ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਦੇ ਪਿੰਡ ਛੀਨਾ ਕਰਮ ਸਿੰਘ ਵਿਖੇ ਲੋਹੜੀ ਦੇ ਤਿਉਹਾਰ ਮੌਕੇ ਇੱਕ ਪਰਿਵਾਰ ਵੱਲੋਂ ਆਪਣੇ ਘਰ ਵਿੱਚ ਵਿਹੜੇ 'ਚ ਭੁੱਗਾ ਬਾਲ ਕੇ ਲੋਹੜੀ ਮਨਾਈ ਜਾ ਰਹੀ ਸੀ ਕਿ ਅਚਾਨਕ ਬਲਾਸਟ ਹੋ ਗਿਆ। ਇਸ ਦੌਰਾਨ ਪਰਿਵਾਰ ਨਾਲ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ। ਦਰਅਸਲ, ਲੋਹੜੀ ਦੌਰਾਨ ਭੁੱਗੇ ਦੇ ਆਲੇ ਦੁਆਲੇ ਪਰਿਵਾਰਿਕ ਮੈਂਬਰ ਅਤੇ ਬੱਚੇ ਬੈਠੇ ਸੀ, ਤਾਂ ਇੱਕ ਦਮ ਭੁੱਗੇ 'ਚ ਬਲਾਸਟ ਹੋ ਗਿਆ। ਜਿਸ ਦੌਰਾਨ ਇਹ ਚੰਗਿਆੜੇ ਪਰਿਵਾਰਿਕ ਮੈਂਬਰਾਂ ਦੇ ਉੱਪਰ ਪੈ ਗਏ, ਹਾਲਾਂਕਿ ਕਿਸੇ ਜਾਨੀ ਨੁਕਸਾਨ ਦਾ ਬਚਾ ਰਿਹਾ, ਪਰ ਉਨ੍ਹਾਂ ਦੇ ਕੱਪੜੇ ਸੜ ਗਏ।
ਰੇਤ ਜਾਂ ਇੱਟਾਂ ਵਿਛਾਏ ਬਿਨਾਂ ਲਗਾਈ ਸੀ ਅੱਗ : ਇਸ ਸਬੰਧੀ ਜਾਣਕਾਰੀ ਦਿੰਦੇ ਜਸਪਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਅੱਜ ਲੋਹੜੀ ਦੇ ਤਿਉਹਾਰ ਮੌਕੇ ਉਹ ਆਪਣੇ ਪਰਿਵਾਰ ਨਾਲ ਭੁੱਗਾ ਬਾਲ ਕੇ ਉਸ ਦੇ ਆਲੇ ਦੁਆਲੇ ਬੈਠੇ ਸੀ ਅਤੇ ਇਸ ਦੌਰਾਨ ਅਚਾਨਕ ਬਲਾਸਟ ਹੋ ਗਿਆ ਅਤੇ ਇਸ ਬਲਾਸਟ ਦੇ ਚੰਗਿਆੜੇ ਉਨ੍ਹਾਂ ਉੱਪਰ ਅਤੇ ਪਰਿਵਾਰਿਕ ਮੈਂਬਰਾਂ ਉੱਪਰ ਪੈ ਗਏ। ਜਿਸ ਦੌਰਾਨ ਸਾਡੇ ਕੱਪੜੇ ਸੜ ਗਏ, ਪਰ ਹਾਲਾਂਕਿ ਇਸ ਦੌਰਾਨ ਜਾਨੀ ਮਾਲੀ ਨੁਕਸਾਨ ਦਾ ਬਚਾ ਰਿਹਾ। ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਹੀ ਭੁੱਗਾ ਬਾਲਣ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਕਦੇ ਵੀ ਆਪਣੇ ਵਿਹੜੇ ਵਿੱਚ ਟਾਇਲ ਅਤੇ ਫ਼ਰਸ਼ 'ਤੇ ਨਹੀਂ ਬਾਲਨਾ ਚਾਹੀਦਾ। ਹਮੇਸ਼ਾ ਜੇਕਰ ਵਿਹੜੇ 'ਚ ਬਾਲਣਾ ਹੈ, ਤਾਂ ਥੱਲੇ ਮਿੱਟੀ ਜਾ ਰੇਤ ਸੁੱਟ ਕੇ ਉਸ ਉਪਰ ਹੀ ਭੁੱਗਾ ਬਾਲਣਾ ਚਾਹੀਦਾ ਹੈ।
- ਬਿਹਾਰ 'ਚ ਇੱਕ ਮਜ਼ਦੂਰ ਨੂੰ ਆਇਆ ਬਿਜਲੀ ਦਾ 1 ਕਰੋੜ 29 ਲੱਖ ਦਾ ਬਿੱਲ, ਦੇਖ ਕੇ ਸਭ ਹੋਏ ਹੈਰਾਨ
- ਸੈਲੂਨ ਵਿੱਚ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ, ਕਟਿੰਗ ਕਰਵਾਉਣ ਬਹਾਨੇ ਆਏ ਸੀ ਮੁਲਜ਼ਮ
- ਕੀ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਦਿੱਲੀ ਦੇ ਮੁੱਖ ਮੰਤਰੀ ਵਾਂਗ ਮੰਗਣੀ ਪਵੇਗੀ ਮੁਆਫੀ ?
ਹਰਿਆਣਾ 'ਚ ਵਾਪਰੀ ਘਟਨਾ: ਦੂਜੇ ਪਾਸੇ, ਸ਼ਨੀਵਾਰ ਰਾਤ ਲੋਹੜੀ ਦੌਰਾਨ ਫਤਿਹਾਬਾਦ ਦੇ ਜਗਜੀਵਨਪੁਰਾ 'ਚ ਧਮਾਕਾ ਹੋਇਆ। ਔਰਤਾਂ ਅੱਗ ਦੇ ਕੋਲ ਇੱਕ ਚੱਕਰ ਵਿੱਚ ਬੈਠੀਆਂ ਹੋਈਆਂ ਸਨ। ਚੰਗਿਆੜੀਆਂ ਉੱਡਦੀਆਂ ਔਰਤਾਂ ਇਧਰ-ਉਧਰ ਭੱਜੀਆਂ। ਹਾਲਾਂਕਿ ਇਸ ਨਾਲ ਜ਼ਿਆਦਾ ਨੁਕਸਾਨ ਨਹੀਂ ਹੋਇਆ।ਇੱਥੇ ਵੀ ਸੀਮਿੰਟ ਵਾਲੀ ਜ਼ਮੀਨ ਨੂੰ ਅੱਗ ਲਗਾਈ ਗਈ। ਉੱਥੋਂ ਦੇ ਲੋਕਾਂ ਦਾ ਮੰਨਣਾ ਹੈ ਕਿ ਅੱਗ ਨਾਲ ਗੈਸ ਪੈਦਾ ਹੋਈ, ਜਿਸ ਕਾਰਨ ਧਮਾਕਾ ਹੋਇਆ। ਗਲੀ ਕੁਝ ਸਮਾਂ ਪਹਿਲਾਂ ਬਣੀ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਲੋਹੜੀ ਵੇਲੇ ਕਈ ਥਾਵਾਂ ਉਤੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ, ਜਿੱਥੇ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਲੋਕਾਂ ਨੂੰ ਧਿਆਨ ਰੱਖਣ ਦੀ ਲੋੜ ਹੈ।