ਅੰਮ੍ਰਿਤਸਰ: ਥਾਣਾ ਵਲਟੋਹਾ ਦੇ ਅਧੀਨ ਪੈਂਦੇ ਪਿੰਡ ਮਹਿਮੂਦਪੁਰਾ (Mahmudpura village under Valtoha police station) ਵਿਖੇ ਉਸ ਸਮੇਂ ਸੰਨਸਨੀ ਫੈਲ ਗਈ, ਜਦੋਂ ਇੱਕ ਨੂੰਹ ਵੱਲੋ ਆਪਣੀ ਹੀ ਸੱਸ ਦਾ ਕਤਲ (The daughter-in-law killed her own mother-in-law) ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਚਰਨ ਕੌਰ ਪਤਨੀ ਖਜ਼ਾਨ ਸਿੰਘ ਦੀ ਲੜਕੀ ਦਲਜੀਤ ਕੌਰ ਨੇ ਕੇ ਦੱਸਿਆ ਉਸ ਦੀ ਭਾਬੀ ਕੋਮਲਪ੍ਰੀਤ ਕੌਰ ਹਰ ਰੋਜ਼ ਘਰ ‘ਚ ਲੜਾਈ ਝਗੜਾ ਰੱਖਦੀ ਸੀ, ਮੈਨੂੰ ਸ਼ੱਕ ਹੈ ਕਿ ਮੇਰੀ ਮਾਂ ਦੀ ਕੁੱਟਮਾਰ ਮੇਰੀ ਭਾਬੀ ਵਲੋਂ ਕੀਤੀ ਗਈ ਹੈ, ਜਿਸ ਕਾਰਨ ਉਸ ਦੀ ਮੌਤ ਹੋ ਚੁੱਕੀ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਮ੍ਰਿਤਕ ਔਰਤ ਦੀ ਧੀਆਂ ਦਾ ਕਹਿਣਾ ਹੈ ਕਿ ਜਦੋਂ ਤੋਂ ਉਨ੍ਹਾਂ ਦੀ ਭਾਬੀ ਵਿਆਹ ਕੇ ਇਸ ਘਰ ਵਿੱਚ ਆਈ ਹੈ, ਉਦੋਂ ਤੋਂ ਹੀ ਉਹ ਆਪਣੀ ਸੱਸ ਨਾਲ ਬਹੁਤ ਬੇਰਹਿਮੀ ਨਾਲ ਕੁੱਟਮਾਰ ਕਰਦੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਔਰਤ (accused woman) ਨੇ ਪਹਿਲਾਂ ਵੀ ਕਈ ਵਾਰ ਮ੍ਰਿਤਕ ਭਾਵ ਆਪਣੀ ਸੱਸ ਨਾਲ ਕਈ ਵਾਰ ਕੁੱਟ ਮਾਰ ਕੀਤੀ ਸੀ ਅਤੇ ਅਕਸਰ ਹੀ ਛੋਟੀ-ਛੋਟੀ ਗੱਲ ਨੂੰ ਲੈਕੇ ਉਨ੍ਹਾਂ ਨਾਲ ਕੁੱਟਮਾਰ ਕਰਦੀ ਰਹਿੰਦੀ ਸੀ।
ਉਧਰ ਮ੍ਰਿਤਕ ਦੇ ਪੁੱਤਰ ਅਤੇ ਮੁਲਜ਼ਮ ਦੇ ਪਤੀ ਨੇ ਦੱਸਿਆ ਕਿ ਮੇਰੀ ਪਤਨੀ ਨੇ ਕਈ ਵਾਰ ਮੇਰੀ ਮਾਂ ਨਾਲ ਕੁੱਟ ਮਾਰ ਕੀਤੀ ਹੈ ਉਨ੍ਹਾਂ ਦੱਸਿਆ ਅੱਜ ਵੀ ਉਸ ਨੇ ਹੀ ਮੇਰੀ ਮਾਂ ਨੂੰ ਜਦੋਂ ਮਾਰਿਆ ਤਾਂ ਉਸ ਦੀ ਮੌਤ ਹੋ ਗਈ।
ਦੂਜੇ ਪਾਸੇ ਕੋਮਲਪ੍ਰੀਤ ਕੌਰ ਨੇ ਕਿਹਾ ਕਿ ਜੋ ਮੇਰੇ ‘ਤੇ ਇਲਜ਼ਾਮ ਲੱਗ ਰਹੇ ਹਨ, ਉਹ ਬਿਲਕੁਲ ਬੇਬੁਨਿਆਦ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੀ ਮੌਤ ਹੋਈ ਹੈ ਤਾਂ ਇਸ ਦੀ ਚਾਚੀ ਸੱਸ ਉਸ ਦੇ ਨਾਲ ਸੀ। ਉਨ੍ਹਾਂ ਕਿਹਾ ਕਿ ਮੈਨੂੰ ਜਾਣ-ਬੁੱਝ ਕੇ ਫਸਾਇਆ ਜਾ ਰਿਹਾ ਹੈ।
ਇਸ ਸਬੰਧ 'ਚ ਥਾਣਾ ਵਲਟੋਹਾ ਦੇ ਮੁਖੀ ਪਰਮਿੰਦਰ ਸਿੰਘ ਨੇ ਦੱਸਿਆ ਕੇ ਮਾਮਲਾ ਦਲਜੀਤ ਕੌਰ ਦੇ ਬਿਆਨਾਂ 'ਤੇ ਕੋਮਲਪ੍ਰੀਤ ਕੌਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਪੋਸਟਮਾਰਟਮ ਦੀ ਰਿਪੋਰਟ ਆ ਜਾਵੇਗੀ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:Raipur Helicopter Crash:ਹੈਲੀਕਾਪਟਰ ਕਰੈਸ਼ ਹੋਣ ਕਾਰਨ 2 ਪਾਇਲਟਾਂ ਦੀ ਮੌਤ