ETV Bharat / state

ਨਸ਼ੇ 'ਚ ਗਲਤਾਨ ਹੋਏ ਨੌਜਵਾਨ ਨੇ ਮਦਦ ਦੀ ਲਾਈ ਗੁਹਾਰ, ਸਮਾਜ ਸੇਵੀ ਨੇ ਮਦਦ ਦਾ ਦਿੱਤਾ ਭਰੋਸਾ

author img

By

Published : Dec 17, 2022, 10:19 AM IST

ਅੰਮ੍ਰਿਤਸਰ ਦੇ ਛੇਹਰਾਟਾ ਇਲਾਕੇ (Chehrata area of Amritsar) ਵਿੱਚ ਨਸ਼ੇ ਅੰਦਰ ਗਲਤਾਨ ਹੋਏ ਇੱਕ ਨੌਜਵਾਨ ਦੀ ਜ਼ਿੰਦਗੀ ਨੂੰ ਸੁਧਾਰਨ ਲਈ ਸਮਾਜ ਸੇਵੀ ਸਰਬਜੀਤ ਸਿੰਘ ਹੇਰੀ (Social worker Sarabjit Singh Harry) ਨੇ ਬੀੜਾ ਚੁੱਕਿਆ ਹੈ। ਨਸ਼ੇ ਵਿੱਚ ਗਲਤਾਨ ਹੋਏ ਨੌਜਵਾਨ (Youth who made a mistake in drugs) ਦਾ ਕਹਿਣਾ ਹੈ ਕਿ ਨਸ਼ੇ ਕਾਰਣ ਉਸ ਦਾ ਮਕਾਨ ਤੱਕ ਵਿਕ ਗਿਆ, ਪਰ ਹੁਣ ਉਹ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਆ ਕੇ ਚੰਗਾ ਜੀਵਨ ਬਤੀਤ ਕਰਨਾ ਚਾਹੁੰਦਾ ਹੈ।

A young drug addict in Amritsars Chheharta pleaded for help
ਨਸ਼ੇ 'ਚ ਗਲਤਾਨ ਹੋਏ ਨੌਜਵਾਨ ਨੇ ਮਦਦ ਦੀ ਲਾਈ ਗੁਹਾਰ, ਸਮਾਜ ਸੇਵੀ ਨੇ ਮਦਦ ਦਾ ਦਿੱਤਾ ਭਰੋਸਾ

ਨਸ਼ੇ 'ਚ ਗਲਤਾਨ ਹੋਏ ਨੌਜਵਾਨ ਨੇ ਮਦਦ ਦੀ ਲਾਈ ਗੁਹਾਰ, ਸਮਾਜ ਸੇਵੀ ਨੇ ਮਦਦ ਦਾ ਦਿੱਤਾ ਭਰੋਸਾ

ਅੰਮ੍ਰਿਤਸਰ:
ਛੇਹਰਟਾ ਇਲਾਕੇ ਦੇ ਇੱਕ ਨੌਜਵਾਨ (Chehrata area of Amritsar) ਨੇ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਆਉਣ ਲਈ ਖੁੱਦ ਆਵਾਜ਼ ਬੁਲੰਦ ਕੀਤੀ ਹੈ। ਦੱਸ ਦਈਏ ਕਿ ਨਸ਼ਾ ਛੱਡਣ ਦੀ ਇੱਛਾ ਲੈਕੇ ਸਮਾਜ ਸੇਵੀ ਸਰਬਜੀਤ ਸਿੰਘ ਹੈਰੀ (Social worker Sarabjit Singh Harry) ਕੋਲ ਪਹੁੰਚੇ ਨੌਜਵਾਨ ਨੇ ਕਿਹਾ ਕਿ ਨਸ਼ੇ ਕਾਰਨ ਉਸ ਦਾ ਕੰਮਕਾਰ ਤਾਂ ਉੱਜੜ ਹੀ ਚੁੱਕਾ ਹੈ ਅਤੇ ਹੁਣ ਉਸ ਦੇ ਮਕਾਨ ਸਮੇਤ ਵਾਹਨ ਵੀ ਵਿਕ ਚੁੱਕੇ ਹਨ।

ਫੱਲ ਵੇਚ ਕੇ ਘਰ ਦਾ ਗੁਜ਼ਾਰਾ: ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਪਹਿਲਾਂ ਫੱਲ ਵੇਚ ਕੇ ਘਰ ਦਾ ਗੁਜ਼ਾਰਾ ਕਰਦਾ ਸੀ, ਪਰ ਨਸ਼ੇ ਦੀ ਅਜਿਹੀ ਆਦਤ ਪਈ ਕਿ ਉਸ ਦਾ ਮਕਾਨ ਅਤੇ ਦੋ ਬੁਲਟ ਮੋਟਰਸਾਇਕਲ ਤੱਕ ਵਿਕ ਗਏ (The house and bullet motorcycles were sold) ਅਤੇ ਫਿਰ ਘਰ ਦਾ ਸਾਰਾ ਸਮਾਨ ਵਿਕ ਗਿਆ। ਉਸ ਨੇ ਕਿਹਾ ਹੁਣ ਪਰਿਵਾਰ ਰੋਟੀ ਪਾਣੀ ਤੋਂ ਵੀ ਆਵਾਜ਼ਾਰ ਹੈ। ਨੌਜਵਾਨ ਨੇ ਕਿਹਾ ਕਿ ਨਸ਼ਾ ਕਰਨ ਜੋਗੇ ਪੈਸੇ ਨਹੀ ਅਤੇ ਨਸ਼ੇ ਤੋਂ ਬਿੰਨ੍ਹਾਂ ਕੋਈ ਕੰਮ ਨਹੀਂ ਹੁੰਦਾ ਅਤੇ ਇਸੇ ਕਾਰਣ ਭੁੱਖਾ ਪਿਆਸਾ ਨਸ਼ੇ ਲਈ ਓਵਰ ਬ੍ਰਿੱਜ ਉੱਤੇ ਪਹੁੰਚਿਆ ਸੀ ਅਤੇ ਮੀਡੀਆ ਦੇ ਕੈਮਰੇ ਵਿੱਚ ਕੈਦ ਹੋ ਗਿਆ।

ਸਮਾਜ ਸੇਵੀ ਦੀ ਭੂਮਿਕਾ: ਸਮਾਜ ਸੇਵਕ ਸਰਬਜੀਤ ਸਿੰਘ ਹੈਰੀ ਨੇ ਦੱਸਿਆ ਕਿ ਛੇਹਰਟਾ ਵਿਚ ਨਸ਼ੇ ਦਾ ਬੋਲਬਾਲਾ (Drug addiction is rampant in Cheharta) ਹੈ ਪੁਲਿਸ ਅਤੈ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਹੈ ਅਤੇ ਆਏ ਦਿਨ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ। ਛੇਹਰਟਾ ਦੇ ਓਵਰ ਬ੍ਰਿਜ ਉੱਤੇ ਇਹ ਨਸ਼ੇੜੀ ਆਮ ਦਿਖ ਜਾਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਕੌਸ਼ਿਸ਼ ਹੁੰਦੀ ਹੈ ਕਿ ਨਸ਼ਿਆਂ ਨੂੰ ਕਰਨ ਤੋਂ ਨੌਜਵਾਨਾਂ ਨੂੰ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਇਸ ਪੀੜਤ ਨੌਜਵਾਨ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ ਇਸ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਿਆ ਜਾਵੇਗਾ।

ਇਹ ਵੀ ਪੜ੍ਹੋ:ਖ਼ਬਰ ਦਾ ਅਸਰ ! ਲੁੱਟ ਦਾ ਸ਼ਿਕਾਰ ਹੋਏ ਵਿਦੇਸ਼ੀ ਨੌਜਵਾਨ ਦਾ ਮੋਬਾਇਲ ਬਰਾਮਦ, ਨੌਜਵਾਨ ਨੇ ਪੁਲਿਸ ਦਾ ਕੀਤਾ ਧੰਨਵਾਦ

ਸਰਕਾਰ ਨੂੰ ਅਪੀਲ:
ਸਮਾਜ ਸੇਵੀ ਨੌਜਵਾਨ ਨੇ ਪੰਜਾਬ ਸਰਕਾਰ ਨੂੰ ਅਪੀਲ (Appeal to Punjab Govt) ਕਰਦਿਆਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਵੱਡੇ ਪੱਧਰ ਉੱਤੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਲੋੜ ਹੈ। ਨਾਲ ਹੀ, ਉਨ੍ਹਾਂ ਭਟਕੇ ਹੋਏ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਨਸ਼ੇ ਦੀ ਦਲਦਲ ਤੋਂ ਬਾਹਰ ਨਿਕਲਣਾ ਚਾਹੁੰਦਾ ਹੈ, ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.