ਅੰਮ੍ਰਿਤਸਰ : ਅੰਮਿਤਸਰ ਵਿੱਚ ਅੱਜ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਸ਼੍ਰੀ ਹਰਿਮੰਦਰ ਸਾਹਿਬ ਦੀ ਨਿੱਜੀ ਫੇਰੀ ਨੂੰ ਲੈਕੇ ਅਕਾਲੀ ਦਲ ਦੇ ਨੇਤਾ ਵਿਰਸਾ ਸਿੰਘ ਵਲਟੋਆ ਦਾ ਬਿਆਨ ਸਾਹਮਣੇ ਆਇਆ ਹੈ। ਮੀਡਿਆ ਨਾਲ਼ ਗੱਲਬਾਤ ਕਰਦੇ ਹੋਏ ਵਲਟੋਹਾ ਨੇ (Private visit to Sri Harmandir Sahib) ਕਿਹਾ ਕਿ ਗੁਰੂ ਰਾਮਦਾਸ ਦਾ ਦਰ ਸਾਰਿਆਂ ਦਾ ਸਾਂਝਾ ਹੈ। ਇਥੇ ਆ ਕੇ ਕੋਈ ਵੀ ਨਤਮਸਤਕ ਹੋ ਸਕਦਾ। ਰਾਹੁਲ ਗਾਂਧੀ ਕਿਸ ਭਾਵਨਾ ਦੇ ਨਾਲ ਆਏ ਹਨ, ਇਹ ਉਹੀ ਜਾਣਦੇ ਹਨ।
ਰਾਹੁਲ ਦਾਦੀ ਦੇ ਗੁਣ ਗਾ ਰਹੇ : ਵਲਟੋਹਾ ਨੇ ਕਿਹਾ ਕਿ ਜਦੋਂ ਅਜਿਹੇ ਵਰਤਾਰੇ ਗਾਂਧੀ ਪਰਿਵਾਰ ਕਰਦਾ ਹੈ ਤਾਂ ਕਈ ਸਵਾਲ ਉੱਠਦੇ ਹਨ। ਉਨ੍ਹਾਂ ਕਿਹਾ ਕਿ ਉਹ ਗਾਂਧੀ ਪਰਿਵਾਰ ਜਿਸ ਨੇ ਦੁਨੀਆਂ ਦੇ ਸਭ ਤੋਂ ਪਵਿੱਤਰ ਸਥਾਨ ਅਤੇ ਗੁਰੂ ਘਰ ਉੱਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ (Attack on Guru Ghar with tanks and guns) ਕੀਤਾ ਸੀ। ਉਸ ਪਰਿਵਾਰ ਦਾ ਪੋਤਰਾ ਅੱਜ ਗੁਰੂ ਘਰ ਆਇਆ ਹੈ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਕਹਿੰਦੇ ਹਨ ਕਿ ਉਨ੍ਹਾਂ ਦੀ ਦਾਦੀ ਨੇ ਦੇਸ਼ ਦੇ ਲਈ ਬਲਿਦਾਨ ਦਿੱਤਾ ਹੈ। ਇਹ ਦਾਦੀ ਆਪਣੀ ਦੇ ਗੁਣ ਗਾ ਰਹੇ ਹਨ। ਵਲਟੋਹਾ ਨੇ ਕਿਹਾ ਉਨ੍ਹਾਂ ਦੀ ਦਾਦੀ ਨੇ ਅਜਿਹਾ ਪਾਪ ਕੀਤਾ ਹੈ ਜੋ ਸਿੱਖ ਕਦੇ ਵੀ ਭੁਲਾ ਨਹੀਂ ਸਕਦੇ।
- Sri Fatehgarh Sahib fire: ਬੱਸੀ ਪਠਾਣਾ 'ਚ ਅੱਗ ਲੱਗਣ ਕਾਰਣ 50 ਤੋਂ ਜ਼ਿਆਦਾ ਝੁੱਗੀਆਂ ਸੜ੍ਹ ਕੇ ਸੁਆਹ, ਅੱਗ ਦੇ ਕਾਰਣਾਂ ਦਾ ਨਹੀਂ ਲੱਗ ਸਕਿਆ ਪਤਾ
- Woman thrown into well: ਪਰਿਵਾਰ ਦੀ ਆਪਸੀ ਲੜਾਈ 'ਚ 20 ਫੁੱਟ ਡੂੰਘੇ ਖੂਹ 'ਚ ਸੁੱਟੀ ਮਹਿਲਾ, ਪੁਲਿਸ ਨੇ ਹਿਰਾਸਤ 'ਚ ਲਏ ਮੁਲਜ਼ਮ
- Beas Railway Station Campaign Clean : ਰੇਲਵੇ ਕਰਮਚਾਰੀਆਂ ਨੇ ਬਿਆਸ ਸਟੇਸ਼ਨ 'ਤੇ ਚਲਾਇਆ ਵਿਸ਼ੇਸ਼ ਸਫਾਈ ਅਭਿਆਨ
ਸਿੱਖ ਵੀ ਚਰਾਸੀ ਨੂੰ ਭੁੱਲੇ : ਉਨ੍ਹਾਂ ਕਿਹਾ ਕਿ ਜੇਕਰ ਰਾਹੁਲ ਗਾਂਧੀ ਸੱਚੇ ਮਨ ਨਾਲ ਇਸ ਜਗ੍ਹਾ ਉੱਤੇ ਆਏ ਹਨ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਮੱਥਾ ਟੇਕਣ ਲਈ ਜਰੂਰ ਜਾਣ, ਜਿੱਥੇ ਲੱਖਾਂ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ ਅਤੇ ਉੱਥੇ ਰਾਹੁਲ ਗਾਂਧੀ ਦੀ ਦਾਦੀ ਨੇ ਤੋਪਾਂ ਦੇ ਨਾਲ ਹਮਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਵੇਂ ਸਾਡੇ ਸਿੱਖ ਵੀ ਇਸ ਗੱਲ ਨੂੰ ਭੁੱਲੇ ਫਿਰਦੇ ਹਨ ਅਤੇ 1984 ਤੋਂ ਬਾਅਦ ਤਿੰਨ ਵਾਰ ਸਰਕਾਰ ਸਿੱਖਾਂ ਨੇ ਹੀ ਬਣਾਈ ਹੈ। ਉਹ ਕਾਂਗਰਸ ਦੀਆਂ ਸਟੇਜਾਂ ਉੱਤੇ ਚੜ੍ਹ ਕੇ ਗਾਂਧੀ ਪਰਿਵਾਰ ਜਿੰਦਾਬਾਦ ਦੇ ਨਾਰੇ ਲਗਾਉਂਦੇ ਸਨ।