ਅੰਮ੍ਰਿਤਸਰ: ਵਿਸ਼ਵ ਪ੍ਰਸਿੱਧ ਸ਼੍ਰੀ ਲੰਗੂਰ ਮੇਲਾ (Amritsar Langoor Mela 2023)ਐਤਵਾਰ ਨੂੰ ਜੈ ਸ਼੍ਰੀ ਰਾਮ ਅਤੇ ਜੈ ਸ਼੍ਰੀ ਹਨੂੰਮਾਨ ਦੇ ਜੈਕਾਰਿਆਂ ਨਾਲ ਸ਼ੁਰੂ ਹੋ ਗਿਆ ਹੈ। ਸਿਰ ’ਤੇ ਟੋਪੀ ਵਾਲਾ ਲਾਲ ਅਤੇ ਚਾਂਦੀ ਦਾ ਚੋਲਾ, ਹੱਥ ’ਚ ਫੜੀ ਸੋਟੀ, ਪੈਰਾਂ ’ਚ ਘੁੰਗਰੂ ਬੰਨ੍ਹ ਕੇ ਢੋਲ ਦੀ ਥਾਪ ’ਤੇ ਝੂਲਦੇ ਲੰਗੂਰ ਬਣੇ ਬੱਚੇ ਸਭ ਦੀ ਖਿੱਚ ਦਾ ਕੇਂਦਰ ਬਣ ਰਹੇ ਹਨ। ਇਹ ਅਦਭੁਤ ਧਾਰਮਿਕ ਨਜ਼ਾਰਾ ਪੂਰੀ ਦੁਨੀਆ 'ਚ ਅੰਮ੍ਰਿਤਸਰ ਦੇ ਸ਼੍ਰੀ ਦੁਰਗਿਆਣਾ ਤੀਰਥ ਕੰਪਲੈਕਸ ਸਥਿਤ ਅਸਥਾਨ ਸ਼੍ਰੀ ਵੱਡਾ ਹਨੂੰਮਾਨ ਮੰਦਰ 'ਚ ਸ਼ਾਰਦੀਯ ਨਵਰਾਤਰੀ ਦੇ ਪਹਿਲੇ ਦਿਨ ਹੋਣ ਵਾਲੇ ਸ਼੍ਰੀ ਲੰਗੂਰ ਮੇਲੇ 'ਚ ਹੀ ਦੇਖਣ ਨੂੰ ਮਿਲਦਾ ਹੈ। ਕਿਹਾ ਜਾਂਦਾ ਹੈ ਕਿ ਜੋ ਵੀ ਇਸ ਚਮਤਕਾਰੀ ਮੰਦਰ 'ਚ ਆ ਕੇ ਪੁੱਤਰ ਦੀ ਇੱਛਾ ਰੱਖਦਾ ਹੈ, ਉਸ ਦੀ ਇੱਛਾ ਪੂਰੀ ਹੋ ਜਾਂਦੀ ਹੈ। ਹਰ ਸਾਲ ਜੋੜੇ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ 'ਤੇ ਇਸ ਮੰਦਰ 'ਚ ਆਉਂਦੇ ਹਨ ਅਤੇ ਬੱਚਿਆਂ ਨੂੰ ਲਾਲ ਅਤੇ ਚਾਂਦੀ ਦੇ ਚੋਲਿਆਂ 'ਚ ਲੰਗੂਰਾਂ ਦੇ ਰੂਪ 'ਚ ਸਜਾਉਂਦੇ ਹਨ। (Amritsar Langoor Mela 2023)
ਲੰਗੂਰ ਮੇਲੇ ਦੀ ਰੌਣਕ : ਅੰਮ੍ਰਿਤਸਰ ਵਿੱਚ ਹਨੂੰਮਾਨ ਮੰਦਿਰ ਵਿਖੇ ਹਰ ਸਾਲ ਲੱਗਣ ਵਾਲਾ ਵਿਸ਼ਵ ਪ੍ਰਸਿੱਧ ਲੰਗੂਰ ਮੇਲਾ ਪਹਿਲੇ ਨਰਾਤੇ ਤੋਂ ਸ਼ੁਰੂ ਹੋ ਗਿਆ ਹੈ। ਇਸ ਮੇਲੇ ਵਿੱਚ ਨਵਜੰਮੇ ਬੱਚਿਆਂ ਤੋਂ ਲੈ ਕੇ ਨੌਜਵਾਨ ਤੱਕ ਲੰਗੂਰ ਬਣਾਏ ਜਾਂਦੇ ਹਨ ਅਤੇ ਪੂਰੇ ਦਸ ਦਿਨ ਬ੍ਰਹਮਚਾਰੀ ਵਰਤ ਰੱਖਣ ਦੇ ਨਾਲ-ਨਾਲ ਪੂਰਾ ਸਾਤਵਿਕ ਜੀਵਨ ਬਤੀਤ ਕਰਦੇ ਹਨ। ਇਹ 10 ਦਿਨਾਂ ਵਰਤ ਦੁਸਹਿਰੇ ਵਾਲੇ ਦਿਨ ਸਮਾਪਤ ਹੁੰਦੇ ਹਨ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਸਵੇਰ ਤੋਂ ਹੀ ਹਨੂੰਮਾਨ ਮੰਦਿਰ ਵਿੱਚ ਮੱਥਾ ਟੇਕਣ ਵਾਸਤੇ ਪਹੁੰਚਦੇ ਹਨ ਅਤੇ ਮੰਦਿਰ ਦੇ ਵਿੱਚ ਵੱਡੀਆਂ ਵੱਡੀਆਂ ਸ਼ਰਧਾਲੂਆਂ ਦੀਆਂ ਲਾਈਨਾਂ ਦੇਖਣ ਨੂੰ ਮਿਲਦੀਆਂ ਹਨ। ਸ਼ਰਧਾਲੂ ਦਾ ਕਹਿਣਾ ਹੈ ਕਿ ਉਹ ਸਵੇਰੇ 4 ਵਜੇ ਤੋਂ ਹੀ ਲਾਈਨਾਂ ਵਿੱਚ ਮੱਥਾ ਟੇਕਣ ਵਾਸਤੇ ਲੱਗੇ ਜਾਂਦੇ ਨੇ ਅਤੇ ਤਿੰਨ ਘੰਟੇ ਬਾਅਦ ਉਹਨਾਂ ਦੀ ਵਾਰੀ ਦਰਸ਼ਨ ਕਰਨ ਲਈ ਆਉਂਦੀ ਹੈ। (Amritsar Langoor Mela 2023)
- Langur Mela Amritsar: ਬੜਾ ਹਨੂੰਮਾਨ ਮੰਦਰ ਵਿੱਚ ਲੰਗੂਰ ਮੇਲਾ ਹੋਇਆ ਸ਼ੁਰੂ, ਛੋਟੇ-ਛੋਟੇ ਬੱਚਿਆਂ ਨੇ ਧਾਰਨ ਕੀਤਾ ਰੂਪ, ਜਾਣੋ ਮਿਥਿਹਾਸ
- Muslim Families Making Effigies of Ravana : ਯੂਪੀ ਦਾ ਇਹ ਮੁਸਲਿਮ ਪਰਿਵਾਰ ਬਣਾ ਰਿਹਾ ਹੈ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ, ਪੜ੍ਹੋ ਕੀ ਕਹਿੰਦੇ ਨੇ ਕਾਰੀਗਰ...
- Ferozepur Swing Breakdown: ਫਿਰੋਜ਼ਪੁਰ 'ਚ ਵਾਪਰਿਆ ਵੱਡਾ ਹਾਦਸਾ, ਝੂਲਾ ਟੁੱਟਣ ਨਾਲ ਦੋ ਬੱਚਿਆਂ ਦੀ ਗਈ ਜਾਨ, ਇੱਕ ਗੰਭੀਰ ਜ਼ਖ਼ਮੀ
ਕੀ ਹੈ ਮੰਦਰ ਦੀ ਖਾਸੀਅਤ: ਜਿਕਰਯੋਗ ਹੈ ਕਿ ਇਸ ਮੰਦਰ ਸਬੰਧੀ ਇਹ ਕਿਹਾ ਜਾਂਦਾ ਹੈ ਕਿ ਇਸ ਮੰਦਰ 'ਚ ਸਥਾਪਿਤ ਸ਼੍ਰੀ ਹਨੂੰਮਾਨ (Amritsar Langoor Mela 2023) ਜੀ ਦੀ ਮੂਰਤੀ ਇੱਥੇ ਆਪਣੇ ਆਪ ਪ੍ਰਗਟ ਹੋਈ ਸੀ। ਜਦੋਂ ਸ਼੍ਰੀ ਰਾਮ ਨੇ ਇੱਕ ਧੋਬੀ ਦੇ ਵਿਅੰਗ 'ਤੇ ਸੀਤਾ ਮਾਤਾ ਨੂੰ ਬਨਵਾਸ ਲਈ ਭੇਜਿਆ ਸੀ। ਇਸ ਲਈ ਉਸਨੇ ਉਸ ਸਮੇਂ ਮਹਾਰਿਸ਼ੀ ਵਾਲਮੀਕਿ ਦੇ ਆਸ਼ਰਮ ਵਿੱਚ ਸ਼ਰਨ ਲਈ ਅਤੇ ਉੱਥੇ ਆਪਣੇ ਦੋ ਪੁੱਤਰਾਂ ਲਵ ਅਤੇ ਕੁਸ਼ ਨੂੰ ਜਨਮ ਦਿੱਤਾ। ਇਸ ਦੌਰਾਨ ਸ਼੍ਰੀ ਰਾਮ ਨੇ ਅਸ਼ਵਮੇਧ ਯੱਗ ਕੀਤਾ ਅਤੇ ਸੰਸਾਰ ਨੂੰ ਜਿੱਤਣ ਲਈ ਆਪਣਾ ਘੋੜਾ ਛੱਡ ਦਿੱਤਾ। ਜਿਸ ਨੂੰ ਲਵ ਤੇ ਕੁਸ਼ ਨੇ ਇਸ ਸਥਾਨ 'ਤੇ ਫੜ ਕੇ ਬੋਹੜ ਦੇ ਦਰੱਖਤ ਨਾਲ ਬੰਨ੍ਹ ਦਿੱਤਾ ਸੀ। ਇਸ 'ਤੇ ਜਦੋਂ ਸ਼੍ਰੀ ਹਨੂੰਮਾਨ ਘੋੜੇ ਨੂੰ ਲਵ ਤੇ ਕੁਸ਼ ਤੋਂ ਛੁਡਾਉਣ ਲਈ ਪਹੁੰਚੇ ਤਾਂ ਲਵ ਤੇ ਕੁਸ਼ ਦੋਵਾਂ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਅਤੇ ਹਨੂੰਮਾਨ ਨੂੰ ਇਸ ਸਥਾਨ 'ਤੇ ਬਿਠਾਇਆ। ਉਦੋਂ ਤੋਂ ਸ਼੍ਰੀ ਹਨੂੰਮਾਨ ਜੀ ਦੀ ਮੂਰਤੀ ਇੱਥੇ ਪ੍ਰਗਟ ਹੋਈ ਹੈ। (Amritsar Langoor Mela 2023)