ਅੰਮ੍ਰਿਤਸਰ : 1 ਅਪ੍ਰੈਲ ਤੋਂ ਪੰਜਾਬ ਸਰਕਾਰ ਵੱਲੋਂ ਹਾੜ੍ਹੀ ਦੀ ਮੁੱਖ ਫਸਲ ਕਣਕ ਦੀ ਖਰੀਦ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਪਰ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਦੀਆਂ ਬਹੁਤੀਆਂ ਅਨਾਜ਼ ਮੰਡੀਆਂ ਦੀ ਹਾਲਤ ਅਜੇ ਵੀ ਤਰਸਯੋਗ ਬਣੀ ਹੋਈ ਹੈ ਜੋ ਕਿ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਲਾਪਰਵਾਹੀ ਨੂੰ ਬਿਆਨ ਕਰ ਰਹੀ ਹੈ। ਬਹੁਤੇ ਪਿੰਡਾਂ ਵਿਚ ਜਾ ਕੇ ਪਤਾ ਲੱਗਿਆ ਕਿ ਅਜੇ ਤਕ ਅਨਾਜ਼ ਮੰਡੀਆਂ ਵਿਚ ਸਫਾਈ ਦੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਅਪ੍ਰੈਲ ਤੋਂ ਸੂਬੇ ਭਰ ਵਿਚ ਕਣਕ ਦੀ ਖ਼ਰੀਦ ਸ਼ੁਰੂ ਹੋ ਜਾਂਦੀ ਹੈ ਜਿਸਦੇ ਚਲਦੇ ਪਹਿਲਾਂ ਤੋਂ ਹੀ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਕਣਕ ਦੀਆਂ ਮੰਡੀਆਂ ਵਿੱਚ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਜਿਸਦੇ ਚੱਲਦੇ ਅੱਜ ਅੰਮ੍ਰਿਤਸਰ ਭਗਤਾਂ ਵਾਲਾ ਦਾਣਾ ਮੰਡੀ ਵਿਖੇ ਜਦੋਂ ਮੰਡੀ ਦੇ ਹਾਲਾਤ ਦੇਖ ਕੇ ਤਾਂ ਭਗਤਾਂ ਵਾਲਾ ਦਾਣਾ ਮੰਡੀ ਦੇ ਹਾਲਾਤ ਕਾਫੀ ਤਰਸਯੋਗ ਬਣੇ ਹੋਏ ਨਜ਼ਰ ਆਏ ਹਨ।
15 ਅਪ੍ਰੈਲ ਤੋਂ ਬਾਅਦ ਹੀ ਕਣਕ ਦੀ ਖਰੀਦ ਸ਼ੁਰੂ: ਪਿਛਲੇ ਦੋ ਦਿਨਾਂ ਤੋਂ ਹੋ ਰਹੀ ਬਾਰਿਸ਼ ਕਰ ਕੇ ਜਗ੍ਹਾ-ਜਗ੍ਹਾ`ਤੇ ਪਾਣੀ ਵੀ ਜਮ੍ਹਾ ਹੋਇਆ ਪਿਆ ਹੈ। ਕਦੇ ਕਿਸੇ ਵੀ ਤਰੀਕੇ ਦੀ ਕਣਕ ਦੀ ਸ਼ੁਰੂਆਤ ਅੰਮ੍ਰਿਤਸਰ ਦੀ ਭਗਤਾਂਵਾਲਾ ਦਾਣਾ ਮੰਡੀ ਵਿਖੇ ਨਹੀਂ ਹੋਈ। ਜਿਸਦੇ ਚਲਦੇ ਅੰਮ੍ਰਿਤਸਰ ਭਗਤਾਂਵਾਲਾ ਦਾਣਾ ਮੰਡੀ ਵਿੱਚ ਪਹੁੰਚੇ ਮੰਡੀ ਬੋਰਡ ਦੇ ਪ੍ਰਧਾਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਅਕਸਰ ਹੀ ਅੰਮ੍ਰਿਤਸਰ ਦੇ ਵਿਚ 15 ਅਪ੍ਰੈਲ ਤੋਂ ਬਾਅਦ ਹੀ ਕਣਕ ਦੀ ਖਰੀਦ ਸ਼ੁਰੂ ਹੁੰਦੀ ਹੈ ਅਤੇ 15 ਅਪ੍ਰੈਲ ਤੋਂ ਬਾਅਦ ਹੀ ਕਿਸਾਨ ਆਪਣੀ ਫ਼ਸਲ ਲੈ ਕੇ ਮੰਡੀਆਂ ਦੇ ਵਿੱਚ ਪਹੁੰਚਦੇ ਹਨ ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਹੋਈ ਬਾਰਿਸ਼ ਕਾਰਨ ਖਰੀਦ ਸ਼ੁਰੂ ਹੋਵੇਗੀ ਉਦੋਂ ਤੱਕ ਮੰਡੀ ਵਿੱਚ ਪੂਰੀ ਤਰੀਕੇ ਨਾਲ ਸਾਫ ਸਫਾਈ ਦੇਖਣ ਨੂੰ ਮਿਲੇਗੀ
ਇਹ ਵੀ ਪੜ੍ਹੋ : Damaged crop compensation: ਕਿਸਾਨਾਂ ਦੇ ਵਿਰੋਧ ਮਗਰੋਂ ਐਕਸ਼ਨ ਵਿੱਚ ਭਗਵੰਤ ਮਾਨ, ਵਿਧਾਇਕਾਂ ਨੂੰ ਪਿੰਡ-ਪਿੰਡ ਜਾ ਕੇ ਜਾਇਜ਼ਾ ਲੈਣ ਦੇ ਹੁਕਮ
ਹਾਲਾਤਾਂ ਨੂੰ ਦੁਰੁਸਤ ਕੀਤਾ ਜਾਂਦਾ ਹੈ ਕਿ ਨਹੀਂ: ਜ਼ਿਕਰਯੋਗ ਹੈ ਕਿ ਹਰ ਸਾਲ ਹੀ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਮੰਡੀਆਂ ਵਿੱਚ ਕਣਕ ਪਹੁੰਚਣੀ ਸ਼ੁਰੂ ਹੋ ਜਾਂਦੀ ਹੈ ਜਿਸਦੇ ਚੱਲਦੇ ਪਹਿਲਾਂ ਤੋਂ ਹੀ ਮੰਡੀਆਂ ਵਿੱਚ ਪੂਰੀ ਤਰੀਕੇ ਤਿਆਰੀਆਂ 'ਤੇ ਖਲੋਤੀਆਂ ਹਨ। ਦਾਣਾ ਮੰਡੀ ਵਿਖੇ ਕਿਸੇ ਵੀ ਤਰੀਕੇ ਦੀ ਤਿਆਰੀ ਦੇਖਣ ਨੂੰ ਨਹੀਂ ਮਿਲੀ। ਫਿਲਹਾਲ ਮੰਡੀ ਬੋਰਡ ਦੇ ਪ੍ਰਧਾਨ ਮੁਤਾਬਿਕ 15 ਅਪ੍ਰੈਲ ਨੂੰ ਅਨਾਜ ਦੀ ਖਰੀਦ ਸ਼ੁਰੂ ਹੋ ਜਾਵੇਗੀ। ਜਿਸ ਤੋਂ ਪਹਿਲਾਂ ਸਾਰੇ ਪ੍ਰਬੰਧ ਕਰ ਲਏ ਜਾਣਗੇ। ਖੈਰ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ ਇਹਨਾਂ ਹਾਲਾਤਾਂ ਨੂੰ ਦੁਰੁਸਤ ਕੀਤਾ ਜਾਂਦਾ ਹੈ ਕਿ ਨਹੀਂ। ਕਿਓਂਕਿ ਅਕਸਰ ਹੀ ਸਰਕਾਰੀ ਅਧਿਕਾਰੀਆਂ ਮੁਤਾਬਿਕ ਬਹੁਤ ਸਾਰੇ ਦਾਅਵੇ ਕੀਤੇ ਜਾਂਦੇ ਹਨ ਕਿ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਪ੍ਰੇਸ਼ਾਨੀ ਨਾ ਹੋਵੇ ਇਸ ਦਾ ਧਿਆਨ ਰੱਖਿਆ ਜਾਂਦਾ ਹੈ। ਪਰ ਬਾਵਜੂਦ ਇਸ ਦੇ ਹਲਾਤ ਸਭ ਦੇ ਸਾਹਮਣੇ ਹੁੰਦੇ ਹਨ।