ਅੰਮ੍ਰਿਤਸਰ: ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਇੰਟਰਨੈੱਟ ਤੇ ਮੋਬਾਈਲਾਂ ਦੇ ਵਿਚ ਏਨੇ ਖੁੱਭ ਚੁੱਕੀ ਹੈ ਕਿ ਉਹ ਹੁਣ ਪੁਸਤਕਾਂ ਨਹੀਂ ਪੜ੍ਹਦੀ ਅਤੇ ਦੇਸ਼ ਦੀ ਆਜ਼ਾਦੀ ਦੇ 75 ਵੇਂ ਮਹਾਂ ਉਤਸਵ 'ਤੇੇ ਨੌਜਵਾਨ ਪੀੜ੍ਹੀ ਨੂੰ ਪੁਸਤਕਾਂ ਨਾਲ ਦੁਬਾਰਾ ਜੋੜਨ ਲਈ ਨੈਸ਼ਨਲ ਬੁੱਕ ਟਰੱਸਟ ਆਫ਼ ਇੰਡੀਆ ਦੇ ਸਹਿਯੋਗ ਨਾਲ ਖ਼ਾਲਸਾ ਕਾਲਜ ਵਿਖੇ 5 ਤੋਂ 13 ਤੱਕ 9 ਦਿਨ ਦਾ ਪੁਸਤਕ ਮੇਲਾ ਲਗਾਇਆ ਜਾ ਰਿਹਾ ਹੈ।
ਇਸ ਪੁਸਤਕ ਮੇਲੇ ਵਿੱਚ ਪੰਜਾਬ ਦੇ ਵੱਖ-ਵੱਖ ਸਾਹਿਤਕਾਰਾਂ ਦੀਆਂ ਪੁਸਤਕਾਂ ਮਿਲਦੀਆਂ ਹਨ। ਤਾਂ ਜੋ ਨੌਜਵਾਨ ਪੀੜ੍ਹੀ ਇਨ੍ਹਾਂ ਪੁਸਤਕਾਂ ਨੂੰ ਪੜ੍ਹ ਕੇ ਆਪਣੀ ਜਾਣਕਾਰੀ ਵਿੱਚ ਹੋਰ ਵਾਧਾ ਕਰ ਸਕੇ।
ਜਿਸ ਦੇ ਚਲਦੇ ਇਸ ਮੇਲੇ ਦੀ ਸ਼ੁਰੂਆਤ ਲਈ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਖ਼ਾਸ ਤੌਰ ਤੇ ਪਹੁੰਚੇ।ਉਨ੍ਹਾਂ ਵੱਲੋਂ ਇਸ ਪੁਸਤਕ ਮੇਲੇ ਦਾ ਰੀਬਨ ਕੱਟ ਕੇ ਉਦਘਾਟਨ ਕੀਤਾ ਗਿਆ। ਇਸ ਮੌਕੇ ਪੁਸਤਕ ਮੇਲੇ 'ਚ ਵੱਖ ਵੱਖ ਸਟਾਲ ਲਗਾਉਣ ਵਾਲੇ ਦੁਕਾਨਦਾਰਾਂ ਨੇ ਕਿਹਾ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਹੈ।ਖ਼ਾਲਸਾ ਕਾਲਜ 'ਤੇ ਨੈਸ਼ਨਲ ਬੁੱਕ ਟਰੱਸਟ ਆਫ਼ ਇੰਡੀਆ ਵੱਲੋਂ ਕੀਤਾ ਗਿਆ ਹੈ।
ਇਸ ਨਾਲ ਨੌਜਵਾਨ ਪੀੜ੍ਹੀ ਕਿਤਾਬਾਂ ਨਾਲ ਜੁੜ ਕੇ ਹੋਰ ਇਤਹਾਸ ਇਕੱਠਾ ਕਰੇਗੀ। ਇਸ ਦੌਰਾਨ ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਕੋਲ ਹਰੇਕ ਧਰਮ ਅਤੇ ਹਰੇਕ ਇਤਿਹਾਸ ਦੀ ਹਰੇਕ ਭਾਸ਼ਾ ਵਿਚ ਪੁਸਤਕ ਅਸਾਨੀ ਨਾਲ ਮਿਲ ਜਾਵੇਗੀ।
ਜ਼ਿਕਰਯੋਗ ਹੈ ਕਿ ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਸਿਰਫ਼ ਮੋਬਾਈਲਾਂ ਦੇ ਉੱਤੇ ਇੰਟਰਨੈੱਟ ਚਲਾ ਕੇ ਫੇਸਬੁੱਕ ਵਟਸਐਪ ਅਤੇ ਇੰਸਟਾਗ੍ਰਾਮ ਜ਼ਿਆਦਾ ਇਸਤੇਮਾਲ ਕਰਦੀ ਹੈ। ਪੁਸਤਕਾਂ ਵੱਲ ਹੁਣ ਕੋਈ ਵੀ ਨੌਜਵਾਨ ਧਿਆਨ ਨਹੀਂ ਦਿੰਦਾ।
ਜਿਸ ਦੇ ਚੱਲਦੇ ਨੈਸ਼ਨਲ ਬੁੱਕ ਟਰੱਸਟ ਆਫ਼ ਇੰਡੀਆ ਅਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਵੱਲੋਂ ਮਿਲ ਕੇ ਪੁਸਤਕ ਮੇਲਾ ਲਗਵਾਇਆ ਜਾ ਰਿਹਾ ਹੈ। ਜਿਸ ਵਿੱਚ ਪ੍ਰਬੰਧਕਾਂ ਦੀ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਰਹੇਗੀ ਕਿ ਨੌਜਵਾਨ ਪੀੜੀ ਨੂੰ ਪੁਸਤਕਾਂ ਦੇ ਨਾਲ ਜੋੜਿਆਂ ਜਾਵੇ। ਨੌਜਵਾਨ ਪੁਸਤਕਾਂ ਪੜ੍ਹ ਕੇ ਕੁਝ ਗਿਆਨ ਹਾਸਲ ਕਰ ਸਕਣ।
ਇਹ ਵੀ ਪੜ੍ਹੋ:- ਯੁੱਧਗ੍ਰਸਤ ਯੂਕਰੇਨ ਦੇ ਮਾਈਕੋਲਾਈਵ ਬੰਦਰਗਾਹ 'ਤੇ 21 ਭਾਰਤੀ ਮਲਾਹ ਫਸੇ