ਅੰਮ੍ਰਿਤਸਰ: ਜੰਡਿਆਲਾ ਗੁਰੂ ਵਿੱਚ ਸੀਆਈਏ ਇੰਚਾਰਜ ਵਲੋਂ ਕੀਤੀ ਨਾਕੇਬੰਦੀ ਦੌਰਾਨ ਦੋ ਬਾਈਕ ਸਵਾਰਾਂ (police firing)ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕਰਨ ਤੇ ਕਥਿਤ ਮੁਲਜਮਾਂ ਵਲੋਂ ਮੌਕੇ ਤੋਂ ਬਾਈਕ ਭਜਾ ਕੇ ਪੁਲਿਸ ਪਾਰਟੀ 'ਤੇ ਫਾਈਰਿੰਗ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਉਕਤ ਘਟਨਾ ਜੰਡਿਆਲਾ ਗੁਰੂ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਅੰਮ੍ਰਿਤਸਰ ਦਿਹਾਤੀ ਪੁਲਿਸ ਕਪਤਾਨ ਦੇ ਦਫਤਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਜਦ ਸੀ ਆਈ ਏ ਇੰਚਾਰਜ ਵਲੋਂ ਜੰਡਿਆਲਾ ਗੁਰੂ ਵਿਖੇ ਨਾਕੇਬੰਦੀ ਕੀਤੀ ਗਈ ਤਾਂ ਪੁਲਿਸ ਪਾਰਟੀ ਨੇ ਸਾਹਮਣੇ ਤੋਂ ਆ ਰਹੇ ਦੋ ਬਾਇਕ ਸਵਾਰ ਮੁਲਜਮਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਜਿਨ੍ਹਾਂ ਵਲੋਂ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਦਿਆਂ ਫਾਇਰ (police firing)ਕੀਤਾ ਗਿਆ। ਜਿਸ ਦੀ ਜਵਾਬੀ ਕਾਰਵਾਈ ਵਿੱਚ ਪੁਲਿਸ ਟੀਮ ਨੇ ਵੀ ਗੋਲੀਆਂ ਚਲਾਈਆਂ। ਇਸ ਦੌਰਾਨ ਮੋਟਰਸਾਈਕਲ ਸਵਾਰ ਦੀ ਖੱਬੀ ਲੱਤ ਦੇ ਗੋਡੇ ਅਤੇ ਪਿੰਨੀ 'ਤੇ ਗੋਲੀ ਲੱਗਣ 'ਤੇ ਪੁਲਿਸ ਵਲੋਂ ਉਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਕਥਿਤ ਮੁਲਜ਼ਮਾਂ ਦੀ ਪਛਾਣ ਹੀਰਾ ਸਿੰਘ ਵਾਸੀ ਠੱਠੀਆਂ ਅਤੇ ਹਰਪ੍ਰੀਤ ਸਿੰਘ ਵਾਸੀ ਠੱਠੀਆਂ ਵਜੋਂ ਦੱਸੀ ਹੈ। (Encounter between police and gangsters in Amritsar)
ਰਾਮ ਸ਼ਰਨ ਬਾਬਾ ਦਾ ਕਤਲ : ਪੁਲਿਸ ਅਧਿਕਾਰੀਆਂ ਅਨੁਸਾਰ ਕਥਿਤ ਦੋਵੇਂ ਮੁਲਜ਼ਮ ਦੋ ਹਾਈ ਪ੍ਰੋਫਾਈਲ ਵਾਰਦਾਤਾਂ 'ਚ ਲੋੜੀਂਦੇ ਸਨ। ਜਿਸ ਵਿੱਚ ਮੁੱਖ ਤੌਰ ਤੇ ਰਾਮ ਸ਼ਰਨ ਬਾਬਾ ਦਾ ਕਤਲ ਜੋ ਕਿ 18/19.8.2023 ਦੀ ਰਾਤ ਨੂੰ ਜੰਡਿਆਲਾ ਵਿਖੇ ਹੋਇਆ ਸੀ ਅਤੇ ਇਸ ਸਬੰਧੀ ਐਫਆਈਆਰ ਨੰਬਰ 220 ਮਿਤੀ 19.8.23 ਅਧੀਨ ਧਾਰਾ 302, 34 ਆਈ.ਪੀ.ਸੀ. 25, 54, 59 ਅਸਲਾ ਐਕਟ ਥਾਣਾ ਜੰਡਿਆਲਾ ਦਰਜ ਹੈ। ਇਸ ਤੋਂ ਇਲਾਵਾ ਪਿੰਡ ਭੰਗਵਾਂ ਵਿਖੇ ਗੋਲੀਬਾਰੀ ਦੀ ਘਟਨਾ ਵਿੱਚ ਐਫਆਈਆਰ 180 ਮਿਤੀ 16.7.2023 ਅਧੀਨ 307, 34 ਆਈ.ਪੀ.ਸੀ. 25, 54, 59 ਅਸਲਾ ਐਕਟ ਥਾਣਾ ਜੰਡਿਆਲਾ ਦਰਜ ਹੈ।
- Woman Murdered In Ludhiana : ਲੁਧਿਆਣਾ 'ਚ ਮਹਿਲਾ ਅਤੇ ਉਸਦੇ ਪਤੀ 'ਤੇ ਹਮਲਾ, ਮਹਿਲਾ ਦੀ ਮੌਤ
- Bablu Qureshi accused of rape: ਬਬਲੂ ਕੁਰੈਸ਼ੀ 'ਤੇ ਬਲਾਤਕਾਰ ਦਾ ਇਲਜ਼ਾਮ ਲਗਾਉਣ ਵਾਲੀ ਔਰਤ ਅਤੇ ਕੁਰੈਸ਼ੀ 'ਚ ਝਗੜਾ
- Death of Sant Jarnail Das: ਸੰਤ ਜਰਨੈਲ ਦਾਸ ਦੀ ਫਰੀਦਕੋਟ ਜੇਲ੍ਹ 'ਚ ਹੋਈ ਮੌਤ, ਮੋਗਾ 'ਚ ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ, ਦਰਸ਼ਨਾਂ ਲਈ ਲੋਕਾਂ ਦੀ ਲੱਗੀ ਭੀੜ
ਕੇਸ ਦਰਜ: ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਮੁਲਜਮਾਂ ਖਿਲਾਫ ਅੱਜ ਐਫ.ਆਈ.ਆਰ ਨੰਬਰ 243 ਮਿਤੀ 11.9.2023 ਅਧੀਨ 307,353,186 ਆਈ.ਪੀ.ਸੀ., 25, 54, 59 ਅਸਲਾ ਐਕਟ ਥਾਣਾ ਜੰਡਿਆਲਾ ਦਰਜ ਕੀਤਾ ਗਿਆ ਹੈ। ਜਿਨ੍ਹਾਂ ਨੂੰ ਕਾਬੂ ਕਰਕੇ ਇੱਕ ਦੇਸੀ ਪਿਸਤੌਲ 32 ਬੋਰ, 3 ਖਾਲੀ ਰੌਂਦ ਅਤੇ 4 ਜਿੰਦਾ ਰੌਂਦ, ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
ਹੈਪੀ ਜੱਟ ਡਰੱਗ ਗੈਂਗ: ਮੁੱਢਲੀ ਤਫ਼ਤੀਸ਼ ਅਨੁਸਾਰ ਇਹ ਮੁਲਜ਼ਮ ਕਥਿਤ ਤੌਰ ਤੇ "ਹੈਪੀ ਜੱਟ ਡਰੱਗ ਗੈਂਗ" ਦੇ ਮੈਂਬਰ ਸਨ ਅਤੇ ਇਹਨਾਂ ਨੇ ਹੈਪੀ ਜੱਟ ਦੇ ਕਹਿਣ 'ਤੇ ਕਤਲ ਨੂੰ ਅੰਜਾਮ ਦਿੱਤਾ ਸੀ। ਇਸ ਵਿੱਚ ਕਥਿਤ ਮੁਲਜ਼ਮ ਹੀਰਾ ਖ਼ਿਲਾਫ਼ ਪਹਿਲਾਂ ਵੀ ਐਨਡੀਪੀਐਸ ਦਾ ਇੱਕ ਕੇਸ ਦਰਜ ਹੈ।
ਪੁਲਿਸ ਦਾ ਮੰਨਣਾ ਹੈ ਕਿ ਇਸ ਗ੍ਰਿਫਤਾਰੀ ਨਾਲ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਰਾਮ ਸ਼ਰਨ ਬਾਬਾ ਦੇ ਅੰਨ੍ਹੇ ਕਤਲ ਅਤੇ ਪਿੰਡ ਭੰਗਵਾਂ ਵਿਖੇ ਹੋਈ ਗੋਲੀਬਾਰੀ ਦੀ ਘਟਨਾ ਨੂੰ ਟਰੇਸ ਕਰ ਲਿਆ ਹੈ। ਫਿਲਹਾਲ ਪੁਲਸ ਵਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।