ETV Bharat / state

ਘਰ ਦੇ ਆਰਥਿਕ ਹਾਲਾਤਾਂ ਨੂੰ ਠੀਕ ਕਰਨ ਦੇ ਸੁਪਨੇ ਲੈ ਕੇ ਇੰਗਲੈਂਡ ਗਏ ਨੌਜਵਾਨ ਦੀ ਹੋਈ ਮੌਤ, 20 ਦਿਨ ਪਹਿਲਾਂ ਗਿਆ ਸੀ ਵਿਦੇਸ਼ - ਅੰਮ੍ਰਿਤਸਰ ਦੇ ਨੌਜਵਾਨ ਦੀ ਇੰਗਲੈਂਡ ਚ ਮੌਤ

ਅੰਮ੍ਰਿਤਸਰ ਦੇ ਨੌਜਵਾਨ ਦੀ ਇੰਗਲੈਂਡ ਵਿੱਚ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਇਹ ਨੌਜਵਾਨ 22 ਸਾਲ ਦਾ ਸੀ ਅਤੇ ਨੌਜਵਾਨ ਦੇ ਘਰ ਦੇ ਆਰਥਿਕ ਹਾਲਾਤ ਬਹੁਤ ਹੀ ਤਰਸਯੋਗ ਹਨ। (Amritsar youth dies in England)

Amritsar youth dies in England
ਘਰ ਦੇ ਮਾੜੇ ਹਲਾਤਾਂ ਨੂੰ ਸੁਧਾਰਨ ਦੇ ਲਈ ਇੰਗਲੈਂਡ ਗਏ ਨੌਜਵਾਨ ਦੀ ਹੋਈ ਮੌਤ
author img

By ETV Bharat Punjabi Team

Published : Dec 3, 2023, 9:37 PM IST

ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ

ਅੰਮ੍ਰਿਤਸਰ : ਪੰਜਾਬ ਤੋਂ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਜਾਂ ਕਾਰੋਬਾਰ ਸੈੱਟ ਕਰਨ ਲਈ ਜਾਂਦੇ ਹਨ। ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਉਥੇ ਚੰਗੀ ਕਮਾਈ ਕਰਕੇ ਆਪਣੇ ਘਰ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਪਰ ਕਈ ਵਾਰ ਉਨ੍ਹਾਂ ਨਾਲ ਅਜਿਹਾ ਭਾਣਾ ਵਾਪਰ ਜਾਂਦਾ ਹੈ, ਜਿਸ ਦੀ ਕਲਪਨਾ ਵੀ ਨਹੀਂ ਕੀਤੀ ਹੁੰਦੀ। ਅਜਿਹਾ ਹੀ ਇਕ ਹਾਦਸਾ ਵਿਧਾਨ ਸਭਾ ਹਲਕਾ ਮਜੀਠਾ ਦੇ ਪਿੰਡ ਬੁਲਾਰਾ ਦੇ ਨੌਜਵਾਨ ਨਾਲ ਵਾਪਰਿਆ, ਜਿਸ ਦੀ ਮਾਮੂਲੀ ਬੀਮਾਰੀ ਦੇ ਬਾਅਦ ਮੌਤ ਹੋ ਗਈ ਹੈ।

ਇੰਗਲੈਂਡ ਗਿਆ ਸੀ ਨੌਜਵਾਨ ; ਮ੍ਰਿਤਕ ਦੀ ਪਛਾਣ ਲਕਸ਼ਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਜੋਂ ਹੋਈ ਹੈ। ਨੌਜਵਾਨ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ। ਉਹ ਇੰਗਲੈਂਡ ਦੇ ਵਿਲਨਹਾਲ ਸ਼ਹਿਰ ਵਿਚ ਰਹਿ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਕ ਉਹ ਥੋੜ੍ਹਾ ਬੀਮਾਰ ਸੀ, ਜਿਸ ਦੇ ਬਾਅਦ ਅਚਾਨਕ ਉਸ ਦੀ ਮੌਤ ਹੋ ਗਈ। ਲਕਸ਼ਦੀਪ ਹਾਲੇ 20 ਦਿਨ ਪਹਿਲਾਂ 9 ਨਵੰਬਰ ਨੂੰ ਹੀ ਵਿਦੇਸ਼ ਵਿਚ ਪੜ੍ਹਾਈ ਕਰਨ ਲਈ ਭਾਰਤ ਤੋਂ ਗਿਆ ਸੀ। ਜਿੱਥੇ ਜਾਕੇ ਉਹ ਬਿਮਾਰ ਹੋ ਗਿਆ ਅਤੇ ਉਸਨੂੰ ਹਸਪਤਾਲ਼ ਵਿੱਚ ਦਾਖਿਲ ਕਰਵਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ।

ਉਸਦੇ ਪਿਤਾ ਦੀ 2014 ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਸ ਤੋਂ ਬਾਅਦ ਉਸਦੀ ਮਾਂ ਨੇ ਲੋਕਾਂ ਦੇ ਘਰਾਂ ਵਿੱਚ ਮਿਹਨਤ ਮਜ਼ਦੂਰੀ ਕਰਕੇ ਆਪਣੇ ਦੋਵੇਂ ਬੱਚਿਆਂ ਨੂੰ ਪਾਲਿਆ। ਹੁਣ ਪਰਿਵਾਰ ਵਿੱਚ ਉਸਦੀ ਛੋਟੀ ਭੈਣ ਅਤੇ ਉਸਦੀ ਮਾਤਾ ਹੀ ਰਹਿ ਗਏ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਾਰੇ ਪਿੰਡ ਵਾਲਿਆਂ ਮਿਲ ਕੇ 18 ਲੱਖ ਦੇ ਕਰੀਬ ਕਰਜ਼ਾ ਦਵਾਇਆ ਸੀ ਕਿ ਲਕਸ਼ਦੀਪ ਬਾਹਰ ਜਾ ਕੇ ਆਪਣੇ ਘਰ ਦੇ ਹਾਲਾਤ ਸੁਧਾਰ ਸਕੇ। ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.