ETV Bharat / state

58th Rising Day: ਬੀਐਸਐਫ ਦੀ 73ਵੀਂ ਬਟਾਲੀਅਨ ਦਾ 58ਵਾਂ ਸਥਾਪਨਾ ਦਿਵਸ, ਢੋਲ ਦਾ ਥਾਪ ਉਤੇ ਨੱਚੇ ਜਵਾਨ - ਦੇਸ਼ ਦੀਆਂ ਸਰਹੱਦਾਂ

ਬੀਐਸਐਫ ਦੀ 73ਵੀਂ ਬਟਾਲੀਅਨ ਦਾ 58ਵਾਂ ਰਾਈਜ਼ਿੰਗ ਡੇਅ ਮਨਾਇਆ ਗਿਆ। ਇਸ ਦੌਰਾਨ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਜਵਾਨਾਂ ਦੇ ਪਰਿਵਾਰਾਂ ਤੇ ਬੱਚਿਆਂ ਨੇ ਵੀ ਹਿੱਸਾ ਲਿਆ।

58th Rising Day of 73rd Battalion of BSF, Foundation Day event
ਬੀਐਸਐਫ ਦੀ 73ਵੀਂ ਬਟਾਲੀਅਨ ਦਾ 58ਵਾਂ ਸਥਾਪਨਾ ਦਿਵਸ
author img

By

Published : Jun 19, 2023, 4:54 PM IST

ਬੀਐਸਐਫ ਦੀ 73ਵੀਂ ਬਟਾਲੀਅਨ ਦਾ 58ਵਾਂ ਸਥਾਪਨਾ ਦਿਵਸ

ਅੰਮ੍ਰਿਤਸਰ: ਇਕ ਪਾਸੇ ਜਿੱਥੇ ਸਾਰੇ ਲੋਕ ਗਰਮੀਆਂ ਦੀਆਂ ਛੁੱਟੀਆਂ ਹੋਣ ਕਾਰਨ ਆਪਣੇ ਪਰਿਵਾਰਾਂ ਨਾਲ ਠੰਢੇ ਇਲਾਕਿਆਂ ਵਿੱਚ ਘੁੰਮ ਫਿਰ ਰਹੇ ਹਨ, ਓਥੇ ਹੀ ਅੱਤ ਦੀ ਗਰਮੀ ਵਿੱਚ ਵੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਜਵਾਨ ਪਰਿਵਾਰਾਂ ਤੋਂ ਦੂਰ ਹੋਣ ਕਰ ਕੇ ਦਲ ਪਰਚਾਵਾ ਨਹੀਂ ਕਰ ਸਕਦੇ, ਪਰ ਬੀਐਸਐਫ ਉੱਚ ਅਧਿਕਾਰੀਆਂ ਵੱਲੋਂ ਉਹਨਾਂ ਦਾ ਧਿਆਨ ਰੱਖਦੇ ਹੋਏ ਅਜਿਹੇ ਸਮਾਗਮ ਕਰਵਾਏ ਜਾਂਦੇ ਹਨ, ਜਿਨ੍ਹਾਂ ਨਾਲ ਉਹਨਾਂ ਨੂੰ ਘਰ ਦੀ ਯਾਦ ਨਾ ਆਏ ਅਤੇ ਬੀਐਸਐਫ ਕੈਂਪਸ ਵੀ ਉਹਨਾਂ ਨੂੰ ਆਪਣੇ ਘਰ ਵਰਗਾ ਮਾਹੌਲ ਲੱਗੇ। ਅਜਿਹਾ ਇਕ ਸਮਾਗਮ ਬੀਐਸਐਫ ਦੀ 73 ਬਟਾਲੀਅਨ ਵਲੋਂ ਕਰਵਾਇਆ ਗਿਆ, ਜਿਸ ਵਿਚ ਓਹਨਾ ਵਲੋਂ ਆਪਣਾ 58ਵਾਂ ਰਾਇਜ਼ਿੰਗ ਡੇਅ ਮਨਾਇਆ ਗਿਆ ਜਿਸ ਵਿਚ ਬੱਚਿਆ ਅਤੇ ਜਵਾਨਾਂ ਵਲੋਂ ਇਕ ਰੰਗਾਰੰਗ ਸਮਾਗਮ ਵੀ ਪੇਸ਼ ਕੀਤਾ ਗਿਆ।

ਸਰਹੱਦਾਂ ਉਤੇ ਜਵਾਨ ਆਪਣੀ ਡਿਊਟੀ ਨੂੰ ਆਪਣਾ ਧਰਮ ਮੰਨ ਕੇ ਨਿਭਾਉਂਦੇ : ਬੀਐਸਐਫ ਅਧਿਕਾਰੀਆਂ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਐਸਐਫ ਦੀ 73ਵੀਂ ਬਟਾਲੀਅਨ ਦਾ ਅੱਜ 58ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਫੌਜੀ ਜਵਾਨਾਂ ਦੇ ਪਰਿਵਾਰ ਤੇ ਬੱਚੇ ਖੂਭ ਆਨੰਦ ਮਾਣ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ 73ਵੀਂ ਬਟਾਲੀਅਨ ਨੂੰ ਸਭ ਤੋਂ ਬਿਹਤਰ ਮੰਨਿਆ ਜਾਂਦਾ ਹੈ। ਚਾਹੇ ਅੱਤ ਦੀ ਸਰਦੀ ਹੋਵੇ ਚਾਹੇ ਅੱਤ ਦੀ ਗਰਮੀ ਜਵਾਨ ਸਰਹੱਦਾਂ ਉਤੇ ਆਪਣੀ ਡਿਊਟੀ ਨੂੰ ਆਪਣਾ ਧਰਮ ਮੰਨ ਕੇ ਨਿਭਾਉਂਦੇ ਹਨ। ਦੁਸ਼ਮਣਾਂ ਦੇ ਨਾਪਾਕ ਇਰਾਦਿਆਂ ਨੂੰ ਜਵਾਨ ਕਾਮਯਾਬ ਨਹੀਂ ਹੋਣ ਦਿੰਦੇ ਤੇ ਹਮੇਸ਼ਾ ਮੂੰਹ ਤੋੜਵਾਂ ਜਵਾਬ ਦੇ ਕੇ ਤੋਰਦੇ ਹਨ।

ਸਮਾਗਮ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ : ਸਮਾਗਮ ਦੇ ਅੰਤ ਵਿਚ ਬੀਐਸਐਫ ਉੱਚ ਅਧਿਕਾਰੀਆਂ ਵੱਲੋਂ ਸਮਾਗਮ ਵਿੱਚ ਹਿੱਸਾ ਲੈਣ ਵਾਲਿਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਐਸਐਫ ਦੀ 73 ਬਟਾਲੀਅਨ ਦੇ ਸੀਓ ਅਰੁਣ ਕੁਮਾਰ ਪਾਸਵਾਨ ਨੇ ਕਿਹਾ ਕਿ ਉਹਨਾਂ ਵਲੋਂ ਅੱਜ 58ਵਾਂ ਰਾਇਜ਼ਿੰਗ ਡੇਅ ਮਨਾਇਆ ਗਿਆ ਹੈ, ਜਿਸ ਵਿਚ ਬੱਚਿਆਂ ਵਲੋਂ ਇਕ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਤ ਦੀ ਗਰਮੀ ਹੋਣ ਦੇ ਬਾਵਜੂਦ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਿਆਂ ਦੇ ਜੋਸ਼ ਵਿੱਚ ਕੋਈ ਕਮੀਂ ਨਹੀਂ ਆਈ।

ETV Bharat Logo

Copyright © 2025 Ushodaya Enterprises Pvt. Ltd., All Rights Reserved.