ਅੰਮ੍ਰਿਤਸਰ: ਭਗਤ ਕਬੀਰ ਜੀ 15ਵੀਂ ਸਦੀ ਦੇ ਭਾਰਤੀ ਰਹੱਸਵਾਦੀ ਕਵੀ ਅਤੇ ਸੰਤ ਸਨ, ਅਤੇ ਭਗਤ ਕਬੀਰ ਜੀ ਦੀਆਂ ਕੁੱਝ ਲਿਖਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਵੀ ਦੇਖਣ ਨੂੰ ਮਿਲਦੀਆਂ ਹਨ, ਅਤੇ ਵੀਰਵਾਰ ਨੂੰ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਹੈ। ਜਿਸ ਦੇ ਚੱਲਦੇ ਐੱਸ.ਜੀ.ਪੀ.ਸੀ ਵੱਲੋਂ ਅੰਮ੍ਰਿਤਸਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਬੰਧਿਤ ਤੇ ਗੁਰਦੁਆਰਾ ਗੁਰਬਖਸ਼ ਸਿੰਘ ਵਿਖੇ ਅਖੰਡ ਪਾਠ ਸ਼ਹਿਰ ਦੇ ਭੋਗ ਪਾਏ ਗਏ।
ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਵੀ ਨਤਮਸਤਕ ਹੋਣ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਜੈਬ ਸਿੰਘ ਅਭਿਆਸੀ ਨੇ ਦੱਸਿਆ,ਕਿ ਐੱਸ.ਜੀ.ਪੀ.ਸੀ ਵੱਲੋਂ ਪੂਰੇ ਸਾਲ ਭਰ ਦੇ ਵਿੱਚ ਜਿੰਨੇ ਵੀ ਸੂਰਬੀਰ ਬਹਾਦਰ ਭਗਤ ਹੋਏ ਹਨ। ਉਨ੍ਹਾਂ ਦੇ ਜਨਮ ਦਿਹਾੜੇ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਹਨ। ਜਿਸ ਦੇ ਚੱਲਦੇ ਵੀਰਵਾਰ ਨੂੰ ਭਗਤ ਕਬੀਰ ਜੀ ਦਾ ਜਨਮ ਦਿਹਾੜੇ ਮੌਕੇ ਐੱਸ.ਜੀ.ਪੀ.ਸੀ ਵੱਲੋਂ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਵਿੱਚ ਸੰਗਤ ਵੱਡੀ ਗਿਣਤੀ ਵਿੱਚ ਨਤਮਸਤਕ ਹੋਈ।
ਇਹ ਵੀ ਪੜ੍ਹੋ:-ਮਜਬੂਰੀ ਨੇ ਲਵਾਈ ਮਾਂ-ਪੁੱਤ ਤੋਂ ਚਾਹ ਦਾ ਰੇਹੜੀ