ETV Bharat / state

ਕਿਸਾਨ ਨੂੰ ਖੇਤ ਵਿੱਚ ਮਿਲੀ 7 ਕਰੋੜ ਦੀ ਹੈਰੋਇਨ, ਪਾਕਿਸਤਾਨ ਤੋਂ ਡਰੋਨ ਰਾਹੀ ਸੁੱਟੀ ਗਈ ਖੇਪ - amritsar latest news

ਅੰਮ੍ਰਿਤਸਰ ਦੇ ਪਿੰਡ ਕੱਕੜ ਵਿਖੇ ਕਿਸਾਨ ਨੂੰ ਖੇਤ ਵਿੱਚ ਇੱਕ ਪੈਕੇਟ ਮਿਲਿਆ ਜਿਸ ਦੀ ਜਾਣਕਾਰੀ ਉਸ ਨੇ ਤੁਰੰਤ ਬੀਐਸਐਫ ਨੂੰ ਦਿੱਤੀ। ਬੀਐਸਐਫ ਨੇ ਪੈਕੇਟ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਪੈਕੇਟ ਵਿੱਚ ਤਕਰੀਬਨ 7 ਕਰੋੜ ਰੁਪਏ ਤੱਕ ਦੀ ਹੈਰੋਇਨ ਹੈ।

heroin was found in the farmer field
ਕਿਸਾਨ ਨੂੰ ਖੇਤ ਵਿੱਚ ਮਿਲੀ 7 ਕਰੋੜ ਦੀ ਹੈਰੋਇਨ
author img

By

Published : Oct 29, 2022, 10:48 AM IST

ਅੰਮ੍ਰਿਤਸਰ: ਜ਼ਿਲ੍ਹੇ ਦੇ ਅਟਾਰੀ ਦੇ ਲਾਗੇ ਦੇ ਪਿੰਡ ਕੱਕੜ ਵਿਖੇ ਨਸ਼ੇ ਦੀ ਵੱਡੀ ਖੇਪ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਬੀਤੀ ਰਾਤ ਪਿੰਡ ਕੱਕੜ ਵਿਖੇ ਰਾਤ ਸਮੇਂ ਕਿਸਾਨ ਆਪਣੇ ਖੇਤਾਂ ਦਾ ਚੱਕਰ ਲਗਾਉਣ ਗਿਆ ਤਾਂ ਉਸ ਨੂੰ ਖੇਤ ਵਿੱਚ ਪੀਲੇ ਅਤੇ ਨੀਲੇ ਰੰਗ ਦੀ ਟੇਪ ਵਿੱਚ ਪਏ ਪੈਕੇਟ ਉੱਤੇ ਪਈ ਜਿਸ ਉੱਤੇ ਸ਼ੱਕ ਹੋਣ ਉੱਤੇ ਕਿਸਾਨ ਨੇ ਇਸ ਸਬੰਧੀ ਜਾਣਕਾਰੀ ਬੀਐਸਐਫ ਨੂੰ ਦਿੱਤੀ। ਜਿਸ ਤੋਂ ਬਾਅਦ ਬੀਐਸਐਫ ਦੀ ਟੀਮ ਨੇ ਮੌਕੇ ਉੱਤੇ ਪਹੁੰਚ ਕੇ ਖੇਪ ਨੂੰ ਕਬਜ਼ੇ ਵਿੱਚ ਲੈ ਲਿਆ।

heroin was found in the farmer field
ਕਿਸਾਨ ਨੂੰ ਖੇਤ ਵਿੱਚ ਮਿਲੀ 7 ਕਰੋੜ ਦੀ ਹੈਰੋਇਨ

ਕਰੋੜਾਂ ਦੀ ਦੱਸੀ ਜਾ ਰਹੀ ਹੈ ਹੈਰੋਇਨ: ਮਿਲੀ ਜਾਣਕਾਰੀ ਮੁਤਾਬਿਕ ਬੀਐੱਸਐਫ ਵੱਲੋਂ ਜਦੋਂ ਖੇਪ ਨੂੰ ਤੋਲਿਆ ਗਿਆ ਤਾਂ ਉਸਦਾ ਕੁੱਲ ਭਾਰ ਤਕਰੀਬਨ 1 ਕਿਲੋਗ੍ਰਾਮ ਪਾਇਆ ਗਿਆ। ਬਰਾਮਦ ਖੇਪ ਦੀ ਅੰਤਰਰਾਸ਼ਟਰੀ ਬਾਜਾਰ ਵਿੱਚ ਕੀਮਤ 7 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਡਰੋਨ ਰਾਹੀ ਸੁੱਟੀ ਗਈ ਹੈਰੋਇਨ: ਸ਼ੁਰੂਆਤੀ ਜਾਂਚ ਵਿੱਚ ਪਤਾ ਚੱਲਿਆ ਹੈ ਕਿ ਇਸ ਖੇਪ ਨੂੰ ਪਾਕਿਸਤਾਨੀ ਤਸਕਰਾਂ ਨੇ ਡਰੋਨ ਦੇ ਜਰੀਏ ਸੁੱਟਿਆ ਹੈ। ਫਿਲਹਾਲ ਖੇਪ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਲਈ ਲੈਬ ਵਿੱਚ ਭੇਜ ਦਿੱਤਾ ਗਿਆ ਹੈ।

ਇਹ ਵੀ ਪੜੋ: ਰਾਮ ਰਹੀਮ ਨੂੰ ਮਿਲੀ ਪੈਰੋਲ ਮਾਮਲਾ, ਹਾਈਕੋਰਟ ਦੇ ਵਕੀਲ ਨੇ ਹਰਿਆਣਾ ਸਰਕਾਰ ਨੂੰ ਭੇਜਿਆ ਨੋਟਿਸ

ETV Bharat Logo

Copyright © 2025 Ushodaya Enterprises Pvt. Ltd., All Rights Reserved.