ਅੰਮ੍ਰਿਤਸਰ: ਅੰਮ੍ਰਿਤਸਰ ਅੱਜ ਸੋਮਵਾਰ ਵਾਲੇ ਦਿਨ ਕਚਹਰੀ ਚੌਂਕ ਵਿੱਚ ਬਾਰ ਐਸੋਸੀਏਸ਼ਨ ਵੱਲੋਂ ਸਾਰੇ ਵਕੀਲਾਂ ਵੱਲੋਂ ਰੋਡ ਜਾਮ ਕਰਕੇ ਧਰਨਾ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪਰਦੀਪ ਸੈਣੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਆਏ ਦਿਨ ਪੁਲੀਸ ਪ੍ਰਸ਼ਾਸਨ ਵੱਲੋਂ ਵਕੀਲਾਂ ਦੇ ਚਲਾਨ ਕੱਟ ਕੇ ਉਣਾ ਨੂੰ ਬੇਇੱਜਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਦਾਲਤ 'ਚ ਕੋਈ ਕੰਮ ਨਹੀਂ ਹੋਇਆ ਅਤੇ ਵਕੀਲਾਂ ਨੇ ਬਾਹਰ ਸੜਕਾਂ 'ਤੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ 3 ਨੌਜਵਾਨ ਹਥਿਆਰਾਂ ਸਮੇਤ ਧਰਨਾ ਚੁਕਵਾਉਣ ਲਈ ਪਹੁੰਚੇ। ਵਕੀਲਾਂ ਦਾ ਦੋਸ਼ ਹੈ ਕਿ ਨੌਜਵਾਨਾਂ ਵੱਲੋਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਅਤੇ ਟ੍ਰੈਫਿਕ ਪੁਲਸ ਦੇ ਇੰਚਾਰਜ ਖੜ੍ਹੇ ਹੋ ਕੇ ਹੱਸਦੇ ਰਹੇ।
ਰਾਹਗੀਰਾਂ ਨਾਲ ਵਕੀਲਾਂ ਦੀ ਲੜਾਈ: ਵਕੀਲਾਂ ਦੇ ਧਰਨੇ ਦੌਰਾਨ ਹੀ ਰਾਹਗੀਰਾਂ ਅਤੇ ਵਕੀਲਾਂ ਦੀ ਹੱਥੋਪਾਈ ਵੀ ਹੋ ਗਈ। ਪ੍ਰਧਾਨ ਪ੍ਰਦੀਪ ਸੈਣੀ ਨੇ ਕਿਹਾ ਅਸੀਂ ਧਰਨਾ ਲਗਾਕੇ ਬੈਠੇ ਸੀ ਅਤੇ ਇੱਕ ਗੱਡੀ ਵਿੱਚ ਦੋ ਨੌਜਵਾਨ ਉਤਰ ਕੇ ਵਕੀਲਾਂ ਨਾਲ ਝਗੜਾ ਕਰਨ ਲੱਗ ਪਏ। ਉਨ੍ਹਾਂ ਨੇ ਮੀਡੀਆ ਦੇ ਸਾਹਮਣੇ ਹੀ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਹੱਥੋ-ਪਾਈ ਹੋ ਪਏ ।ਜਿਸਦੇ ਚਲਦੇ ਸਾਰੇ ਵਕੀਲਾਂ ਰਲ ਕੇ ਇੱਕ ਬੰਦੇ ਨੂੰ ਕਾਬੂ ਕਰ ਲਿਆ ਤੇ ਉਸਦਾ ਦੂਸਰਾ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ।
ਨੌਜਵਾਨਾਂ ਦੀ ਗੱਡੀ ਦੀ ਤਲਾਸ਼ੀ: ਪ੍ਰਧਾਨ ਸੈਣੀ ਨੇ ਦੱਸਿਆ ਕਿ ਨੌਜਵਾਨ ਦੇ ਹੱਥ ਵਿੱਚ ਰਿਵਾਲਵਰ ਵੀ ਸੀ ।ਜਦੋਂ ਉਸਦੀ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਵਿੱਚੋਂ ਬੇਸ ਬੌਲ ਅਤੇ ਆਮ ਆਦਮੀ ਪਾਰਟੀ ਦੇ ਬੈਨਰ ਵੀ ਪਏ ਹੋਏ ਸਨ ।ਜਿਸ ਦੇ ਚੱਲਦੇ ਪ੍ਰਧਾਨ ਪ੍ਰਦੀਪ ਸੈਣੀ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਅਸੀਂ ਅਪੀਲ ਕਰਦੇ ਹਾਂ ਕਿ ਇਸ ਮਮਲੇ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਵਕੀਲਾਂ ਦਾ ਕਹਿਣਾ ਹੈ ਕਿ ਵਕੀਲ ਵਕਾਲਤ ਕਰਨ ਜਾਂ ਫਿਰ ਟ੍ਰੈਫ਼ਿਕ ਦਾ ਮਸਲਾ ਹੱਲ ਕਰਨ। ਵਕੀਲਾਂ ਨੇ ਸਾਫ਼ ਕਰ ਦੱਤਾ ਕਿ ਜਦੋਂ ਤੱਕ ਉਨ੍ਹਾਂ ਦਾ ਮਸਲਾ ਹੱਲ ਨਹੀਂ ਹੁੰਦਾ ਉਦੋਂ ਤੱਕ ਉਨਹਾਂ ਦਾ ਧਰਨਾ ਜਾਰੀ ਰਹੇਗਾ।