ETV Bharat / state

ਮਸ਼ਹੂਰ ਨਸ਼ਾ ਤਸਕਰ ਸੋਨੂੰ ਬਾਬਾ ਦੀ ਪਤਨੀ ਚੜ੍ਹੀ ਪੁਲਿਸ ਦੇ ਅੜਿੱਕੇ

author img

By

Published : Mar 18, 2020, 6:22 PM IST

ਅੰਮ੍ਰਿਤਸਰ ਪੁਲਿਸ ਨੇ ਮਸ਼ਹੂਰ ਨਸ਼ਾ ਤਸਕਰ ਸੋਨੂੰ ਬਾਬੇ ਦੇ ਪਰਿਵਾਰਕ ਮੈਂਬਰਾਂ ਨੂੰ ਡੇਢ ਕਿੱਲੋ ਹੈਰੋਇਨ ਸਣੇ ਕਾਬੂ ਕੀਤਾ ਹੈ।

ਫ਼ੋਟੋ
ਫ਼ੋਟੋ

ਅੰਮ੍ਰਿਤਸਰ: ਸੀਆਈਏ ਸਟਾਫ਼ ਨੇ ਮਸ਼ਹੂਰ ਤਸਕਰ ਸੋਨੂੰ ਬਾਬਾ ਦੀ ਪਤਨੀ ਤੇ ਭਰਜਾਈ ਨੂੰ ਡੇਢ ਕਿੱਲੋ ਹੈਰੋਇਨ ਸਣੇ ਕਾਬੂ ਕੀਤਾ ਹੈ। ਡੇਢ ਕਿਲੋ ਹੈਰੋਇਨ ਦੀ ਕੀਮਤ ਸਾਡੇ ਸੱਤ ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ, ਹਾਲਾਂਕਿ ਮੁੱਖ ਤਸਕਰ ਸੋਨੂੰ ਬਾਬਾ ਫ਼ਰਾਰ ਹੈ।

ਵੀਡੀਓ

ਇਸ ਬਾਰੇ ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਪਿਛਲੇ ਦਿਨੀਂ ਸੀਆਈਏ ਸਟਾਫ਼ ਨੂੰ ਉਸ ਵੇਲੇ ਜਾਣਕਾਰੀ ਮਿਲੀ ਜਦੋਂ ਅਨਗੜ੍ਹ ਵਿੱਚ ਇੱਕ ਮੋਟਰਸਾਈਕਲ ਸਵਾਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ, ਇਸ ਦੌਰਾਨ ਉਸ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਉਹ ਇਹ ਹੈਰੋਇਨ ਸੋਨੂੰ ਬਾਬਾ ਕੋਲੋਂ ਲੈ ਕੇ ਆਇਆ ਹੈ।

ਉੱਥੇ ਹੀ ਦੂਜੀ ਟੀਮ ਨੇ ਸੋਨੂੰ ਬਾਬਾ ਨੂੰ ਫੜਨ ਲਈ ਨਾਕੇਬੰਦੀ ਕੀਤੀ ਤਾਂ ਸੋਨੂੰ ਬਾਬਾ ਤੇ ਉਸ ਦੀ ਪਤਨੀ ਸਕੂਟੀ 'ਤੇ ਆ ਰਹੇ ਸਨ। ਇਸ ਦੌਰਾਨ ਸੋਨੂੰ ਬਾਬਾ ਦੀ ਪਤਨੀ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਤੇ ਸੋਨੂੰ ਬਾਬਾ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ: ਧਾਰੀਵਾਲ 'ਚ ਪੋਲਟਰੀ ਫ਼ਾਰਮ ਮਾਲਕ ਦਾ ਬੇਰਹਿਮੀ ਨਾਲ ਕਤਲ

ਡੀਐੱਸਪੀ ਦਾ ਕਹਿਣਾ ਹੈ ਕਿ ਪੁਲਿਸ ਅਨੁਸਾਰ ਸੋਨੂੰ ਬਾਬਾ ਤੋਂ 10 ਕਿਲੋ ਹੈਰੋਇਨ ਪਹਿਲਾਂ ਹੀ ਬਰਾਮਦ ਕਰ ਚੁੱਕੀ ਹੈ ਤੇ ਇਸ ਕੇਸ ਵਿੱਚ ਉਹ ਜ਼ਮਾਨਤ 'ਤੇ ਬਾਹਰ ਹੈ। ਫੜੇ ਗਏ ਨੌਜਵਾਨ ਦੀ ਪਛਾਣ ਸੋਹਨ ਲਾਲ ਮਨਜੀਤ ਸਿੰਧ ਅਤੇ ਸਾਦਗੀ ਵਜੋਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.