ਅੰਮ੍ਰਿਤਸਰ: ਜ਼ਿਲ੍ਹਾ ਪੁਲਿਸ ਨੇ ਜੇਲ੍ਹ ਵਿੱਚੋਂ ਭੱਜੇ ਵਿਸ਼ਾਲ ਸ਼ਰਮਾ ਨਾਂਅ ਦੇ ਮੁਲਜ਼ਮ ਨੂੰ ਇੱਕ ਸਾਲ ਬਾਦ ਅੰਬਾਲਾ ਤੋਂ ਗ੍ਰਿਫ਼ਤਾਰ ਕਰਨ ਦੀ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੀਆ ਪੁਲਿਸ ਦੇ ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪਿਛਲੇ ਸਾਲ ਫਰਵਰੀ ਵਿੱਚ ਅੰਮ੍ਰਿਤਸਰ ਕੇਦਰੀ ਜੇਲ੍ਹ ਵਿੱਚੋਂ ਤਿੰਨ ਕੈਦੀ ਫਰਾਰ ਹੋ ਗਏ ਸਨ।
ਇਨ੍ਹਾਂ ਦੌਸ਼ੀਆ ਵਿੱਚ ਜਰਨੈਲ ਸਿੰਘ, ਗੁਰਪ੍ਰੀਤ ਸਿੰਘ ਅਤੇ ਵਿਸ਼ਾਲ ਸ਼ਰਮਾ ਨੇ ਚਾਦਰਾਂ ਪਾੜ ਕੇ ਮੋਟਾ ਰੱਸਾ ਤਿਆਰ ਕਰ ਅਤੇ ਜੇਲ੍ਹ ਦੀ ਕੰਧ ਤੋੜ ਕੇ ਜੇਲ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਏ ਸਨ। ਇਨ੍ਹਾਂ ਵਿੱਚੋਂ ਪੁਲਿਸ ਨੇ ਜਰਨੈਲ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਤੀਸਰਾ ਮੁਲਜ਼ਮ ਵਿਸ਼ਾਲ ਪੁਲਿਸ ਦੀ ਗਿਰਫਤ ਤੋਂ ਬਾਹਰ ਸੀ।
ਇਹ ਵੀ ਪੜ੍ਹੋ: ਸਾਬਰਮਤੀ ਆਸ਼ਰਮ ਪਹੁੰਚੇ ਪ੍ਰਧਾਨ ਮੰਤਰੀ ਮੋਦੀ, 'ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ' ਨਾਲ ਜੁੜੇ ਪ੍ਰੋਗਰਾਮਾਂ ਦਾ ਕਰਨਗੇ ਉਦਘਾਟਨ
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਪੁਲਿਸ ਨੂੰ ਜੇਲ੍ਹ ਤੋਂ ਮਿਲੀ ਇਨਪੁਟ 'ਤੇ ਕੰਮ ਕਰਦਿਆਂ ਵਿਸ਼ਾਲ ਸ਼ਰਮਾ ਨੂੰ ਅੰਬਾਲੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਇਹ ਦੋਸ਼ੀ ਅੰਬਾਲਾ ਵਿੱਚ ਪਹਿਚਾਣ ਬਦਲ ਕੇ ਰਾਜਵੀਰ ਫੂਲਾ ਵਾਲਾ ਬਣ ਕੇ ਰਹਿ ਰਿਹਾ ਸੀ। ਇਸ ਨੂੰ ਅੰਮ੍ਰਿਤਸਰ ਦੇ ਸੀਆਈਏ ਸਟਾਫ ਦੇ ਮੁਖੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੁਲਿਸ ਪਾਰਟੀ ਦੇ ਨਾਲ ਗ੍ਰਿਫਤਾਰ ਕਰ ਲਿਆ। ਇਸ ਸੰਬਧੀ ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਨ੍ਹਾਂ ਤਿੰਨਾ ਦੋਸ਼ੀਆਂ ਦਾ ਰਿਮਾਂਡ ਹਾਸਲ ਕਰ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ।