ETV Bharat / state

ਜੰਮੂ ਤੋਂ ਲਿਆ ਕੇ ਪੰਜਾਬ 'ਚ ਨਸ਼ਾ ਵੇਚਣ ਵਾਲਾ ਗਿਰੋਹ ਕਾਬੂ, 22 ਲੱਖ ਵੀ ਬਰਾਮਦ - drug suppliers arrested

ਅੰਮ੍ਰਿਤਸਰ ਦੀ ਵੇਰਕਾ ਪੁਲਿਸ ਨੇ ਨਾਕਾਬੰਦੀ ਕਰ ਕੇ 5 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਕੋਲੋਂ 22 ਲੱਖ 50 ਹਜ਼ਾਰ ਅਤੇ 2 ਗੱਡੀਆਂ ਬਰਾਮਦ ਕੀਤੀਆਂ ਹਨ।

ਜੰਮੂ ਤੋਂ ਲਿਆ ਕੇ ਪੰਜਾਬ 'ਚ ਨਸ਼ਾ ਵੇਚਣ ਵਾਲਾ ਗਿਰੋਹ ਕਾਬੂ, 22 ਲੱਖ ਵੀ ਬਰਾਮਦ

author img

By

Published : Aug 13, 2020, 3:57 AM IST

ਅੰਮ੍ਰਿਤਸਰ: ਜ਼ਿਲ੍ਹਾ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਸਖ਼ਤ ਕਰ ਦਿੱਤੀ ਹੈ। ਵੇਰਕਾ ਪੁਲਿਸ ਨੇ 5 ਨਸ਼ਾ ਤਸਕਰਾਂ ਤੋਂ ਚੋਰੀ ਦੀਆਂ ਗੱਡੀਆਂ ਅਤੇ 22 ਲੱਖ ਪੰਜਾਹ ਰੁਪਏ ਜ਼ਬਤ ਕੀਤੇ ਗਏ ਹਨ। ਜਾਂਚ ਅਧਿਕਾਰੀ ਨਿਸ਼ਾਨ ਸਿੰਘ ਨੇ ਦੱਸਿਆ ਕਿ ਫੜੇ ਗਏ ਨੌਜਵਾਨ ਜੰਮੂ-ਕਸ਼ਮੀਰ ਤੋਂ ਨਸ਼ੀਲੇ ਪਦਾਰਥਾਂ ਲਿਆਉਂਦੇ ਸਨ ਅਤੇ ਅੱਗੇ ਸਪਲਾਈ ਕਰਦੇ ਸਨ।

ਜੰਮੂ ਤੋਂ ਲਿਆ ਕੇ ਪੰਜਾਬ 'ਚ ਨਸ਼ਾ ਵੇਚਣ ਵਾਲਾ ਗਿਰੋਹ ਕਾਬੂ, 22 ਲੱਖ ਵੀ ਬਰਾਮਦ

ਉਨ੍ਹਾਂ ਦੱਸਿਆ ਕਿ ਸਾਨੂੰ 10 ਅਗਸਤ ਨੂੰ ਗੁਪਤ ਸੂਚਨਾ ਮਿਲੀ ਅਤੇ ਉਸੇ ਦੇ ਆਧਾਰ ਉੱਤੇ ਕਾਰਵਾਈ ਕੀਤੀ ਹੈ, ਜੋ ਕਿ ਜੰਮੂ-ਕਸ਼ਮੀਰ ਤੋਂ ਨਸ਼ੀਲੇ ਪਦਾਰਥਾਂ ਨੂੰ ਅੰਮ੍ਰਿਤਸਰ ਅਤੇ ਹੋਰ ਕਈ ਥਾਵਾਂ ਉੱਤੇ ਸਪਲਾਈ ਕਰਦੇ ਹਨ।

ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਅਸੀਂ ਨਾਕਾਬੰਦੀ ਦੌਰਾਨ ਇਨ੍ਹਾਂ ਲੋਕਾਂ ਨੂੰ ਟਰੱਕ ਵਿੱਚ ਫੜਿਆ ਹੈ, ਜਿਨ੍ਹਾਂ ਕੋਲੋਂ ਮੌਕੇ ਉੱਤੇ 22 ਲੱਖ 50 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਸਨ। ਇਨ੍ਹਾਂ ਲੋਕਾਂ ਕੋਲੋਂ ਇੰਡੀਗੋ ਅਤੇ ਵੈਗਾਣਆਰ ਗੱਡੀ ਵੀ ਕਾਬੂ ਕੀਤੀ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਨੇ ਇੱਕ ਡਰਾਇਵਰ ਨੂੰ ਲਾਲਚ ਦੇ ਕੇ ਆਪਣੇ ਨਾਲ ਜੋੜ ਲਿਆ ਸੀ, ਜਿਸ ਨੂੰ ਕਿ ਇਹ 20 ਹਜ਼ਾਰ ਰੁਪਏ ਪ੍ਰਤੀ ਗੇੜਾ ਦਿੰਦੇ ਸਨ। ਇਨ੍ਹਾਂ ਦਾ 14 ਤਰੀਕ ਤੱਕ ਰਿਮਾਂਡ ਹਾਸਿਲ ਕੀਤਾ ਹੈ, ਇਸ ਤੋਂ ਪਹਿਲਾਂ ਵੀ ਉਹ ਜੰਮੂ-ਕਸ਼ਮੀਰ ਤੋਂ ਨਸ਼ਾ ਲੈਣ ਜਾਂਦੇ ਸਨ, ਜਿਸ ਕਾਰਨ ਇਹ ਲੋਕ ਨਸ਼ਾ ਲਿਆਉਂਦੇ ਸਨ, ਉਨ੍ਹਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.