ETV Bharat / state

Issue of Ringo Railway Bridge: ਸਾਂਸਦ ਗੁਰਜੀਤ ਔਜਲਾ ਨੇ ਰਿੰਗੋ ਰੇਲਵੇ ਬ੍ਰਿਜ ਦਾ ਮੁੱਦਾ ਕੇਂਦਰੀ ਰੇਲ ਮੰਤਰੀ ਕੋਲ ਚੁੱਕਿਆ

ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਔਜਲਾ ਵੱਲੋਂ ਅੰਮ੍ਰਿਤਸਰ ਦੇ ਰਿੰਗੋ ਰੇਲਵੇ ਬ੍ਰਿਜ ਦਾ ਮੁੱਦਾ (Issue of Ringo Railway Bridge) ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਕੋਲ ਰੱਖਿਆ।

MP Gurjit Singh Aujla met Ashwani Vaishnav

author img

By

Published : Feb 9, 2023, 12:45 PM IST

ਸਾਂਸਦ ਗੁਰਜੀਤ ਔਜਲਾ ਨੇ ਰਿੰਗੋ ਰੇਲਵੇ ਬ੍ਰਿਜ ਦਾ ਮੁੱਦਾ ਕੇਂਦਰੀ ਰੇਲ ਮੰਤਰੀ ਕੋਲ ਚੁੱਕਿਆ

ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਔਜਲਾ ਵੱਲੋਂ ਅੰਮ੍ਰਿਤਸਰ ਦੇ ਵਿਕਾਸ ਲਈ ਸਮੇਂ-ਸਮੇਂ ਉੱਤੇ ਆਵਾਜ਼ ਬੁਲੰਦ ਕੀਤੀ ਜਾਂਦੀ ਹੈ। ਇਸੇ ਤਹਿਤ ਹੀ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਔਜਲਾ ਨੇ ਅੰਮ੍ਰਿਤਸਰ ਦੇ ਰਿੰਗੋ ਰੇਲਵੇ ਬ੍ਰਿਜ ਦਾ ਮੁੱਦਾ (Issue of Ringo Railway Bridge) ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਕੋਲ ਰੱਖਿਆ ਅਤੇ ਰਿੰਗੋ ਰੇਲਵੇ ਬ੍ਰਿਜ ਦੇ ਹਾਲਾਤਾਂ ਬਾਰੇ ਕੇਂਦਰੀ ਮੰਤਰੀ ਨੂੰ ਦੱਸਿਆ।

ਰਿੰਗੋ ਰੇਲਵੇ ਬ੍ਰਿਜ ਕਾਰਨ ਸ਼ਹਿਰ ਦੀ ਟ੍ਰੈਫਿਕ ਪ੍ਰਭਾਵਿਤ:- ਇਸ ਦੌਰਾਨ ਹੀ ਸਾਂਸਦ ਗੁਰਜੀਤ ਔਜਲਾ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕਰਕੇ ਗੱਲਬਾਤ ਕਰਦਿਆ ਕਿਹਾ ਕਿ ਅੰਗਰੇਜ਼ ਸਰਕਾਰ ਦੇ ਸਮੇਂ ਵਿਚ ਬਣੇ ਅੰਮ੍ਰਿਤਸਰ ਦਾ ਰਿੰਗੋ ਰੇਲਵੇ ਬ੍ਰਿਜ ਦੀ ਹਾਲਤ ਹੁਣ ਖਸਤਾ ਹੋ ਗਈ। ਉਸਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅਸੁਰੱਖਿਅਤ ਕਰਾਰ ਦਿੱਤਾ ਗਿਆ ਹੈ। ਜਿਸਦੇ ਚੱਲਦੇ ਉਸ ਉਪਰੋ ਭਾਰੀ ਵਾਹਨ ਨਹੀ ਗੁਜ਼ਰਨ ਦਿੱਤੇ ਜਾ ਰਹੇ ਅਤੇ ਸ਼ਹਿਰ ਦੀ ਟ੍ਰੈਫਿਕ ਪ੍ਰਭਾਵਿਤ ਹੋ ਰਹੀ ਹੈ। ਇਸ ਕਰਕੇ ਸਕੂਲੀ ਵਿਦਿਆਰਥੀਆਂ, ਵਪਾਰੀਆਂ ਅਤੇ ਮਰੀਜ਼ਾਂ ਦੇ ਹਾਲਾਤਾਂ ਉੱਤੇ ਵਿਚਾਰ ਕਰਦਿਆ ਇਸ ਬ੍ਰਿਜ ਨੂੰ ਮੁੜ ਤੋਂ ਬਣਾਉਣ ਸਬੰਧੀ ਉਹਨਾਂ ਰੇਲ ਮੰਤਰੀ ਨੂੰ ਬੇਨਤੀ ਕੀਤੀ ਹੈ।

ਅੰਮ੍ਰਿਤਸਰ ਤੋ ਸਾਂਸਦ
ਅੰਮ੍ਰਿਤਸਰ ਤੋ ਸਾਂਸਦ

ਮੰਤਰੀ ਇੰਦਰਬੀਰ ਸਿੰਘ ਨਿੱਜਰ ਵੱਲੋਂ ਨਾਂਹ:- ਸਾਂਸਦ ਗੁਰਜੀਤ ਔਜਲਾ ਨੇ ਕਿਹਾ ਕਿ ਸੂਬਾ ਸਰਕਾਰ ਦੇ ਲੋਕਲ ਮੰਤਰੀ ਡਾ ਇੰਦਰਬੀਰ ਸਿੰਘ ਨਿੱਜਰ ਦੇ ਸਨਮੁੱਖ ਇਸ ਮਸਲੇ ਨੂੰ ਰੱਖਿਆ ਸੀ। ਪਰ ਉਹਨਾਂ ਵੱਲੋਂ ਫੰਡਾਂ ਦੀ ਕਮੀ ਦਾ ਹਵਾਲਾ ਦਿੰਦਿਆ ਇਸ ਪੁਲ ਦੇ ਨਿਰਮਾਣ ਲਈ ਨਾਂਹ ਕੀਤੀ ਗਈ ਹੈ। ਉਨ੍ਹਾਂ ਕਿਹਾ ਸੀ ਇਹ ਕੇਂਦਰੀ ਰੇਲ ਮੰਤਰਾਲੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਗੁਰੂ ਨਗਰੀ ਦੇ ਲੋਕਾਂ ਨੂੰ ਤੋਹਫੇ ਵਜੋਂ ਇਹ ਪੁਲ ਬਣਾ ਕੇ ਦੇਣ ਤਾਂ ਜੋ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦਾ ਹੱਲ ਨਿਕਲ ਸਕੇ।

ਇਹ ਵੀ ਪੜੋ:- Gangster Vicky Gounder Father Died : ਗੈਂਗਸਟਰ ਵਿੱਕੀ ਗੌਂਡਰ ਦੇ ਪਿਤਾ ਦੀ ਰੇਲਵੇ ਟ੍ਰੈਕ ਤੋਂ ਮਿਲੀ ਲਾਸ਼, ਖੁਦਕੁਸ਼ੀ ਜਾਂ ਕਤਲ?

ETV Bharat Logo

Copyright © 2024 Ushodaya Enterprises Pvt. Ltd., All Rights Reserved.