ਮੁੱਖਵਾਕ
ਵਿਆਖਿਆ :
ਹੇ ਭਾਈ, ਜਿਵੇਂ ਰਾਜ ਦੇ ਕੰਮਾਂ ਵਿੱਚ ਰਾਜਾ ਰੁਝਿਆ ਰਹਿੰਦਾ ਹੈ, ਜਿਵੇਂ ਮਾਣ ਵਧਾਉਣ ਵਾਲੇ ਕੰਮਾਂ ਵਿਚ ਆਦਰ ਮਾਨ ਦਾ ਭੁੱਖਾ ਮਨੁੱਖ ਪਰਚਿਆ ਰਹਿੰਦਾ ਹੈ। ਜਿਵੇਂ, ਲਾਲਚੀ ਮਨੁੱਖ ਲਾਲਚ ਵਧਾਉਣ ਵਾਲੇ ਕੰਮਾਂ ਵਿੱਚ ਫੱਸਿਆ ਰਹਿੰਦਾ ਹੈ। ਉਵੇਂ ਆਤਮਿਕ ਜੀਵਨ ਦੀ ਸੂਝ ਵਾਲਾ ਮਨੁੱਖ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਮਸਤ ਰਹਿੰਦਾ ਹੈ।।੧।
ਪਰਮਾਤਮਾ ਦੇ ਭਗਤ ਨੂੰ ਇਹੀ ਸੇਵਾ ਚੰਗੀ ਲੱਗਦੀ ਹੈ। ਭਗਤ ਪਰਮਾਤਮਾ ਨੂੰ ਅੰਗ-ਸੰਗ ਵੇਖ ਕੇ, ਤੇ, ਗੁਰੂ ਦੀ ਸੇਵਾ ਕਰਕੇ ਪ੍ਰਮਾਤਮਾ ਦੀ ਸਿਫ਼ਤਿ-ਸਾਲਾਹ ਵਿੱਚ ਹੀ ਪ੍ਰਸੰਨ ਰਹਿੰਦਾ ਹੈ। ਰਹਾਉ।
ਹੇ ਭਾਈ, ਨਸ਼ਿਆਂ ਦਾ ਆਦੀ ਮਨੁੱਖ ਨਸ਼ਿਆਂ ਨਾਲ ਚੰਬੜਿਆ ਰਹਿੰਦਾ ਹੈ। ਜ਼ਮੀਨ ਦੇ ਮਾਲਕਾਂ ਨੂੰ ਜ਼ਮੀਨ ਪਿਆਰੀ ਲੱਗਦੀ ਹੈ। ਬੱਚਾ ਦੁੱਧ ਨਾਲ ਪਰਚਿਆ ਰਹਿੰਦਾ ਹੈ। ਇਸੇ ਤਰ੍ਹਾਂ ਸੰਤ ਜਨ ਪਰਮਾਤਮਾ ਨਾਲ ਪਿਆਰ ਕਰਦੇ ਹਨ।੨।
ਹੇ ਭਾਈ, ਵਿਦਵਾਨ ਮਨੁੱਖ ਵਿੱਦਿਆ ਪੜ੍ਹਨ ਪੜਾਉਣ ਵਿੱਚ ਖ਼ੁਸ਼ ਰਹਿੰਦਾ ਹੈ। ਅੱਖਾਂ ਪਦਾਰਥ ਵੇਖ ਕੇ ਸੁੱਖ ਮਾਣਦੀਆਂ ਹਨ। ਹੇ ਭਾਈ, ਜਿਵੇਂ ਜੀਭ ਸੁਆਦਲੇ ਪਦਾਰਥਾਂ ਦੇ ਸੁਆਦ ਲੈਣ ਵਿੱਚ ਖ਼ੁਸ਼ ਰਹਿੰਦੀ ਹੈ, ਉਵੇਂ ਹੀ, ਪ੍ਰਭੂ ਦੇ ਭਗਤ ਪ੍ਰਭੂ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਉਂਦੇ ਹਨ ।੩।
ਹੇ ਭਾਈ, ਸਾਰੇ ਸਰੀਰਾਂ ਦਾ ਮਾਲਕ ਪ੍ਰਭੂ ਜਿਹੋ ਜਿਹੀ ਕਿਸੇ ਜੀਵ ਦੀ ਲਾਲਸਾ ਹੋਵੇ, ਉਹੋ ਜਿਹੀ ਹੀ ਪੂਰੀ ਕਰਨ ਵਾਲਾ ਹੈ। ਹੇ ਨਾਨਕ, ਜਿਸ ਮਨੁੱਖ ਨੂੰ ਪਰਮਾਤਮਾ ਦੇ ਦਰਸ਼ਨ ਦੀ ਪਿਆਸ ਲੱਗਦੀ ਹੈ। ਉਸ ਮਨੁੱਖ ਨੂੰ ਦਿਲ ਦੀ ਜਾਣਨ ਵਾਲਾ ਪਰਮਾਤਮਾ ਆਪ ਆ ਮਿਲਦਾ ਹੈ।
ਇਹ ਵੀ ਪੜ੍ਹੋ: DAILY HOROSCOPE IN PUNJABI : ਜਾਣੋ ਕੀ ਕਹਿੰਦੇ ਹਨ ਤੁਹਾਡੀ ਰਾਸੀ ਦੇ ਸਿਤਾਰੇ, ਕਿਵੇਂ ਰਹੇਗਾ ਤੁਹਾਡਾ ਦਿਨ