ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ (ਅ) ਨੇ ਕਿਹਾ ਕਿ ਅਸਾਮ ਦੀ ਡਿੱਬਰੂਗੜ੍ਹ (Amritpal Singh went on a hunger strike in Dibrugarh) ਜੇਲ੍ਹ ਵਿਚ ਬੰਦੀ ਬਣਾਏ ਗਏ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਮੁਲਾਕਾਤਾਂ ਉਤੇ ਲੱਗੀ ਰੋਕ ਸਹਿਣ ਨਹੀਂ ਹੋਵੇਗੀ। ਇਸਨੂੰ ਲੈ ਕੇ ਕਮੇਟੀ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਇਕ ਮੈਮੋਰੰਡਮ ਵੀ ਦਿੱਤਾ ਹੈ।
ਸਿੱਖ ਕੌਮ ਨਾਲ ਪੱਖਪਾਤੀ ਵਤੀਰਾ : ਡੀਸੀ ਦਫਤਰ ਪਹੁੰਚ ਕੇ ਮੰਗ ਪੱਤਰ ਦੇਣ ਤੋਂ ਬਾਅਦ ਕਮੇਟੀ ਮੈਂਬਰਾਂ ਨੇ ਕਿਹਾ ਕਿ ਅਫਸੋਸ ਹੈ ਕਿ ਭਾਰਤੀ ਹੁਕਮਰਾਨ ਅਤੇ ਉਨ੍ਹਾਂ ਦੇ ਘੱਟ ਗਿਣਤੀ ਕੌਮਾਂ ਵਿਰੋਧੀ ਪ੍ਰੋਗਰਾਮਾਂ ਵਿਚ ਸਹਿਯੋਗ ਕਰਨ ਵਾਲੀਆਂ ਪੰਜਾਬ ਦੀਆਂ ਹੁਣ ਤੱਕ ਦੀਆਂ ਸਰਕਾਰਾਂ ਨੇ ਸਿੱਖ ਕੌਮ ਨਾਲ ਪੱਖਪਾਤੀ ਵਤੀਰਾ ਕੀਤਾ ਹੈ। ਜਦੋਂਕਿ ਸਿੱਖ ਕੌਮ ਆਪਣੇ ਜਨਮ ਤੋਂ ਹੀ (Sgpc Memorandum to DC Amritar) ਬਿਨ੍ਹਾਂ ਕਿਸੇ ਭੇਦਭਾਵ ਤੋਂ ਸਰਬਤ ਦਾ ਭਲਾ ਲੋੜਨ ਵਾਲੀ ਮਨੁੱਖਤਾ ਪੱਖੀ ਕੌਮ ਹੈ ਪਰ ਹਕੂਮਤੀ ਸਾਜਿਸ਼ਾਂ ਦੀ ਬਦੌਲਤ ਸਿੱਖ ਨੌਜਵਾਨ ਆਗੂ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾ ਦੇ ਸਾਥੀਆ ਨੂੰ ਸੈਂਟਰ ਤੇ ਪੰਜਾਬ ਦੀਆਂ ਸਰਕਾਰਾਂ ਨੇ ਬਿਨ੍ਹਾਂ ਕਿਸੇ ਕਾਰਣ ਨਿਸ਼ਾਨਾਂ ਬਣਾਕੇ ਪਹਿਲੇ ਅਖਬਾਰਾਂ, ਮੀਡੀਏ ਵਿਚ ਬਦਨਾਮ ਕੀਤਾ ਅਤੇ ਫਿਰ ਉਨ੍ਹਾਂ ਦੀ ਗੈਰ ਕਾਨੂੰਨੀ ਢੰਗ ਨਾਲ ਗ੍ਰਿਫਤਾਰੀ ਕਰਕੇ ਪੰਜਾਬ ਤੋਂ ਹਜਾਰਾਂ ਕਿਲੋਮੀਟਰ ਦੂਰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦੀ ਬਣਾ ਦਿਤਾ।
ਨਾ ਮਿਲਣ ਦੇਣ ਦੀ ਨਿੰਦਾ ਕੀਤੀ : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਨੇ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆ ਦੇ ਪਰਿਵਾਰਿਕ ਮੈਂਬਰਾਂ, ਵਕੀਲਾਂ ਤੇ ਹੋਰਨਾਂ ਹਮਦਰਦਾਂ ਦੀਆਂ ਜੇਲ੍ਹ ਵਿਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਲਗਾਈਆ ਗਈਆ ਗੈਰ ਵਿਧਾਨਿਕ ਰੋਕਾਂ ਅਤੇ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਕੇ ਸਹੀ ਢੰਗ ਨਾਲ ਖਾਣਾ ਦੇਣ, ਉਨ੍ਹਾਂ ਦੇ ਸਿੱਖੀ ਕਕਾਰਾਂ ਅਤੇ ਨਿਯਮਾਂ ਦੀ ਜਾਣਬੁੱਝ ਕੇ ਤੋਹੀਨ ਕਰਨ ਅਤੇ ਉਨ੍ਹਾਂ ਨਾਲ ਹਰ ਪੱਧਰ ਤੇ ਬਦਸਲੂਕੀ ਕਰਨ ਦੀਆਂ ਗੈਰ ਵਿਧਾਨਿਕ ਤੇ ਗੈਰ ਜਮਹੂਰੀਅਤ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।
- Ludhiana Beaf smuggling News: ਗਊ ਮਾਂਸ ਦੀ ਕਥਿੱਤ ਤਸਕਰੀ ਦੇ ਸ਼ੱਕ 'ਚ 1 ਵਿਅਕਤੀ ਕਾਬੂ, ਹਿੰਦੂ ਜਥੇਬੰਦੀਆਂ ਵੱਲੋਂ ਕਾਰਵਾਈ ਦੀ ਮੰਗ
- Manpreet Badal Rejects Bail Application: ਸਾਬਕਾ ਮੰਤਰੀ ਮਨਪ੍ਰੀਤ ਬਾਦਲ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਜ
- Ludhiana Beaf smuggling News: ਗਊ ਮਾਂਸ ਦੀ ਕਥਿੱਤ ਤਸਕਰੀ ਦੇ ਸ਼ੱਕ 'ਚ 1 ਵਿਅਕਤੀ ਕਾਬੂ, ਹਿੰਦੂ ਜਥੇਬੰਦੀਆਂ ਵੱਲੋਂ ਕਾਰਵਾਈ ਦੀ ਮੰਗ
ਉਨ੍ਹਾਂ ਕਿਹਾ ਕਿ ਉਨ੍ਹਾਂ ਬੰਦੀ ਸਿੰਘਾਂ ਨਾਲ ਹੁਕਮਰਾਨ ਅਤੇ ਜੇਲ੍ਹ ਅਧਿਕਾਰੀ ਮਾੜਾ ਵਰਤਾਓ ਕਰ ਰਹੇ ਹਨ, ਉਹ ਇਸ ਗੱਲ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਇਨ੍ਹਾਂ ਸਿੱਖਾਂ ਨੂੰ ਜੇਲ੍ਹ ਵਿਚ ਭੁੱਖ ਹੜਤਾਲ ਕਰਨ ਲਈ ਮਜਬੂਰ ਹੋਣਾ ਪਿਆ ਜੋ ਕਈ ਦਿਨਾਂ ਤੋਂ ਇਸ ਭੁੱਖ ਹੜਤਾਲ ਤੇ ਹਨ। ਹੁਕਮਰਾਨ ਤੇ ਜੇਲ੍ਹ ਅਧਿਕਾਰੀ, ਅੰਮ੍ਰਿਤਸਰ ਨਿਜਾਮ ਇਸ ਅਤਿ ਗੰਭੀਰ ਮਸਲੇ ਉਤੇ ਕੁੰਭਕਰਨੀ ਨੀਂਦ ਸੁੱਤੇ ਪਏ ਹਨ ਅਤੇ ਦਿਨ ਬ ਦਿਨ ਅਜਿਹੇ ਦੁਖਾਂਤਿਕ ਅਮਲਾਂ ਦੀ ਬਦੌਲਤ ਸਿੱਖ ਕੌਮ ਵਿਚ ਉੱਠ ਰਹੇ ਰੋਹ ਨੂੰ ਉਹ ਨਜਰਅੰਦਾਜ ਕਰਕੇ ਵੱਡੀ ਗੁਸਤਾਖੀ ਕਰ ਰਹੇ ਹਨ ।