ਅੰਮ੍ਰਿਤਸਰ: ਅੰਮ੍ਰਿਤਸਰ ਪਾਸ ਏਰੀਆ ਰਣਜੀਤ ਐਵੀਨਿਊ ਵਿਖੇ ਅੱਜ ਮੰਗਲਵਾਰ ਸ਼ਾਮ ਨੂੰ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਰਣਜੀਤ ਐਵੀਨਿਊ ਸੀ ਬਲਾਕ ਵਿੱਚ ਇਕ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ਉੱਤੇ ਪੁੱਜੀ ਅਤੇ ਜਾਂਚ ਸੁਰੂ ਕਰ ਦਿੱਤੀ ਹੈ ਅਤੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। A woman was murdered in Amritsar Ranjit Avenue
ਔਰਤ ਦੇ ਗਲੇ ਉੱਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ, ਪੁਲਿਸ ਅਧਿਕਾਰੀ:- ਇਸ ਮੌਕੇ ਥਾਣਾ ਰਣਜੀਤ ਐਵੇਨਿਊ ਦੇ ਪੁਲਿਸ ਅਧਿਕਾਰੀ ਜਸਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਕਿ ਰਣਜੀਤ ਐਵੀਨਿਊ ਸੀ ਬਲਾਕ ਵਿੱਚ ਇਕ ਔਰਤ ਦਾ ਕਤਲ ਹੋਈਆ ਹੈ, ਅਸੀਂ ਮੌਕੇ ਉੱਤੇ ਪੁੱਜੇ ਅਤੇ ਵੇਖੀਆ ਕਿ ਇਸ ਔਰਤ ਦੇ ਗਲੇ ਉੱਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਵੇਖੇ ਗਏ ਹਨ।
ਕਤਲ ਲੁੱਟ ਦੀ ਨੀਅਤ ਨਾਲ ਕੀਤਾ ਗਿਆ ਲੱਗਦਾ, ਪੁਲਿਸ ਅਧਿਕਾਰੀ:- ਇਸ ਦੌਰਾਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਕਤਲ ਲੁੱਟ ਦੀ ਨੀਅਤ ਨਾਲ ਕੀਤਾ ਗਿਆ ਲੱਗਦਾ ਹੈ, ਘਰ ਵਿਚ ਮਾਂ ਪੁੱਤਰ ਰਹਿੰਦੇ ਸਨ ਅਤੇ ਘਰ ਦੀ ਉੱਪਰਲੀ ਛੱਤ ਕਿਰਾਏ ਲਈ ਦਿੱਤੀ ਹੋਈ ਸੀ, ਜਿਸ ਵਿੱਚ 4 ਦੇ ਕਰੀਬ ਲੜਕੇ ਰਹਿੰਦੇ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸਦੇ ਲੜਕੇ ਵਿਸ਼ਾਲ ਨੇ ਕਿਹਾ ਕਿ ਮੇਰਾ ਲਾਕਰ ਟੁੱਟਿਆ ਹੋਇਆ ਹੈ, ਬਾਕੀ ਚੈੱਕ ਕਰਕੇ ਪਤਾ ਲੱਗੇਗਾ ਕਿ ਚੋਰੀ ਹੋਈਆ ਹੈ। ਅਸੀ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਤਾਂ ਜੋ ਆਰੋਪੀਆਂ ਦਾ ਪਤਾ ਲੱਗ ਸਕੇ।
ਇਹ ਵੀ ਪੜੋ:- IED ਲਗਾਉਣ ਵਾਲੇ ਮੁਲਜ਼ਮ ਨੂੰ CIA ਨੇ ਲੁਧਿਆਣਾ ਕੋਰਟ 'ਚ ਕੀਤਾ ਪੇਸ਼, ਮਿਲਿਆ ਰਿਮਾਂਡ