀ ਜਿੰਮੇਵਾਰੀ ਹਰਿਆਣਾ ਸਰਕਾਰ ਦੀ ਹੋਵੇਗੀ।
ਉਹਨਾਂ ਕਿਹਾ ਕਿ ਸਰਕਾਰਾਂ ਸਿੱਖਾਂ ਨੂੰ ਸਿੱਖਾਂ ਨਾਲ ਲੜਾਉਣ ਲਈ ਚਾਲਾਂ ਚੱਲ ਰਹੀ ਹੈ। ਜੋ ਮੋਰਚੇ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰ ਦਿੱਲੀ ਅਤੇ ਚੰਡੀਗੜ੍ਹ ਨੂੰ ਰਵਾਨਾ ਹੁੰਦੇ ਸਨ। ਉਹਨਾਂ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਮੁੜਿਆ ਜਾਂ ਰਿਹਾ ਹੈ। ਜਿਸਦੇ ਚੱਲਦੇ ਕਰਾਨ ਮਾਹੌਲ ਖਰਾਬ ਕਰਨ ਦੀਆ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਜੇਕਰ ਕਿਸੇ ਸਿੱਖ ਨੂੰ ਕਿਸੇ ਵੀ ਗੱਲ 'ਤੇ ਕੋਈ ਵੀ ਪਰੇਸ਼ਾਨੀ ਹੈ, ਤਾਂ ਉਹ ਸ੍ਰੋਂਮਣੀ ਕਮੇਟੀ ਨਾਲ ਬੈਠ ਕੇ ਗੱਲਬਾਤ ਕਰ ਮਸਲਾ ਸੁਲਝਾ ਸਕਦਾ ਹੈ। ਇਸ ਤਰ੍ਹਾਂ ਹੰਗਾਮਾ ਕਰ ਸਿੱਖ ਪੰਥ ਦੀ ਛਵੀ ਨੂੰ ਖ਼ਰਾਬ ਨਹੀ ਕਰਨਾ ਚਾਹੀਦਾ।
ਇਹ ਵੀ ਪੜ੍ਹੋ:- ਗੁਰਨਾਮ ਸਿੰਘ ਚੜੂਨੀ ਦਾ ਪਹਿਲਾਂ ਬਿਆਨ ਆਇਆ ਸਾਹਮਣੇ