ਅੰਮ੍ਰਿਤਸਰ: ਬਿਆਸ ਦੇ ਰਈਆ ਇਲਾਕੇ ’ਚ ਇੱਕ ਪੁੱਤਰ ਵਲੋਂ ਆਪਣੀ ਮਾਂ ਦੇ ਸਿਰ ਵਿੱਚ ਕਥਿਤ ਤੌਰ ’ਤੇ ਘੋਟਣਾ ਮਾਰ ਮੌਤ ਦੇ ਘਾਟ ਉਤਾਰ ਦੇਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੇ ਭਤੀਜੇ ਰਵਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਚਾਚੇ ਸਰਬਜੀਤ ਸਿੰਘ ਤੇ ਚਾਚੀ ਸਵਰਨਜੀਤ ਕੌਰ ਦੇ ਘਰ ਕੋਈ ਔਲਾਦ ਨਾ ਹੋਣ ਕਰਕੇ ਉਨ੍ਹਾਂ ਨੇ ਆਪਣੇ ਦਿਉਰ ਦੇ ਲੜਕੇ ਕੰਵਰ ਅਨਮੋਲਜੀਤ ਸਿੰਘ ਨੂੰ ਬਚਪਨ ਤੋਂ ਹੀ ਗੋਦ ਲਿਆ ਹੋਇਆ ਸੀ।
ਇਸੇ ਦੌਰਾਨ ਕੰਵਰ ਅਨਮੋਲਜੀਤ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਤੇ ਪਤਾ ਨਹੀਂ ਕਿਸ ਗੱਲ ਤੋਂ ਉਹ ਆਪਣੀ ਮਾਂ ਨਾਲ ਖਾਰ ਖਾਣ ਲੱਗ ਪਿਆ ਸੀ। ਇੱਕ ਵਾਰ ਪਹਿਲਾਂ ਵੀ ਉਸ ਨੇ ਉਸ ਤੇ ਹਮਲਾ ਕਰਕੇ ਉਸ ਨੂੰ ਜਖ਼ਮੀ ਕਰ ਦਿੱਤਾ ਸੀ। ਅੱਜ ਵੀ ਜਦ ਮੇਰਾ ਚਾਚਾ ਸਰਬਜੀਤ ਸਿੰਘ ਕਿਸੇ ਕੰਮ ਬਾਹਰ ਗਿਆ ਹੋਇਆ ਸੀ ਤਾਂ ਦੋਵੇਂ ਮਾਂ ਪੁੱਤ ’ਤੇ ਕਥਿਤ ਦੋਸ਼ੀ ਦੀ ਪਤਨੀ ਘਰ ਸਨ। ਇਸ ਦੌਰਾਨ ਕਥਿਤ ਦੋਸ਼ੀ ਨੇ ਦਰਵਾਜਾ ਅੰਦਰ ਤੋਂ ਬੰਦ ਕਰਕੇ ਲੂਣ ਵਾਲੇ ਘੋਟਣੇ ਨਾਲ ਆਪਣੀ ਮਾਂ ਦੇ ਸਿਰ ਉਪਰ ਵਾਰ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।
ਫਿਲਹਾਲ ਪੁਲਿਸ ਵਲੋਂ ਮ੍ਰਿਤਕ ਦੇਹ ਨੂੰ ਕਬਜੇ ਵਿੱਚ ਲੈ ਕੇ ਅਤੇ ਕਥਿਤ ਦੋਸ਼ੀ ਨੂੰ ਕਾਬੂ ਕਰ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨ ਗ਼ੈਰ-ਸੰਵਿਧਾਨਕ: ਸਿੱਧੂ