ਅੰਮ੍ਰਿਤਸਰ: ਅਜਾਦੀ ਦੇ 75 ਵੇਂ ਮਹਾਂ ਉਤਸ਼ਵ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਦੇਸ਼ ਭਰ ਵਿਚ ਇਸ ਮਹਾਂ ਉਤਸ਼ਵ ਮੌਕੇ ਦੇਸ਼ ਦੇ ਹੋਮ ਮੀਨਿਟਰ ਵੱਲੋ ਹਰੀ ਝੰਡੀ ਦੇ ਕੇ ਰਾਇਡਰਸ ਨੂੰ ਰਵਾਨਾ ਕੀਤਾ ਗਿਆ।
ਜੋ ਕਿ 75 ਬਾਈਕ ਰਾਇਡਰ 75 ਦਿਨਾ ਵਿਚ 75 ਸ਼ਹਿਰਾਂ ਵਿਚ ਜਾ ਕੇ ਭਾਰਤ ਯਾਤਰਾ ਕਰਨਗੇ। ਦੇਸ਼ ਦੇ ਲੋਕਾ ਵਿਚ ਅਜਾਦੀ ਦੇ 75ਵੇਂ ਮਹਾਂ ਉਤਸਵ ਸੰਬਧੀ ਨਵਾਂ ਜੋਸ਼ ਭਰਣਗੇ। ਇਸ ਮੌਕੇ ਭਾਰਤ ਯਾਤਰਾ ਲਈ ਨਿਕਲੇ ਬਾਈਕ ਰਾਇਡਰ ਨੇ ਦੱਸਿਆ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਸਾਨੂੰ 75 ਬਾਈਕ ਰਾਇਡਰ ਨੂੰ ਹਰੀ ਝੰਡੀ ਦੇ ਭਾਰਤ ਯਾਤਰਾ ਲਈ ਰਵਾਨਾ ਕੀਤਾ ਗਿਆ ਹੈ।
ਅਸੀਂ 75 ਦਿਨਾਂ ਵਿਚ 75 ਸ਼ਹਿਰਾਂ ਦੀ ਯਾਤਰਾ ਕਰਨ ਦੇ ਨਿਸ਼ਾਨੇ ਨਾਲ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੇ ਹਾਂ ਇਸ ਤੋਂ ਬਾਅਦ ਅਸੀਂ ਵਾਹਗਾ ਬਾਰਡਰ ਤੇ ਵੀ ਜਾਵਾਂਗੇ। ਅਜ਼ਾਦੀ ਦੇ 75ਵੇਂ ਮਹਾਂ ਉਤਸਵ ਮੌਕੇ ਲੋਕਾ ਵਿਚ ਨਵਾਂ ਜੋਸ਼ ਜਗਾਉਣ ਨੂੰ ਲੈ ਕੇ ਇਹ ਉਪਰਾਲਾ ਕੀਤਾ ਗਿਆ ਹੈ। ਇਸ ਯਾਤਰਾ ਨੂੰ ਹੋਮ ਮਿਨੀਸਟਰ ਅਮਿਤ ਸ਼ਾਹ ਵੱਲੋ ਦਿੱਲੀ ਤੋ ਹਰੀ ਝੰਡੀ ਦੇ ਰਵਾਨਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ:- ਵੱਡੇ ਪੱਧਰ ਉੱਤੇ ਸੜ ਰਹੀਆਂ ਕਿਸਾਨਾਂ ਦੀਆਂ ਮੋਟਰਾਂ ਅਤੇ ਖ਼ਰਾਬ ਹੋ ਰਹੇ ਨੇ ਖੇਤਾਂ ਵਾਲੇ ਬੋਰ