ETV Bharat / state

ਸੁਮੇਧ ਸੈਣੀ ਦਾ ਨਾਂਅ ਸੁਣਦੇ ਹੀ ਹਰ ਮਾਂ ਦੇ ਦਿਲ 'ਚੋਂ ਨਿਕਲਦੀ ਐ ਹੂਕ, ਸੁਮੇਧ ਸੈਣੀ ਨੂੰ ਸਜ਼ਾ ਜ਼ਰੂਰ ਮਿਲੇ: ਵਕੀਲ ਜਸਵਿੰਦਰ ਸਿੰਘ

ਉੱਘੇ ਵਕੀਲ ਜਸਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਜਦੋਂ ਸੁਮੇਧ ਸੈਣੀ ਦਾ ਨਾਂਅ ਆਉਂਦਾ ਹੈ ਤਾਂ ਉਹ ਹਰ ਮਾਂ ਜਿਸ ਦਾ ਬੱਚਾ ਪੁਲਿਸ ਨੇ ਮਾਰਿਆ ਹੈ , ਉਸ ਦੇ ਦਿਲ ਵਿੱਚੋਂ ਇੱਕੋ ਹੂਕ ਨਿਕਲਦੀ ਹੈ ਕਿ ਸੁਮੇਧ ਸੈਣੀ ਨੂੰ ਸਜ਼ਾ ਜ਼ਰੂਰ ਮਿਲੇ।

ਵਕੀਲ ਜਸਵਿੰਦਰ ਸਿੰਘ
ਵਕੀਲ ਜਸਵਿੰਦਰ ਸਿੰਘ
author img

By

Published : May 9, 2020, 9:00 PM IST

ਅੰਮ੍ਰਿਤਸਰ: ਪਿਛਲੇ ਦਿਨੀਂ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਖ਼ਿਲਾਫ਼ 29 ਸਾਲ ਪੁਰਾਣੇ ਕੇਸ ਵਿੱਚ ਮਾਮਲਾ ਦਰਜ ਹੋਇਆ ਹੈ, ਮਟੌਰ ਥਾਣੇ ਵਿੱਚ ਸੈਣੀ ਦੇ ਖ਼ਿਲਾਫ਼ 1991 ਵਿੱਚ ਬਲਵੰਤ ਸਿੰਘ ਮੁਲਤਾਨੀ ਨਾਂ ਦੇ ਸ਼ਖ਼ਸ ਦੀ ਕਿਡਨੈਪਿੰਗ ਖਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਵੇਖੋ ਵੀਡੀਓ

ਇਸ ਸਬੰਧੀ ਈਟੀਵੀ ਭਾਰਤ ਵੱਲੋਂ ਉੱਘੇ ਵਕੀਲ ਜਸਵਿੰਦਰ ਸਿੰਘ ਖਾਲਸਾ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਸੁਮੇਧ ਸੈਣੀ ਦਾ ਨਾਂਅ ਆਉਂਦਾ ਹੈ ਤਾਂ ਉਹ ਹਰ ਮਾਂ ਜਿਸ ਦਾ ਬੱਚਾ ਪੁਲਿਸ ਨੇ ਮਾਰਿਆ ਹੈ, ਉਸ ਦੇ ਦਿਲ ਵਿੱਚੋਂ ਇੱਕੋ ਹੂਕ ਨਿਕਲਦੀ ਹੈ ਕਿ ਸੁਮੇਧ ਸੈਣੀ ਨੂੰ ਸਜ਼ਾ ਜ਼ਰੂਰ ਮਿਲੇ। ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਸੈਣੀ ਦੀਆਂ ਕਰਤੂਤਾਂ ਦਾ ਨਹੀਂ ਪਤਾ ਪਰ ਗੂਗਲ 'ਤੇ ਸਭ ਕੁਝ ਪਿਆ ਹੈ। ਉਨ੍ਹਾਂ ਕਿਹਾ ਕਿ ਸੈਣੀ ਨੇ 2015 ਵਿੱਚ ਹੋਏ ਬਹਿਬਲ ਕਲਾਂ ਵਿਖੇ ਹੋਈ ਗੁਰਬਾਣੀ ਦੀ ਬੇਅਦਬੀ ਮੌਕੇ ਸ਼ਾਂਤਮਈ ਬੈਠੀਆਂ ਸੰਗਤਾਂ 'ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ, ਇਸ ਨਾਲ ਸੈਣੀ ਦਾ ਪੂਰਾ ਕੱਚਾ ਚਿੱਠਾ ਸਾਹਮਣੇ ਆ ਗਿਆ।

ਵਕੀਲ ਜਸਵਿੰਦਰ ਸਿੰਘ

ਵਕੀਲ ਜਸਵਿੰਦਰ ਸਿੰਘ ਨੇ ਕਿਹਾ ਕਿ ਸੰਗਤਾਂ ਨੇ ਗੁਰਬਾਣੀ ਦੀ ਬੇਅਦਬੀ ਸਬੰਧੀ ਜਦੋਂ ਰੌਲਾ ਪਾਇਆ ਤਾਂ ਬਾਦਲ ਸਰਕਾਰ ਨੇ ਡੀਜੀਪੀ ਸੈਣੀ ਨੂੰ ਬਦਲ ਦਿੱਤਾ। ਕਾਂਗਰਸ ਸਰਕਾਰ ਆਉਣ ਮੌਕੇ ਸੰਗਤਾਂ ਨੂੰ ਥੋੜ੍ਹੀ ਆਸ ਸੀ ਕਿ ਦੋਸ਼ੀਆ ਵਿਰੁੱਧ ਕੁਝ ਕਾਰਵਾਈ ਹੋਵੇਗੀ ਪਰ ਗੱਲ ਫਿਰ ਸਿਰੇ ਨਹੀਂ ਲੱਗੀ। ਉਨ੍ਹਾਂ ਕਿਹਾ ਕਿ ਵਿਵਾਦਾਂ ਦਾ ਨਾਂਅ ਹੀ ਸੁਮੇਧ ਸੈਣੀ ਹੈ ਤੇ ਸਾਡਾ ਸਾਰਾ ਸਿਸਟਮ ਫੇਲ੍ਹ ਹੈ ਕਿਉਂਕਿ ਇੱਥੋਂ ਦਾ ਕਾਨੂੰਨ ਸੱਜਣ ਕੁਮਾਰ ਤੇ ਟਾਇਟਲਰ ਵਰਗਿਆਂ ਦਾ ਕੁਝ ਨਹੀਂ ਵਿਗਾੜ ਸਕਿਆ। ਮਾੜੀ ਮੋਟੀ ਸਜ਼ਾ ਬਿਨਾਂ ਸਿੱਖਾ ਪੱਲੇ ਕੁਝ ਨਹੀਂ ਪਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਾਰਾ ਸਿਸਟਮ ਸਿੱਖਾਂ ਦੇ ਖਿਲਾਫ਼ ਚੱਲਦਾ ਹੈ ਤੇ ਸੁਮੇਧ ਸੈਣੀ ਵਰਗੇ ਇਸ ਸਿਸਟਮ ਦੇ ਪੁਰਜ਼ੇ ਹਨ।

ਜਸਵਿੰਦਰ ਸਿੰਘ ਨੇ ਕਿਹਾ ਕਿ ਕਾਨੂੰਨ ਵੀ ਘੱਟ ਗਿਣਤੀਆਂ ਨਾਲ ਪੱਖਪਾਤ ਕਰਦਾ ਹੈ, ਜਦੋਂ ਉਨ੍ਹਾਂ ਨੂੰ ਸੁਮੇਧ ਸੈਣੀ ਉੱਪਰ ਕਾਰਵਾਈ ਲਈ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਆਸ ਜਰੂਰ ਰੱਖਣੀ ਚਾਹੀਦੀ ਹੈ ਪਰ ਇਸ ਨਾਲ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ ਕਿਉਂਕਿ ਨਿਆਂ ਦੇਰ ਨਾ ਮਿਲਣਾ ਨਾ ਮਿਲਣ ਦੇ ਬਰਾਬਰ ਹੀ ਹੈ।

ਇਹ ਵੀ ਪੜੋ:ਮੁਲਤਾਨੀ ਕਿਡਨੈਪਿੰਗ ਕੇਸ 'ਚ ਸਾਬਕਾ ਡੀਜੀਪੀ ਸੁਮੇਧ ਸੈਣੀ ਖ਼ਿਲਾਫ਼ ਮਾਮਲਾ ਦਰਜ

ਉਨ੍ਹਾਂ ਕਿਹਾ ਕਿ ਸਾਡੀ ਬਦਕਿਸਮਤੀ ਹੈ ਕਿ ਇੱਥੇ ਲੀਡਰ ਕਮਜ਼ੋਰ ਹੋ ਗਏ ਤੇ ਸੂਬੇ ਨੂੰ ਅਧਿਕਾਰੀ ਚਲਾਉਂਦੇ ਹਨ। ਸੁਮੇਧ ਸੈਣੀ ਦੇ ਪੱਖ ਵਿੱਚ ਆਏ ਵਕੀਲ ਸਤਨਾਮ ਸਿੰਘ ਕਲੇਰ ਤੇ ਅਰਸ਼ਦੀਪ ਸਿੰਘ ਕਲੇਰ ਸਬੰਧੀ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਦੋਨੋਂ ਅਕਾਲੀ ਦਲ ਦੇ ਖਾਸ ਹਨ। ਇਨ੍ਹਾਂ ਵਿੱਚ ਸਤਨਾਮ ਸਿੰਘ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦਾ ਚੇਅਰਮੈਨ ਹੈ ਅਤੇ ਅਰਸ਼ਦੀਪ ਸਿੰਘ ਸ਼੍ਰੋਮਣੀ ਅਕਾਲੀ ਦਾ ਬੁਲਾਰਾ ਤੇ ਕਾਨੂੰਨੀ ਸਲਾਹਕਾਰ ਹੈ। ਅਜਿਹੇ ਮੌਕੇ ਸਿੱਖਾਂ ਦੇ ਕਾਤਲ ਵਿਅਕਤੀ ਦਾ ਕੇਸ ਸਿੱਖਾਂ ਦੀ ਜਥੇਬੰਦੀ ਦੇ ਮੈਂਬਰ ਲੜਨ ਇਸ ਤੋਂ ਸ਼ਰਮਨਾਕ ਗੱਲ ਕੋਈ ਨਹੀਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.