ਅੰਮ੍ਰਿਤਸਰ : ਸ਼ਹੀਦ ਮਦਨ ਲਾਲ ਢੀਂਗਰਾ ਨੂੰ ਅੱਜ ਉਨ੍ਹਾਂ ਦੇ ਸ਼ਹੀਦੀ ਦਿਹਾੜੇ 'ਤੇ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਸ਼ਰਧਾਂਜਲੀ ਸਮਾਗਮ 'ਚ ਮੁੱਖ ਤੌਰ 'ਤੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਪਹੁੰਚੇ ਅਤੇ ਕਿਹਾ ਕਿ ਸ਼ਹੀਦਾਂ ਨੇ ਜਿਸ ਤਰ੍ਹਾਂ ਦਾ ਦੇਸ਼ ਬਣਾਉਣ ਦਾ ਸੁਪਨਾ ਸੀ ਵੇਖਿਆ ਸੀ। ਇਹ ਅੱਜ ਵੀ ਪੂਰਾ ਨਹੀਂ ਹੋਇਆ।
ਸਰਕਾਰ ਮਨਾਉਂਦੀ ਸ਼ਹੀਦੀ ਦਿਹਾੜਾ : ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਜਾਣਬੁੱਝ ਕੇ ਕੱਲ੍ਹ ਰਾਜਪਾਲ ਦੇ ਪ੍ਰੋਗਰਾਮ 'ਚ ਸ਼ਿਰਕਤ ਨਹੀਂ ਕੀਤੀ, ਇਹ ਪ੍ਰੋਗਰਾਮ ਭਗਵੰਤ ਮਾਨ ਵੱਲੋਂ ਮਨਾਇਆ ਜਾਣਾ ਚਾਹੀਦਾ ਸੀ, ਜਿਸ ਨੇ ਇਸ ਦਾ ਸਨਮਾਨ ਨਹੀਂ ਕੀਤਾ ਹੈ। ਮਜੀਠੀਆ ਨੇ ਕਿਹਾ ਕਿ ਮਦਨ ਲਾਲ ਢੀਂਗਰਾ ਨੇ 26 ਸਾਲ ਦੀ ਉਮਰ ਵਿੱਚ ਅਤੇ ਸ਼ਹੀਦ ਭਗਤ ਸਿੰਘ ਨੇ 23 ਸਾਲ ਦੀ ਉਮਰ ਵਿਚ ਸ਼ਹੀਦੀ ਦਿੱਤੀ ਸੀ। ਦੇਸ਼ ਦੀ ਖਾਤਿਰ ਮਜੀਠਿਆ ਨੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਜੋ ਸਾਡੇ ਸ਼ਹੀਦਾਂ ਦੀ ਸੋਚ ਸੀ। ਉਨ੍ਹਾਂ ਕਿਹਾ ਕਿ ਗਵਰਨਰ ਨੇ ਅਉਣਾ ਸੀ ਅਤੇ ਸਿਹਤ ਠੀਕ ਨਾ ਹੋਣ ਕਰਕੇ ਉਹ ਅੱਜ ਇਸ ਪ੍ਰੋਗਰਾਮ ਵਿਚ ਨਹੀਂ ਆ ਸਕੇ ਹਨ। ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਰਟੂਨ ਦੱਸਿਆ ਅਤੇ ਕਿਹਾ ਕਿ ਭਗਵੰਤ ਮਾਨ ਹਰ ਵਾਰ ਗੱਲ ਬਦਲਦਾ ਹੈ।
- ਮਦਨ ਲਾਲਾ ਢੀਂਗਰਾ ਦਾ ਸ਼ਹੀਦੀ ਦਿਹਾੜਾ, ਸੀਐੱਮ ਮਾਨ ਨੇ ਸ਼ਹਾਦਤ ਨੂੰ ਕੀਤਾ ਸਿਜਦਾ
- Satluj River Overflow: ਸਤਲੁਜ ਦਾ ਪਾਣੀ ਮਚਾਏਗਾ ਤਬਾਹੀ, ਲੋਕਾਂ ਦੀ ਸਰਕਾਰ ਨੂੰ ਅਪੀਲ
- ਕਪੂਰਥਲਾ ਵਿੱਚ ਬਿਆਸ ਦਰਿਆ ਦੇ ਪਾਣੀ ਨਾਲ ਡੁੱਬ ਗਏ ਪਿੰਡਾਂ ਦੇ ਪਿੰਡ, ਨਹੀਂ ਪੁੱਜਿਆ ਪ੍ਰਸ਼ਾਸਨਿਕ ਅਧਿਕਾਰੀ
ਮਜੀਠੀਆ ਨੇ ਕਿਹਾ ਸ਼ਹੀਦਾਂ ਦੀ ਫ਼ੋਟੋ ਲਗਾਉਣ ਦੇ ਨਾਲ ਇਹ ਮਸਲਾ ਹੱਲ ਨਹੀਂ ਹੋਣਾ। ਉਨ੍ਹਾਂ ਕਿਹਾ ਕਿ ਹਰ ਵਾਰ ਬੀਬੀ ਲਕਸ਼ਮੀ ਕਾਂਤਾ ਚਾਵਲਾ ਦੇ ਯਤਨਾਂ ਦੇ ਨਾਲ ਇਹ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਮਜੀਠੀਆ ਨੇ ਕਿਹਾ ਕਿ ਸਰਕਾਰ ਦੀ ਅਸਫਲਤਾ ਤੁਹਾਡੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਵਿੱਚ ਬਾਰਿਸ਼ ਹੋਈ, ਉਸ ਤੋਂ ਪਹਿਲਾਂ ਅਲਰਟ ਜਾਰੀ ਹੋਇਆ ਤੇ ਮੁੱਖ ਮੰਤਰੀ ਇਸ ਪਾਸੇ ਅਵੇਸਲੇ ਹਨ। ਇਸ ਮੌਕੇ ਖੂਨ ਦਾਨ ਕੈਂਪ ਵੀ ਲਗਾਇਆ ਗਿਆ ਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।