ETV Bharat / state

ਜਥੇਦਾਰ ’ਤੇ ਸਵਾਲ ਚੁੱਕਣ ਵਾਲਿਆਂ ਨੂੰ AAP ਦਾ ਜਵਾਬ, ਕਿਹਾ- 'ਪ੍ਰੋਗਰਾਮਾਂ ਲਈ ਅਕਾਲੀਆਂ ਤੋਂ ਪਰਮਿਟ ਨਹੀਂ ਲੈਣਾ’

ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੀ ਮੰਗਣੀ ਵਿੱਚ ਜਥੇਦਾਰ ਦੇ ਸ਼ਾਮਲ ਹੋਣ 'ਤੇ ਹੋਏ ਵਿਵਾਦ ਨੂੰ ਲੈਕੇ ਕੈਬਿਨੇਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਜਥੇਦਾਰ ਸਾਹਿਬ ਗਏ, ਤਾਂ ਬਹੁਤ ਵਧੀਆ ਕੀਤਾ, ਉਨ੍ਹਾਂ ਨੇ ਆਪਣਾ ਅਸ਼ੀਰਵਾਦ ਦਿੱਤਾ ਹੈ। ਸਮਾਜਿਕ ਦੁੱਖ-ਸੁੱਖ ਸਭ ਦੇ ਸਾਂਝੇ ਹਨ, ਜਿੱਥੇ ਜਾਣ ਲਈ ਅਕਾਲੀਆਂ ਕੋਲੋਂ ਪਰਮਿਟ ਲੈਣ ਦੀ ਲੋੜ ਨਹੀਂ ਹੈ।

Kuldeep Dhaliwal Reaction On Jathedar,Raghav Parineeti Ring Ceremony
Kuldeep Dhaliwal Reaction On Jathedar
author img

By

Published : May 15, 2023, 12:30 PM IST

ਜਥੇਦਾਰ ’ਤੇ ਸਵਾਲ ਚੁੱਕਣ ਵਾਲਿਆਂ ਨੂੰ AAP ਦਾ ਜਵਾਬ

ਅੰਮ੍ਰਿਤਸਰ: ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਬੀਤੀ 13 ਮਈ ਨੂੰ ਰਾਜ ਸਭਾ ਮੈਂਬਰ ਤੇ ਆਪ ਨੇਤਾ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪਣਾ ਦੀ ਮੰਗਣੀ ਹੋਈ। ਇਸ ਮੌਕੇ ਇਕ ਨਿੱਜੀ ਧਾਰਮਿਕ ਸਮਾਗਮ ਵੀ ਕਰਵਾਇਆ ਗਿਆ। ਜਿੱਥੇ ਇਸ ਖੁਸ਼ੀ ਦੇ ਮੌਕੇ ਸਾਰੇ ਆਪ ਨੇਤਾਵਾਂ ਨੇ ਸ਼ਮੂਲੀਅਤ ਕੀਤੀ, ਉੱਥੇ ਹੀ ਕੁਝ ਬਾਲੀਵੁੱਡ ਮਹਿਮਾਨ ਵੀ ਪਹੁੰਚੇ। ਵਿਵਾਦ ਉਦੋਂ ਸ਼ੁਰੂ ਹੋ ਗਿਆ, ਜਦੋਂ ਇਸ ਫੰਕਸ਼ਨ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੀ ਪਹੁੰਚੇ। ਇਸ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਰਸਾ ਸਿੰਘ ਵਲਟੋਹਾ ਨੇ ਉਨ੍ਹਾਂ ਉੱਤੇ ਨਿਸ਼ਾਨਾ ਸਾਧਿਆ ਜਿਸ ਦਾ ਆਮ ਆਦਮੀ ਪਾਰਟੀ ਦੇ ਨੇਤਾ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜਵਾਬ ਦਿੱਤਾ ਹੈ।

ਅਕਾਲੀਆਂ ਨੂੰ ਤਾਂ ਠੇਸਾਂ ਹੀ ਪਹੁੰਚਣੀਆਂ: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਕਾਲੀ ਦਲ ਦੇ ਨੇਤਾਵਾਂ ਨੂੰ ਤਾਂ ਹੁਣ ਕਈ ਠੇਸਾਂ ਹੀ ਪਹੁੰਚਣੀਆਂ ਹਨ, ਅਸਲ ਵਿੱਚ ਇਹ ਠੇਸ ਜਲੰਧਰ ਚੋਣ ਵਿੱਚ ਮਿਲੀ ਹਾਰ ਤੋਂ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ, ਹਰ ਧਰਮ ਲਈ ਖੁੱਲ੍ਹੇ ਹਨ। ਚਾਹੇ ਕੋਈ ਵੀ ਧਰਮ ਨਾਲ ਸਬੰਧਤ ਭਾਈਚਾਰਾ ਹੋਵੇ, ਮਾਨਵਤਾ ਲਈ ਇਹ ਦਰਵਾਜ਼ੇ ਖੁੱਲ੍ਹੇ ਹਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਡੇ ਸਿੱਖਾਂ ਦੀ ਅਗਵਾਈ ਕਰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਤਾਂ ਜਥੇਦਾਰ ਸਾਹਿਬ ਦਾ ਵੈਲਕਮ ਕਰਦਾ ਹਾਂ, ਕਿ ਉਨ੍ਹਾਂ ਨੇ ਜਾ ਕੇ ਜੋੜੀ ਨੂੰ ਅਸ਼ੀਰਵਾਦ ਦਿੱਤਾ।

ਬਾਦਲ ਸਾਹਿਬ ਦੇ ਭੋਗ ਉੱਤੇ ਹਰ ਪਾਰਟੀ ਦੇ ਨੇਤਾ ਗਏ: ਉਨ੍ਹਾਂ ਕਿਹਾ ਕਿਹਾ ਅਕਾਲੀ ਦਲ ਵੱਲੋਂ ਜਥੇਦਾਰ ਸਾਹਿਬ ਉੱਤੇ ਅਜਿਹੀ ਟਿੱਪਣੀ ਜਾਂ ਵਿਰੋਧ ਕਰਨਾ ਬੇਬੁਨਿਆਦ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਫੰਕਸ਼ਨ ਇੱਕ ਹਨ, ਸਭ ਦੇ ਦੁੱਖ-ਸੁੱਖ ਸਾਂਝੇ ਹਨ। ਅੱਗੇ ਬੋਲਦਿਆ ਉਨ੍ਹਾਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਦੇ ਭੋਗ ਉੱਤੇ ਕੌਣ ਨਹੀਂ ਗਿਆ, ਹਰ ਪਾਰਟੀ ਦੇ ਨੇਤਾ ਨੇ ਜਾ ਕੇ ਦੁੱਖ ਵੰਡਾਇਆ, ਕੋਈ ਪਾਰਟੀ ਨਹੀਂ ਰਹੀ। ਕਿਉਂ ਨਹੀਂ ਕੋਈ ਜਾਵੇਗਾ, ਸਾਡੀਆਂ ਖੁਸ਼ੀਆਂ-ਗਮੀਆਂ ਇਕ ਹਨ, ਤੇ ਹਰ ਕੋਈ ਸ਼ਮੂਲੀਅਤ ਕਰੇਗਾ। ਇਸ ਲਈ ਅਕਾਲੀਆਂ ਕੋਲੋਂ ਪਰਮਿਟ ਲੈਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਦਾ ਕੀ ਗੱਲ ਕਰਨੀ, ਉਹ ਕੋਈ ਪੌਲਿਟੀਕ ਲੀਡਰ ਨਹੀਂ ਹੈ।

  1. Patiala Big News: ਗੁਰਦੁਆਰਾ ਦੇ ਕੰਪਲੈਕਸ ਅੰਦਰ ਔਰਤ ਦਾ ਗੋਲੀਆਂ ਮਾਰ ਕੇ ਕਤਲ, ਸਰੋਵਰ ਕੋਲ ਬੈਠ ਕੇ ਸ਼ਰਾਬ ਪੀਣ ਦੇ ਇਲਜ਼ਾਮ
  2. Karnataka Politics: ਜਾਣੋ DK ਸ਼ਿਵਕੁਮਾਰ ਨੇ ਆਖਰ ਕਿਉਂ ਕਿਹਾ- "ਦਿੱਲੀ ਜਾਣ ਬਾਰੇ ਕੋਈ ਵਿਚਾਰ ਨਹੀਂ" !
  3. Rahul Gandhi Defamation Case: ਮੋਦੀ ਸਰਨੇਮ ਮਾਣਹਾਨੀ ਮਾਮਲੇ 'ਚ ਪਟਨਾ ਹਾਈਕੋਰਟ 'ਚ ਸੁਣਵਾਈ

ਨਿੱਜੀ ਫੈਸਲੇ 'ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ: ਉੱਥੇ ਹੀ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਕਿਹਾ ਕਿ ਜਥੇਦਾਰ ਦੇ ਰਾਘਵ ਚੱਢਾ ਦੀ ਮੰਗਣੀ 'ਤੇ ਜਾਣ ਬਾਰੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਿਸੇ ਦੇ ਵਿਆਹ, ਮੰਗਣੀ ਉਤੇ ਜਾਣਾ ਕਿਸੇ ਦਾ ਨਿੱਜੀ ਫੈਸਲਾ ਹੈ।

ਉਂਝ ਤਾਂ ਇਹ ਆਖਦੇ ਹਨ ਕਿ ਜਥੇਦਾਰ ਇਕ ਸੰਸਥਾ ਹੈ, ਉਨ੍ਹਾਂ ਨੂੰ ਕੋਈ ਸਵਾਲ ਨਹੀਂ ਕਰ ਸਕਦਾ। ਜੇਕਰ ਸਾਡੇ ਵਰਗਾ ਕੋਈ ਸਵਾਲ ਕਰ ਦੇਵੇ, ਤਾਂ ਇਹ ਆਖਦੇ ਹਨ ਕਿ ਇਹ ਧਰਮ ਦੇ ਖਿਲਾਫ ਹੈ। ਕਿਸੇ ਦੇ ਵਿਆਹ, ਮੰਗਣੀ ਉਤੇ ਜਾਣਾ ਕਿਸੇ ਦਾ ਨਿੱਜੀ ਫੈਸਲਾ ਹੈ। ਇਸ ਲਈ ਅਸੀਂ ਕਹਿੰਦੇ ਹਾਂ ਕਿ ਸੰਸਥਾ ਨੂੰ ਆਜ਼ਾਦ ਕਰਵਾਉਣ ਦੀ ਲੋੜ ਹੈ।

- ਰਾਜਾ ਵੜਿੰਗ, ਕਾਂਗਰਸੀ ਆਗੂ

ਕੌਮ ਦਾ ਗੁਰੂ ਰਾਖਾ- ਵਲੋਟਹਾ: ਜਥੇਦਾਰ ਵੱਲੋਂ ਰਾਘਵ ਚੱਢਾ ਦੀ ਮੰਗਣੀ 'ਤੇ ਜਾਣ ਦੀਆਂ ਵੀਡੀਉ ਤੇ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ -

ਸਤਿਕਾਰਯੋਗ ਜਥੇਦਾਰ ਸਾਹਿਬ ! ਮੇਰੇ ਵਰਗੇ ਨਿਮਾਣੇ ਸਿੱਖ ਨੂੰ ਅੱਜ ਬਹੁਤ ਠੇਸ ਪਹੁੰਚੀ ਜੇ। ਕੌਮ ਦਾ ਗੁਰੂ ਰਾਖਾ। -ਵਿਰਸਾ ਸਿੰਘ ਵਲਟੋਹਾ, ਅਕਾਲੀ ਆਗੂ

ਦਰਅਸਲ, ਬੀਤੀ 13 ਮਈ, ਸ਼ਨੀਵਾਰ ਨੂੰ ਰਾਘਵ ਚੱਢਾ ਅਤੇ ਪਰੀਣਿਤੀ ਚੋਪੜਾ ਦੀ ਮੰਗਣੀ ਹੋਈ ਹੈ। ਇਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸ਼ਾਮਲ ਹੋਣ ਉੱਤੇ ਕਈ ਨੇਤਾਵਾਂ ਨੇ ਸਵਾਲ ਚੁੱਕੇ। ਇਸ ਦੇ ਨਾਲ ਹੀਂ, ਹੁਣ ਕਪੂਰਥਲਾ ਹਾਊਸ ਵਿੱਚ ਪ੍ਰਾਈਵੇਟ ਪ੍ਰੋਗਰਾਮ ਕਰਵਾਉਣ ਉੱਤੇ ਵੀ ਵਿਰਸਾ ਸਿੰਘ ਵਲਟੋਹਾ ਨੇ ਸਵਾਲ ਚੁੱਕੇ ਹਨ। ਉਨ੍ਹਾਂ ਸੋਸ਼ਲ ਮੀਡੀਆਂ ਉੱਤੇ ਲਿਖਿਆ ਕਿ ਕਪੂਰਥਲਾ ਹਾਊਸ ਦੀ ਕਦੇ ਪ੍ਰਾਈਵੇਟ ਬੁਕਿੰਗ ਨਹੀਂ ਹੋਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.