ਅੰਮ੍ਰਿਤਸਰ: ਕਈ ਵਾਰ ਅਜਿਹੇ ਮਾਮਲੇ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆ ਜਾਂਦੇ ਹਨ, ਜੋ ਪੁਲਿਸ ਵਿੱਚ ਮੌਜੂਦ ਕਾਲੀਆਂ ਭੇਡਾਂ ਦੇ ਚਿਹਰੇ ਬੇਨਕਾਬ ਕਰ ਦਿੰਦੇ ਹਨ। ਅਜਿਹਾ ਹੀ ਕੁੱਝ ਅੰਮ੍ਰਿਤਸਰ ਵਿੱਚ ਉਸ ਸਮੇਂ ਵਾਪਰਿਆ ਜਦੋਂ ਕਾਨੂੰਨ ਦੀਆਂ ਨਜ਼ਰਾਂ ਵਿੱਚ ਗੁਨਾਹਗਾਰ ਸ਼ਖ਼ਸ ਖੁੱਦ ਕਾਨੂੰਨ ਦੇ ਰਖਵਾਲਿਆਂ ਨਾਲ ਇੱਕ ਪਾਰਟੀ ਵਿੱਚ ਨਜ਼ਰ ਆਇਆ। ਦਰਅਸਲ ਪਾਰਟੀ ਵਿੱਚ ਸੱਟੇਬਾਜ਼ੀ ਦਾ ਗੈਰ ਕਾਨੂੰਨੀ ਕੰਮ ਕਰਨ ਵਾਲੇ ਕਮਲ ਥੋਰੀ ਨਾਲ ਪੁਲਿਸ ਅਫਸਰਾਂ ਦੀ ਵੀਡੀਓ ਵਾਇਰਲ ਹੋਣ ਮਗਰੋਂ ਅੰਮ੍ਰਿਤਸਰ ਪੁਲਿਸ ਵਿੱਚ ਹੜਕੰਪ ਮਚ ਗਿਆ। ਵਾਇਰਲ ਵੀਡੀਓ ਵਿੱਚ ਜਿੰਨੇ ਵੀ ਪੁਲਿਸ ਦੇ ਐੱਸਐੱਚਓ ਨਜ਼ਰ ਆ ਰਹੇ ਸਨ, ਉਨ੍ਹਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।
ਕਮਿਸ਼ਨਰੇਟ ਅਧੀਨ ਹਾਜ਼ਰੀ: ਦਰਅਸਲ ਇਸ ਵਾਇਰਲ ਵੀਡੀਓ ਵਿੱਚ ਬਦਨਾਮ ਸੱਟੇਬਾਜ਼ ਕਮਲ ਨਾਲ ਜੋ ਪੁਲਿਸ ਅਫਸਰਾਂ ਦੇ ਚਿਹਰੇ ਆਏ ਸਨ ਉਨ੍ਹਾਂ ਵਿੱਚ ਇੰਸਪੈਕਟਰ ਨੀਰਜ ਕੁਮਾਰ, ਇੰਸਪੈਕਟਰ ਹਰਵਿੰਦਰ ਸਿੰਘ, ਇੰਸਪੈਕਟਰ ਗਗਨਦੀਪ ਸਿੰਘ, ਇੰਸਪੈਕਟਰ ਗੁਰਵਿੰਦਰ ਸਿੰਘ ਅਤੇ ਇੰਸਪੈਕਟਰ ਧਰਮਿੰਦਰ ਕਲਿਆਣ ਦਾ ਨਾਮ ਸ਼ਾਮਿਲ ਹੈ। ਇਸ ਤੋਂ ਇਲਾਵਾ ਡੀਐੱਸਪੀ ਲੈਵਲ ਦੇ ਅਫਸਰ ਵੀ ਵੀਡੀਓ ਵਿੱਚ ਨਜ਼ਰ ਆਏ ਹਨ। ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਕੋਲ ਇਨ੍ਹਾਂ ਪੁਲਿਸ ਅਫਸਰਾਂ ਨੂੰ ਮਾਮਲੇ ਸਬੰਧੀ ਸਪੱਸ਼ਟੀਕਰਨ ਦੇਣ ਲਈ ਲਾਈਨ ਹਾਜ਼ਿਰ ਹੋਣ ਸਬੰਧੀ ਨਿਰਦੇਸ਼ ਆਏ ਹਨ। ਇਸ ਤੋਂ ਇਲਾਵਾ ਵੀਡੀਓ ਵਿੱਚ ਵਿਖਾਈ ਦੇ ਰਹੇ ਕਈ ਅਫਸਰਾਂ ਦੇ ਤਬਾਦਲੇ ਵੀ ਕਰ ਦਿੱਤੇ ਗਏ ਹਨ।
ਮਿਸਾਲੀ ਕਾਰਵਾਈ ਦੀ ਮੰਗ: ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਇਸ ਵੀਡੀਓ ਦੇ ਜੱਗ ਜਾਹਿਰ ਹੋਣ ਤੋਂ ਬਾਅਦ ਮੁਲਜ਼ਮਾਂ ਅਫਸਰਾਂ ਉੱਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਫਸਰਾਂ ਨੇ ਪੁਲਿਸ ਦੀ ਵਰਦੀ ਨੂੰ ਜਿੱਥੇ ਦਾਗਦਾਰ ਕੀਤਾ ਹੈ ਉੱਥੇ ਹੀ ਕਾਨੂੰਨ ਤੋੜਨ ਵਾਲੇ ਨੂੰ ਵੀ ਸ਼ਹਿ ਦਿੱਤੀ ਹੈ। ਰਿੰਕੂ ਨੇ ਅੱਗੇ ਕਿਹਾ ਕਿ ਮੁਲਜ਼ਮਾਂ ਅੰਦਰ ਅਤੇ ਖੁੱਦ ਕਾਨੂੰਨ ਦੇ ਰਖਵਾਲਿਆਂ ਵਿੱਚ ਭਾਰਤੀ ਕਾਨੂੰਨ ਦਾ ਡਰ ਬਣਿਆ ਰਿਹਾ, ਇਸ ਲਈ ਮੁਲਜ਼ਮ ਅਫਸਰਾਂ ਉੱਤੇ ਮਿਸਾਲੀ ਕਾਰਵਾਈ ਹੋਣੀ ਚਾਹੀਦੀ ਹੈ।
- Punjab flood updates: ਨੰਗਲ 'ਚ ਹੜ੍ਹ ਦੇ ਮੱਦੇਨਜ਼ਰ ਪ੍ਰਸ਼ਾਸਨ ਚੌਕਸ, ਐੱਸਡੀਐੱਮ ਅਮਨਜੋਤ ਕੌਰ ਨੇ ਐੱਨਡੀਆਰਐੱਫ ਨਾਲ ਕੀਤਾ ਪ੍ਰਭਾਵਿਤ ਇਲਾਕੇ ਦਾ ਦੌਰਾ
- ਐੱਸਬੀਆਈ ਦੇ ਸੇਵਾ ਕੇਂਦਰ ਤੋਂ ਡੇਢ ਲੱਖ ਦੀ ਲੁੱਟ, ਗੰਨ ਪੁਆਇੰਟ 'ਤੇ ਨਕਾਬਪੋਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
- ਖੰਨਾ 'ਚ ਚੱਲਦੇ ਮੋਟਰਸਾਈਕਲ ਦਾ ਫਟਿਆ ਟਾਇਰ, ਨਾਲੇ 'ਚ ਡਿੱਗਣ ਕਾਰਣ ਪਰਿਵਾਰ ਦੇ ਇਕਲੋਤੇ ਪੁੱਤ ਦੀ ਮੌਤ
ਕੌਣ ਹੈ ਸੱਟੇਬਾਜ਼ ਕਮਲ ਥੋਰੀ: ਦੱਸ ਦਈਏ ਕਿ ਕਮਲ ਥੋਰੀ ਦੇ ਗੈਗਸਟਰਾਂ ਨਾਲ ਸਬੰਧ ਦੱਸੇ ਜਾਂਦੇ ਹਨ। ਉਸ ਉੱਤੇ ਸੱਟੇਬਾਜ਼ੀ ਦਾ ਗੈਰ-ਕਾਨੂੰਨ ਧੰਦਾ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਮਕਾਨਾਂ 'ਤੇ ਕਬਜ਼ੇ ਕਰਨ ਦੇ ਇਲਜ਼ਾਮ ਹਨ। ਵਾਇਰਲ ਵੀਡੀਓ ਵਿੱਚ ਕਮਲ ਨਾਲ ਡੀਐੱਸਪੀ ਅਟਾਰੀ ਪਰਵੇਸ਼ ਚੋਪੜਾ, ਡੀਐੱਸਪੀ ਅਜਨਾਲਾ ਸੰਜੀਵ ਕੁਮਾਰ, ਇੰਸਪੈਕਟਰ ਗਗਨਦੀਪ ਸਿੰਘ ਅਤੇ ਇੰਸਪੈਕਟਰ ਨੀਰਜ ਕੁਮਾਰ ਵੀ ਨਜ਼ਰ ਆ ਰਹੇ ਹਨ।