ETV Bharat / state

ਅੰਮ੍ਰਿਤਸਰ 'ਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ - Chheharta Bazaar

ਅੰਮ੍ਰਿਤਸਰ ਦੇ ਛੇਹਰਟਾ ਬਜ਼ਾਰ ਵਿਖੇ ਰੇਲਵੇ ਫਾਟਕ ਦੇ ਨਾਲ ਸਥਿਤ ਸ਼ਿਵ ਮੰਦਰ ਦੇ ਬਾਹਰ ਲੱਗੇ ਕੂੜੇ ਦੇ ਢੇਰ ਵਿੱਚ 3 ਗੁਟਕਾ ਸਾਹਿਬ ਪਏ ਮਿਲੇ ਹਨ।

ਅੰਮ੍ਰਿਤਸਰ 'ਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ

author img

By

Published : Sep 2, 2020, 5:35 PM IST

ਅੰਮ੍ਰਿਤਸਰ: ਛੇਹਰਟਾ ਬਜ਼ਾਰ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦੁਆਰਾ ਛੇਹਰਟਾ ਸਾਹਿਬ ਦੇ ਮੈਨੇਜਰ ਲਾਲ ਸਿੰਘ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰ੍ਹਾਂ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਕੀ ਉਨ੍ਹਾਂ ਨੂੰ ਸਾਢੇ ਅੱਠ ਵਜੇ ਦੇ ਕਰੀਬ ਸੇਵਾਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਰੇਲਵੇ ਫਾਟਕ ਦੇ ਨਾਲ ਸਥਿਤ ਸ਼ਿਵ ਮੰਦਰ ਦੇ ਬਾਹਰ ਲੱਗੇ ਕੂੜੇ ਦੇ ਢੇਰ ਵਿੱਚ 3 ਗੁਟਕਾ ਸਾਹਿਬ ਪਏ ਹੋਏ ਹਨ।

ਅੰਮ੍ਰਿਤਸਰ 'ਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ

ਗੁਟਕਾ ਸਾਹਿਬ ਦੀ ਬੇਅਦਬੀ ਦੀ ਖ਼ਬਰ ਸੁਣਦੇ ਹੀ ਮੈਨੇਜਰ ਲਾਲ ਸਿੰਘ ਆਪਣੀ ਟੀਮ ਸਮੇਤ ਉਕਤ ਸਥਾਨ 'ਤੇ ਪਹੁੰਚੇ ਅਤੇ ਉੱਥੇ ਜਾ ਕੇ ਹੋਰ ਭਾਲ ਕਰਨ 'ਤੇ ਉੱਥੋਂ ਪੰਜ ਗੁਟਕਾ ਸਾਹਿਬ ਹੋਰ ਮਿਲੇ। ਭਾਵ ਕੁੱਲ ਅੱਠ ਗੁਟਕਾ ਸਾਹਿਬ ਉਸ ਜਗ੍ਹਾ 'ਤੇ ਪਏ ਹੋਏ ਸਨ। ਇਸ ਬਾਰੇ ਤੁਰੰਤ ਸ਼੍ਰੋਮਣੀ ਕਮੇਟੀ ਦੇ ਉਚ ਅਧਿਕਾਰੀਆਂ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ।

ਤੁਰੰਤ ਹਰਕਤ ਵਿੱਚ ਆਉਂਦਿਆਂ ਏਸੀਪੀ ਪੱਛਮੀ ਦੇਵ ਦੱਤ ਸ਼ਰਮਾ ਅਤੇ ਸਬੰਧਤ ਪੁਲਿਸ ਘਟਨਾ ਸਥਾਨ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਮੈਨੇਜਰ ਲਾਲ ਸਿੰਘ ਨੇ ਪੂਰੇ ਸਤਿਕਾਰ ਦੇ ਨਾਲ ਗੁਟਕਾ ਸਾਹਿਬ ਨੂੰ ਸੰਭਾਲ ਕੇ ਏਸੀਪੀ ਦੇਵਦਤ ਸ਼ਰਮਾ ਹਵਾਲੇ ਕਰ ਦਿੱਤਾ। ਮੈਨੇਜਰ ਲਾਲ ਸਿੰਘ ਨੇ ਦੱਸਿਆ ਕਿ ਕੂੜੇ ਦੇ ਢੇਰ ਵਿੱਚ ਹਿੰਦੂ ਧਰਮ ਨਾਲ ਜੁੜੀ ਹੋਰ ਵੀ ਕਾਫ਼ੀ ਧਾਰਮਿਕ ਸਮੱਗਰੀ ਵੇਖੀ ਗਈ ਜੋ ਕਿ ਏਸੀਪੀ ਦੇ ਹਵਾਲੇ ਕਰ ਦਿੱਤੀ ਗਈ ਹੈ।

ਥਾਣਾ ਛੇਹਰਟਾ ਦੇ ਜਾਂਚ ਅਧਿਕਾਰੀ ਤੇ ਏਸੀਪੀ ਦੇਵ ਦੱਤ ਸ਼ਰਮਾ ਨਾਲ ਬੇਅਦਬੀ ਦੇ ਸੰਬੰਧ ਵਿੱਚ ਗੱਲ ਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਮੀਡੀਆ ਨੂੰ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਮੀਡੀਆ ਦੇ ਸਵਾਲਾਂ ਤੋਂ ਭਜਦੇ ਨਜ਼ਰ ਆਏ।

ETV Bharat Logo

Copyright © 2025 Ushodaya Enterprises Pvt. Ltd., All Rights Reserved.