ETV Bharat / state

ਬਜ਼ੁਰਗ ਨਿਰਮਲ ਸਿੰਘ 'ਚ ਨੌਜਵਾਨਾਂ ਨਾਲੋਂ ਵੀ ਤੰਦਰੁਸਤ, ਸਾਇਕਲ ਚਲਾਉਣ ਨੂੰ ਵੱਧ ਤਰਜ਼ੀਹ, ਮਿਲੇ ਪ੍ਰਸ਼ੰਸਾ ਪੱਤਰ

author img

By

Published : Apr 20, 2023, 2:22 PM IST

Updated : Apr 21, 2023, 8:35 AM IST

ਕਹਿੰਦੇ ਹਨ ਜੇਕਰ ਇਨਸਾਨ ਵਿੱਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਉਮਰ ਉਸ ਦੇ ਰਾਹ ਦਾ ਰੋੜਾ ਨਹੀਂ ਬਣਦੀ, ਫਿਰ ਤਾਂ ਉਮਰ ਮਹਿਜ਼ ਨੰਬਰ ਬਣ ਕੇ ਰਹਿ ਜਾਂਦੀ ਹੈ। ਅਜਿਹਾ ਹੀ ਹੈ ਅਜਨਾਲਾ ਵਿੱਚ ਪੈਂਦੇ ਪਿੰਡ ਜੋਂਸ ਦਾ ਰਹਿਣ ਵਾਲਾ ਬਜ਼ੁਰਗ ਨਿਰਮਲ ਸਿੰਘ, ਜਿਸ ਨੇ ਨਸ਼ੇ ਵਿਰੁੱਧ ਮੁੰਹਿਮ ਵਿੱਢੀ ਅਤੇ ਕਾਫੀ ਲੰਮੀ ਯਾਤਰਾ ਸਿਰਫ਼ ਸਾਇਕਲ 'ਤੇ ਹੀ ਕੀਤੀ।

Nirmal Singh of Ajnala
Nirmal Singh of Ajnala
ਬਜ਼ੁਰਗ ਨਿਰਮਲ ਸਿੰਘ 'ਚ ਨੌਜਵਾਨਾਂ ਨਾਲੋਂ ਵੀ ਤੰਦਰੁਸਤ, ਸਾਇਕਲ ਚਲਾਉਣ ਨੂੰ ਵੱਧ ਤਰਜ਼ੀਹ

ਅੰਮ੍ਰਿਤਸਰ: ਤਹਿਸੀਲ ਅਜਨਾਲਾ ਵਿੱਚ ਪੈਂਦੇ ਪਿੰਡ ਜੋਂਸ ਦਾ ਰਹਿਣ ਵਾਲਾ ਬਜ਼ੁਰਗ ਨਿਰਮਲ ਸਿੰਘ ਜਿਸ ਦੀ ਉਮਰ 70 - 80 ਸਾਲ ਹੈ, ਉਹ ਨੌਜਵਾਨਾਂ ਲਈ ਇੱਕ ਪ੍ਰੇਰਣਾਸਰੋਤ ਬਣ ਗਿਆ ਹੈ। ਬਜ਼ੁਰਗ ਨੇ ਨਸ਼ੇ ਖਿਲਾਫ ਇਕ ਮੁੰਹਿਮ ਵਿੱਢੀ ਸੀ ਜਿਸ ਤਹਿਤ ਉਨ੍ਹਾਂ ਨੇ ਪੂਰੇ ਪੰਜਾਬ ਸਣੇ ਕਈ ਹੋਰ ਸੂਬਿਆਂ ਦੀ ਯਾਤਰਾ ਸਿਰਫ ਸਾਇਕ ਉੱਤੇ ਹੀ ਕੀਤੀ ਸੀ। ਇੰਨਾ ਹੀ ਨਹੀਂ, ਕਰੀਬ 26 ਘੰਟਿਆਂ ਦਾ ਸਫ਼ਰ ਕਰਕੇ ਨਿਰਮਲ ਸਿੰਘ ਦਿੱਲੀ ਅਪਣਾ ਪ੍ਰਸ਼ੰਸਾ ਪੱਤਰ ਲੈਣ ਪਹੁੰਚੇ ਸੀ।

ਨਸ਼ੇ ਖਿਲਾਫ ਵਿੱਢੀ ਮੁੰਹਿਮ, ਪ੍ਰਸ਼ੰਸਾ ਪੱਤਰ ਵੀ ਲੈਣ ਵੀ ਸਾਇਕਲ 'ਤੇ ਗਿਆ: ਬਜ਼ੁਰਗ ਨਿਰਮਲ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਵੇਲੇ, ਉਨ੍ਹਾਂ ਕੋਲੋ ਵੀ ਪ੍ਰਸ਼ੰਸ਼ਾ ਪੱਤਰ ਵੀ ਹਾਸਲ ਕੀਤੇ ਹਨ। ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਕਿ ਇਹ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਕੋਲ ਪ੍ਰਸ਼ੰਸਾ ਪੱਤਰ ਲੈਣ ਲਈ ਅੰਮ੍ਰਿਤਸਰ ਤੋਂ ਦਿੱਲੀ ਸਾਈਕਲ ਉੱਤੇ ਗਿਆ। ਇਸ ਬਜ਼ੁਰਗ ਨੇ ਕਿਹਾ ਕਿ ਮੇਰੇ ਕੋਲ ਬਸ ਦੀ ਟਿਕਟ ਲੈਣ ਲਈ ਪੈਸੇ ਵੀ ਨਹੀਂ ਸਨ, ਪਰ ਇਸ ਬਜ਼ੁਰਗ ਬਾਬੇ ਦੇ ਦਿਲ ਵਿੱਚ ਦੇਸ਼ ਪ੍ਰੇਮ ਦਾ ਜਜ਼ਬਾ ਕੁੱਟ ਕੁੱਟ ਕੇ ਭਰਿਆ ਹੋਇਆ ਹੈ।

ਹਰ ਕੰਮ ਲਈ ਸਿਰਫ਼ ਸਾਇਕਲ ਦੀ ਹੀ ਵਰਤੋ: ਬਜ਼ੁਰਗ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਹੀ ਕਰਦੇ ਹਨ। ਉਸ ਲਈ ਵੀ ਉਹ ਆਪਣੇ ਪਿੰਡ ਤੋਂ ਸ਼ਹਿਰ ਸਾਇਕਲ ਉੱਤੇ ਹੀ ਜਾਂਦਾ ਹੈ। ਇੱਥੋ ਤੱਕ ਕਿ ਉਸ ਦੀ ਕਹੀ ਵੀ ਸਾਇਕਲ ਉੱਤੇ ਵੀ ਰਹਿੰਦੀ ਹੈ। ਦਿਹਾੜੀ ਲਾ ਕੇ ਆਪਣਾ ਗੁਜ਼ਾਰਾ ਕਰਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਦੇ ਅੰਦਰ ਦੇਸ਼-ਪ੍ਰੇਮ ਦਾ ਜਜ਼ਬਾ ਕੁੱਟ ਕੁੱਟ ਕੇ ਭਰਿਆ ਹੋਇਆ ਹੈ। ਨਿਰਮਲ ਸਿੰਘ ਨੇ ਨਸ਼ੇ ਦੇ ਖਿਲਾਫ ਇਕ ਮੁਹਿੰਮ ਚਲਾਈ ਹੋਈ ਹੈ। ਨਿਰਮਲ ਸਿੰਘ ਅਜਨਾਲੇ ਤੋਂ ਰੋਜ਼ ਕੰਮ ਦੀ ਭਾਲ ਵਿੱਚ ਅੰਮ੍ਰਿਤਸਰ ਆਉਂਦਾ ਹੈ।

ਪੂਰੀ ਤਰ੍ਹਾਂ ਤੰਦਰੁਸਤ ਨਿਰਮਲ ਸਿੰਘ: ਪਰਿਵਾਰ ਵਿੱਚ ਨਿਰਮਲ ਸਿੰਘ ਦੇ ਦੋ ਲੜਕੇ ਹਨ, ਜੋ ਆਪਣਾ ਪਰਿਵਾਰ ਪਾਲਦੇ ਹਨ। ਨਿਰਮਲ ਸਿੰਘ ਦੀ ਪਤਨੀ ਨਿਰਮਲ ਸਿੰਘ ਦਾ ਪੂਰਾ ਸਾਥ ਦਿੰਦੀ ਹੈ। ਨਿਰਮਲ ਨੇ ਦੱਸਿਆ ਕਿ ਉਹ ਯੂਪੀ, ਬਿਹਾਰ, ਦਿੱਲੀ ਤੇ ਹੋਰ ਵੀ ਕਈ ਥਾਵਾਂ ਉੱਤੇ ਨਸ਼ੇ ਦੇ ਖਿਲਾਫ ਸਾਈਕਲ ਯਾਤਰਾ ਕਰ ਚੁੱਕਾ ਹੈ ਅਤੇ ਲੋਕਾਂ ਨੂੰ ਜਾਗਰੂਕ ਕੀਤਾ। ਨਿਰਮਲ ਸਿੰਘ ਨੇ ਦੱਸਿਆ ਕਿ ਉਸ ਨੂੰ ਯੂਪੀ ਸਰਕਾਰ ਵੱਲੋਂ ਵੀ ਪ੍ਰਸ਼ੰਸਾ ਪੱਤਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਵੀ ਵੱਖ-ਵੱਖ ਸੂਬਿਆ ਅਤੇ ਗਣਤੰਤਰ ਦਿਹਾੜੇ ਮੌਕੇ ਉਸ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ। ਨਿਰਮਲ ਸਿੰਘ ਅੱਜ ਵੀ ਪੂਰੀ ਤਰ੍ਹਾਂ ਤੰਦਰੁਸਤ ਅਤੇ ਫਿਟ ਹੈ।

ਪੰਜਾਬ ਡੀਜੀਪੀ ਨੇ ਵੀ ਕੀਤਾ ਸਨਮਾਨਿਤ: ਮੌਕੇ ਸਮਾਜ ਸੇਵਕ ਆਗੂ ਪਵਨਦੀਪ ਸ਼ਰਮਾ ਨੇ ਦੱਸਿਆ ਕਿ ਨਿਰਮਲ ਸਿੰਘ ਜੋ ਕਿ ਸੰਤ ਸਿਪਾਹੀ ਤੋਂ ਘੱਟ ਨਹੀਂ ਹੈ, ਉਹ ਅਪਣੀ ਮਿਹਨਤ ਤੇ ਕਿਰਤ ਕਮਾਈ ਕਰਕੇ ਰੋਟੀ ਖਾਂਦਾ ਹੈ। ਸਾਇਕਲ ਉੱਤੇ ਹੀ ਕਾਫੀ ਲੰਮੀ ਯਾਤਰਾ ਵੀ ਕਰਦਾ ਹੈ। ਨਿਰਮਲ ਸਿੰਘ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਤੇ ਕਿਸੇ ਅੱਗੇ ਹੱਥ ਨਹੀਂ ਫੈਲਾਉਂਦਾ। ਉਨ੍ਹਾਂ ਕਿਹਾ ਕਿ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਿੱਚ ਡੁੱਬੀ ਪਈ ਹੈ ਤੇ ਨਿਰਮਲ ਸਿੰਘ ਉਨ੍ਹਾਂ ਨੌਜਵਾਨਾਂ ਨੂੰ ਨਸ਼ੇ ਵਿਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਡੀਜੀਪੀ ਵੱਲੋਂ ਵੀ ਇਨ੍ਹਾਂ ਨੂੰ ਸਨਮਾਨ ਪੱਤਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਆਪਣੀ ਕਿਰਤ ਕਮਾਈ ਕਰਕੇ ਮਿਹਨਤ ਦੀ ਰੋਟੀ ਖਾਂਦਾ ਹੈ, ਉਸ ਦਾ ਕਦ ਵੱਡੇ ਵੱਡੇ ਅਧਿਕਾਰੀਆਂ ਤੇ ਸਰਮਾਏਦਾਰਾਂ ਤੋਂ ਉੱਚਾ ਹੈ। ਨਿਰਮਲ ਗਰੀਬੀ ਦੀ ਹਾਲਤ ਵਿੱਚ ਹੁੰਦਾ ਹੋਇਆ ਵੀ ਆਪਣੇ ਘਰ ਦਾ ਗੁਜ਼ਾਰਾ ਕਰਨ ਦੇ ਨਾਲ-ਨਾਲ ਦੇਸ਼ ਦੀ ਸੇਵਾ ਦਾ ਜਜ਼ਬਾ ਵੀ ਰੱਖਦਾ ਹੈ ਤੇ ਹਮੇਸ਼ਾ ਖੁਸ਼ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਦਾ ਬਿਹਾਰ ਵਿੱਚ ਸਾਇਕਲ ਯਾਤਰਾ ਕੱਢਣ ਦਾ ਪ੍ਰੋਗਰਾਮ ਵੀ ਹੈ।

ਇਹ ਵੀ ਪੜ੍ਹੋ: Interrogation of Amritpal's wife: ਲੰਡਨ ਰਵਾਨਾ ਹੋ ਰਹੀ ਅੰਮ੍ਰਿਤਪਾਲ ਦੀ ਪਤਨੀ ਨੂੰ ਪੁਲਿਸ ਨੇ ਲਿਆ ਹਿਰਾਸਤ ਵਿੱਚ !

Last Updated : Apr 21, 2023, 8:35 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.