ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਂਤੀ ਦੀ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਕਸਬਾ ਰਈਆ ਵਿੱਚ ਇਕ ਨੌਜਵਾਨ ਵੱਲੋਂ ਕਥਿਤ ਰੂਪ ਵਿਚ ਤੇਜ਼ਧਾਰ ਹਥਿਆਰ ਨਾਲ ਵਾਰ ਕਰਦੇ ਹੋਏ ਆਪਣੇ ਮਾਸੜ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨਰਿੰਦਰ ਸਿੰਘ ਪੇਸ਼ੇ ਵਜ਼ੋ ਲੋਕਾਂ ਨੂੰ ਕਾਰ ਚਲਾਉਣੀ ਸਿਖਾਉਣ ਦਾ ਕੰਮ ਕਰਦਾ ਸੀ।ਅੱਜ ਸਵੇਰੇ ਉਸ ਨੂੰ ਉਸਦੀ ਸਾਲੀ ਦੇ ਮੁੰਡੇ ਨੇ ਕਤਲ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਕਿਹਾ ਜਾ ਰਿਹਾ ਹੈ ਕਿ ਇਹ ਕੋਈ ਆਪਸੀ ਘਰੇਲੂ ਝਗੜੇ ਕਾਰਨ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।
ਘਟਨਾ ਸੀਸੀਟੀਵੀ 'ਚ ਕੈਦ: ਉਕਤ ਕਤਲ ਵਾਲੀ ਘਟਨਾ ਦੀਆਂ ਤਸਵੀਰਾਂ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈਆਂ ਹਨ। ਜਿੱਥੇ ਸਾਫ ਰੂਪ ਵਿਚ ਕਥਿਤ ਮੁਲਜ਼ਮ ਆਪਣੇ ਹੀ ਮਾਸੜ ਨਰਿੰਦਰ ਸਿੰਘ ਉਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਦਾ ਨਜ਼ਰ ਆ ਰਿਹਾ ਹੈ।
ਬੁਰੀ ਤਰ੍ਹਾਂ ਜ਼ਖ਼ਮੀ ਨਰਿੰਦਰ ਸਿੰਘ ਦੀ ਮੌਤ: ਘਟਨਾ ਦੌਰਾਨ ਚੀਖ ਪੁਕਾਰ ਸੁਣ ਕੇ ਨਜਦੀਕੀ ਲੋਕ ਭੱਜ ਕਿ ਘਰ ਪੁੱਜੇ ਅਤੇ ਇਸੇ ਦੌਰਾਨ ਲੋਕਾਂ ਵੱਲੋਂ ਗੰਭੀਰ ਜਖ਼ਮੀ ਹਾਲਤ ਵਿੱਚ ਰਈਆ ਨਿਵਾਸੀ ਨਰਿੰਦਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਜਖਮਾਂ ਦੀ ਤਾਬ ਨਾ ਝੱਲਦਆਂ ਨਰਿੰਦਰ ਸਿੰਘ ਨੇ ਦਮ ਤੋੜ ਦਿੱਤਾ।
ਪੇਟ ਤੇ ਸਿਰ ਉੱਤੇ ਚਾਰ ਪੰਜ ਵਾਰ: ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਿਆਸ ਅਧੀਨ ਪੈਂਦੀ ਪੁਲਿਸ ਚੌਂਕੀ ਰਈਆ ਦੇ ਇੰਚਾਰਜ ਸਬ ਇੰਸਪੈਕਟਰ ਰਘਬੀਰ ਸਿੰਘ ਨੇ ਦਸਿਆ ਕਿ ਪੁਲਿਸ ਵੱਲੋਂ ਮੌਕੇ ਤੇ ਪੁੱਜ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਵੇਰੇ ਉਸਦੀ ਸਾਲੀ ਦਾ ਲੜਕਾ ਜਿਸਦਾ ਨਾਮ ਗੁਰਪ੍ਰੀਤ ਸਿੰਘ ਉਰਫ ਗੋਪੀ ਹੈ ਉਸ ਨੇ ਘਰ ਦਾ ਦਰਵਾਜਾ ਖੜਕਾਇਆ ਜਦੋਂ ਨਰਿੰਦਰ ਸਿੰਘ ਅਪਣੇ ਘਰ ਦਾ ਦਰਵਾਜਾ ਖੋਲ੍ਹਿਆ ਤਾਂ ਗੋਪੀ ਨੂੰ ਅੰਦਰ ਆਉਣ ਲਈ ਕਿਹਾ ਜਦੋਂ ਗੋਪੀ ਘਰ ਦੇ ਅੰਦਰ ਦਾਖ਼ਲ ਹੋਈਆ ਤਾਂ ਉਸ ਨੇ ਤੇਜ਼ਧਾਰ ਛੁਰੀ ਦੇ ਨਾਲ ਨਰਿੰਦਰ ਦੇ ਪੇਟ ਤੇ ਸਿਰ ਉੱਤੇ ਚਾਰ ਪੰਜ ਵਾਰ ਕੀਤੇ ਜਿਸਦੇ ਚਲਦੇ ਨਰਿੰਦਰ ਸਿੰਘ ਹੇਠਾਂ ਡਿੱਗ ਪਿਆ ਤੇ ਆਵਾਜ਼ ਸੁਣ ਕੇ ਨਰਿੰਦਰ ਸਿੰਘ ਦੀ ਪਤਨੀ ਅੰਦਰੋਂ ਬਾਹਰ ਆਈ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਆਂਡ ਗੁਆਂਢ ਦੇ ਲੋਕ ਇਕੱਠੇ ਹੋ ਗਏ।
ਜਲਦ ਹੀ ਮੁਲਜ਼ਮ ਹੋਵੇਗਾ ਕਾਬੂ: ਉਨ੍ਹਾਂ ਕਿਹਾ ਲਾਸ਼ ਨੂੰ ਕਬਜ਼ੇ ਵਿਚ ਲੈਕੇ ਕੱਲ ਇਸਦਾ ਪੋਸਟਮਾਰਟਮ ਕਰਵਾਈਆ ਜਾਵੇਂਗਾ ਉਨ੍ਹਾ ਕਿਹਾ ਕਿ ਅਸੀਂ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੋਸ਼ੀ ਪਿੰਡ ਗੱਗੜਭਾਣੇ ਦਾ ਰਿਹਣ ਵਾਲਾ ਹੈ ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ:- ਸੇਬਾਂ ਦੀਆਂ ਪੇਟੀਆਂ ਚੁੱਕਣ ਵਾਲੇ ਲੋਕਾਂ 'ਤੇ FIR ਦਰਜ, ਸਨਾਖ਼ਤ ਜਾਰੀ