ETV Bharat / state

ਅੰਮ੍ਰਿਤ ਦੇ ਨਾਂਅ 'ਤੇ ਸਿੱਖੀ ਵਿਰੁੱਧ ਸ਼ਾਜਿਸ਼ਾਂ ਰਚਣ ਵਾਲਿਆਂ ਵਿਰੁੱਧ ਹੋਵੇ ਕਾਰਵਾਈ: ਡਾ.ਪੱਧਰੀ

author img

By

Published : May 25, 2020, 8:16 PM IST

ਅੰਮ੍ਰਿਤ ਸੰਚਾਰ ਵੇਲੇ ਹੋ ਰਹੇ ਭੇਦ-ਭਾਵ ਨੂੰ ਲੈ ਕੇ ਕੁੱਝ ਨਿਹੰਗ ਜੱਥੇਬੰਦੀਆਂ ਅੱਗੇ ਆਈਆਂ ਹਨ। ਇਸ ਬਾਰੇ ਡਾ. ਗੁਰਸੇਵਕ ਸਿੰਘ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਅੰਮ੍ਰਿਤ ਸੰਚਾਰ ਦੀਆਂ ਖ਼ੂਬੀਆਂ ਬਾਰੇ ਚਾਨਣਾ ਪਾਇਆ।

ਅੰਮ੍ਰਿਤ ਦੇ ਨਾਂਅ 'ਤੇ ਸਿੱਖੀ ਵਿਰੁੱਧ ਸ਼ਾਜਿਸ਼ਾਂ ਰਚਣ ਵਾਲਿਆਂ ਵਿਰੁੱਧ ਹੋਵੇ ਕਾਰਵਾਈ: ਡਾ.ਪੱਧਰੀ
ਅੰਮ੍ਰਿਤ ਦੇ ਨਾਂਅ 'ਤੇ ਸਿੱਖੀ ਵਿਰੁੱਧ ਸ਼ਾਜਿਸ਼ਾਂ ਰਚਣ ਵਾਲਿਆਂ ਵਿਰੁੱਧ ਹੋਵੇ ਕਾਰਵਾਈ: ਡਾ.ਪੱਧਰੀ

ਅੰਮ੍ਰਿਤਸਰ: ਪਿਛਲੇ ਦਿਨੀਂ ਨਿਹੰਗ ਸਿੰਘ ਜਥੇਬੰਦੀਆਂ ਦੇ ਕੁੱਝ ਆਗੂਆਂ ਵੱਲੋਂ ਪੰਜਾਬ ਵਿੱਚ ਅੰਮ੍ਰਿਤ ਛਕਾਉਣ ਵੇਲੇ ਜਾਤੀ ਵਾਲੇ ਕੀਤੇ ਜਾਂਦੇ ਭੇਦਭਾਵ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕਾਰਵਾਈ ਲਈ ਸ਼ਿਕਾਇਤ ਕੀਤੀ ਗਈ। ਅਜੇ ਸ਼ਿਕਾਇਤ ਵਿਚਾਰ ਅਧੀਨ ਹੈ।

ਇਸ ਸਬੰਧੀ ਈਟੀਵੀ ਭਾਰਤ ਵੱਲੋਂ ਕਥਾਵਾਚਕ ਅਤੇ ਕਵੀਸ਼ਰ ਭਾਈ ਗੁਰਸੇਵਕ ਸਿੰਘ ਪੱਧਰੀ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਵੱਲੋਂ ਅੰਮ੍ਰਿਤ ਸਾਰਿਆਂ ਨੂੰ ਬਰਾਬਰ ਕਰਨ ਲਈ ਤਿਆਰ ਕੀਤਾ ਸੀ ਤਾਂ ਜੋ ਕੋਈ ਜਾਤਾਪਾਤ, ਊਚ-ਨੀਚ, ਭੇਦਭਾਵ ਨਾ ਰਹੇ।

ਵੇਖੋ ਵੀਡੀਓ।

ਇਸ ਲਈ ਅੰਮ੍ਰਿਤ ਛਕਾਉਣ ਵੇਲੇ ਭੇਦਭਾਵ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜਦੋਂ ਗੁਰੂ ਸਾਹਿਬ ਨੇ ਅੰਮ੍ਰਿਤ ਤਿਆਰ ਕੀਤਾ ਤਾਂ ਕੁੱਝ ਪਹਾੜੀ ਰਾਜੇ ਆਏ ਤਾਂ ਉਨ੍ਹਾਂ ਕਿਹਾ ਕਿ ਉਹ ਵੱਖਰਾ ਅੰਮ੍ਰਿਤ ਛਕਣਗੇ ਤਾਂ ਗੁਰੂ ਸਾਹਿਬ ਨੇ ਸਾਫ਼ ਮਨਾ ਕਰਾ ਦਿੱਤਾ।

ਡਾ.ਪੱਧਰੀ ਨੇ ਕਿਹਾ ਕਿ ਜੋ ਨਿਹੰਗ ਸਿੰਘ ਜਥੇਬੰਦੀਆਂ ਅੰਮ੍ਰਿਤ ਛਕਾਉਣ ਵਿੱਚ ਭੇਦਭਾਵ ਕਰ ਰਹੀਆਂ ਹਨ, ਉਹ ਗੁਰੂ ਸਾਹਿਬ ਅਤੇ ਸਿੱਖੀ ਸਿਧਾਂਤਾਂ ਦੇ ਖਿਲਾਫ਼ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤ ਛਕਾਉਣ ਵੇਲੇ ਜਾਤਾਪਾਤ ਪ੍ਰਖਣ ਵਾਲੀਆਂ ਜਥੇਬੰਦੀਆਂ ਉੱਪਰ ਤੁਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵੱਲੋਂ ਕਾਰਵਾਈ ਹੋਵੇ।

ਉੱਥੇ ਹੀ ਡਾ.ਗੁਰਸੇਵਕ ਸਿੰਘ ਪੱਧਰੀ ਵੱਲੋਂ ਧਾਰਮਿਕ ਅਸਥਾਨ ਬੰਦ ਕਰ ਕੇ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਖੋਲ੍ਹਣ ਦੇ ਸਬੰਧ ਵਿੱਚ ਕਿਹਾ ਕਿ ਜਦੋਂ ਲੋਕਾਂ ਨੂੰ 2 ਮਹੀਨਿਆਂ ਵਿੱਚ ਸ਼ਰਾਬ ਤੋਂ ਬਿਨਾਂ ਕੁੱਝ ਨਹੀਂ ਹੋਇਆ, ਹੁਣ ਫਿਰ ਕੀ ਹੋਣਾ? ਉਨ੍ਹਾਂ ਕਿਹਾ ਕਿ ਸੱਚ ਤਾਂ ਇਹ ਹੈ ਕਿ ਸਰਕਾਰ ਸ਼ਰਾਬ ਬਿਨਾਂ ਮਰ ਰਹੀ ਹੈ। ਸ਼ਰਾਬ ਦੇ ਠੇਕੇ ਖੋਲ੍ਹ ਕੇ ਧਰਮ ਸਥਾਨ ਬੰਦ ਕਰਨ ਕਰਕੇ ਲੋਕਾਂ ਤਾਂ ਆਤਮਿਕ ਜੀਵਨ ਖ਼ਤਮ ਹੋ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ਉੱਪਰ ਲੋਕਾਂ ਦੀਆਂ ਆਸਥਾ ਹੁੰਦੀ ਹੈ, ਜਿੱਥੇ ਆਤਮਿਕ ਸ਼ਕਤੀ ਮਿਲਦੀ ਹੈ, ਪਰ ਸਰਕਾਰ ਠੇਕੇ ਖੋਲ ਕੇ ਲੋਕਾਂ ਨੂੰ ਗ਼ਰੀਬ ਕਰਕੇ ਖ਼ੁਦ ਆਰਥਿਕ ਤੌਰ ਉੱਤੇ ਮਜ਼ਬੂਤ ਹੋਣਾ ਚਾਹੁੰਦੀ ਹੈ।

ਇੱਥੇ ਇਹ ਵੀ ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਰਾਬ ਦੇ ਠੇਕੇ ਖੋਲ੍ਹਣ ਲਈ ਕੇਂਦਰ ਤੱਕ ਪਹੁੰਚ ਕੀਤੀ ਅਤੇ ਕਾਫ਼ੀ ਜੱਦੋ ਜਹਿਦ ਬਾਦ ਠੇਕੇ ਖੋਲ੍ਹਣ ਦੀ ਮੰਨਜ਼ੂਰੀ ਮਿਲੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.