ਅੰਮ੍ਰਿਤਸਰ:ਕੋਰੋਨਾ ਮਹਾਮਾਰੀ ਦੇ ਚਲਦੇ ਜਿੱਥੇ ਪੰਜਾਬ ਸਰਕਾਰ ਵਲੋਂ ਹੈਲਪਲਾਈਨ ਜਾਰੀ ਕਰ ਕੋਰੋਨਾ ਦੇ ਮਰੀਜਾਂ ਨੂੰ ਰਾਸ਼ਨ ਮੁਹੱਈਆ ਕਰਨ ਦੀ ਗੱਲ ਕੀਤੀ ਗਈ ਸੀ ਓਥੇ ਹੀ ਅਜਨਾਲਾ ਵਿਚ ਪੰਜਾਬ ਪੁਲਸ ਵਲੋਂ ਇਕ ਨਿਵੇਕਲੀ ਪਹਿਲ ਕੀਤੀ ਗਈਹੈ ਜਿਸਦੇ ਚਲਦੇ ਉਹਨਾ ਵੱਲੋਂ ਦਸਵੰਦ ਕੱਢ ਖੁਦ ਲੰਗਰ ਬਣਾ ਖੁਦ ਝੁੱਗੀਆਂ ਝੋਪੜੀਆਂ ਵਾਲੇ ਲੋਕਾਂ ਨੂੰ ਵੰਡਿਆ ਗਿਆ।
ਦੱਸ ਦਈਏ ਕਿ ਵੱਖ-ਵੱਖ ਥਾਵਾਂ ਦਿਲ ਨੂੰ ਝੰਜੋੜ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਤੇ ਲੋਕ ਸਰਕਾਰ ਤੋਂ ਇਸ ਕੋਰੋਨਾ ਮਹਾਮਾਰੀ ਦੇ ਦੌਰ ਚ ਉਨਾਂ ਦੇ ਲਈ ਮਦਦ ਦੀ ਗੁਹਾਰ ਲਗਾ ਰਹੇ ਜਿਸਦੇ ਚੱਲਦੇ ਹੀ ਸਰਕਾਰ ਵਲੋਂ ਹੈਲਪਲਾਈਨ ਨੰਬਰ ਜਾਰੀ ਕਰ ਲੋੜਵੰਦ ਤੱਕ ਮਦਦ ਮਹੱਈਆ ਕਰਨ ਦੀ ਗੱਲ ਕਹੀ ਗਈ ਹੈ।
ਇਹ ਵੀ ਪੜੋ:ਲੁਧਿਆਣਾ 'ਚ 18 ਤੋਂ 44 ਸਾਲ ਦੀ ਉਮਰ ਦੇ 50 ਹਜ਼ਾਰ ਦੇ ਕਰੀਬ ਲੋਕ ਕਰਵਾ ਚੁੱਕੇ ਹਨ ਟੀਕਾਕਰਨ